ਮੁੰਬਈ(ਬਿਊਰੋ)- ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਵੱਖ-ਵੱਖ ਤਰ੍ਹਾਂ ਦੇ ਕਿਰਦਾਰਾਂ ਲਈ ਜਾਣੀ ਜਾਂਦੀ ਹੈ। ਇਨ੍ਹੀਂ ਦਿਨੀਂ ਉਹ ਆਪਣੀ ਫਿਲਮ 'ਜਜਮੈਂਟਲ ਹੈ ਕਿਆ' ਨੂੰ ਲੈ ਕੇ ਚਰਚਾ 'ਚ ਹੈ। ਫਿਲਮ 'ਚ ਉਹ ਮਾਨਸਿਕ ਰੂਪ ਤੋਂ ਬੀਮਾਰ ਸ਼ਖਸ ਦਾ ਕਿਰਦਾਰ ਨਿਭਾ ਰਹੀ ਹੈ। ਫਿਲਮ ਦੇ ਪੋਸਟਰ ਅਤੇ ਟੀਜ਼ਰ ਦੇਖਣ ਤੋਂ ਬਾਅਦ ਉਨ੍ਹਾਂ ਦੇ ਕਿਰਦਾਰ ਦੀ ਕਾਫੀ ਤਾਰੀਫ ਹੋ ਰਹੀ ਹੈ। ਇਸ ਫਿਲਮ 'ਚ ਕੰਗਨਾ ਰਣੌਤ ਐਕਟਰ ਰਾਜਕੁਮਾਰ ਰਾਓ ਨਾਲ ਨਜ਼ਰ ਆਉਣ ਵਾਲੀ ਹੈ। ਫਿਲਮ 26 ਜੁਲਾਈ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।
'ਜਜਮੇਂਟਲ ਹੈ ਕਿਆ' ਦੀ ਚਰਚਾ ਵਿਚਕਾਰ ਕੁਝ ਦਿਨ ਪਹਿਲਾਂ ਉਨ੍ਹਾਂ ਦੀ ਫਿਲਮ 'ਧਾਕੜ' ਦਾ ਫਰਸਟ ਲੁੱਕ ਸਾਹਮਣੇ ਆ ਗਿਆ ਸੀ ਅਤੇ ਹੁਣ ਇਸ ਫਿਲਮ ਦਾ ਨਵਾਂ ਪੋਸਟਰ ਸਾਹਮਣੇ ਆਇਆ ਹੈ, ਜਿਸ 'ਚ ਉਨ੍ਹਾਂ ਦੇ ਲੁੱਕ ਨੇ ਰੋਂਗਟੇ ਖੜ੍ਹੇ ਕਰ ਦਿੱਤੇ ਹਨ। ਕੰਗਨਾ ਦਾ ਇਹ ਲੁੱਕ ਸਹੀ 'ਚ ਕਾਫੀ ਜ਼ਬਰਦਸਤ ਹੈ। ਫਿਲਮ ਕ੍ਰਿਟਿਕ ਤਰਣ ਆਦਰਸ਼ ਨੇ ਉਨ੍ਹਾਂ ਦੀ ਫਿਲਮ ਦਾ ਪੋਸਟਰ ਸਾਂਝਾ ਕੀਤਾ ਹੈ, ਜਿਸ 'ਚ ਕੰਗਣਾ ਦੇ ਤੇਵਰ ਕਾਫੀ ਦਮਦਾਰ ਨਜ਼ਰ ਆ ਰਹੇ ਹਨ। ਇਸ ਫਿਲਮ ਨੂੰ ਰਜਨੀਸ਼ ਘਈ ਡਾਇਰੈਕਟ ਕਰ ਰਹੇ ਹਨ। ਫਿਲਮ 2020 ਦੀ ਦੀਵਾਲੀ 'ਤੇ ਰਿਲੀਜ਼ ਹੋਵੇਗੀ। ਜੇਕਰ ਅਜਿਹਾ ਹੋਇਆ ਤਾਂ ਇਸ ਦਾ ਮੁਕਾਬਲਾ ਵਰੁਣ ਧਵਨ ਦੀ ਫਿਲਮ 'ਰਣਭੂਮੀ' ਨਾਲ ਹੋਵੇਗਾ। 2020 'ਚ ਦੀਵਾਲੀ 14 ਨਵੰਬਰ ਦੀ ਹੈ। ਫੈਨਜ਼ ਨੂੰ ਕੰਗਨਾ ਦੀ ਫਿਲਮ ਦਾ ਇਹ ਨਵਾਂ ਪੋਸਟਰ ਤੇ ਲੁੱਕ ਕਾਫੀ ਪਸੰਦ ਆ ਰਿਹਾ ਹੈ। ਇਸ ਪੋਸਟਰ ਨੇ ਫਿਲਮ ਦੀ ਕਹਾਣੀ ਅਤੇ ਕਾਸਟ ਨੂੰ ਲੈ ਕੇ ਉਤਸੁਕਤਾ ਵਧਾ ਦਿੱਤੀ ਹੈ।
ਵਰਕਫਰੰਟ ਦੀ ਗੱਲ ਕਰੀਏ ਤਾਂ ਕੰਗਨਾ ਰਣੌਤ ਅਸ਼ਵੀਨੀ ਆਇਅਰ ਤਿਵਾਰੀ ਦੀ ਫਿਲਮ 'ਪੰਗਾ' 'ਚ ਨਜ਼ਰ ਆਵੇਗੀ। ਇਸ ਫਿਲਮ ਦੀ ਸ਼ੂਟਿੰਗ ਕੀਤੀ ਜਾ ਰਹੀ ਹੈ, ਕੰਗਨਾ ਇਸ 'ਚ ਕਬੱਡੀ ਖਿਡਾਰੀ ਦੀ ਭੂਮਿਕਾ ਨਿਭਾਉਂਦੀ ਨਜ਼ਰ ਆਵੇਗੀ। ਇਸ ਤੋਂ ਬਾਅਦ ਉਹ ਜੈਲਲਿਤਾ ਦੀ ਬਾਇਓਪਿਕ 'ਚ ਵੀ ਦਿਖਾਈ ਦੇਣਗੀ। ਇਸ ਦੀ ਸ਼ੂਟਿੰਗ ਸਤੰਬਰ ਤੋਂ ਸ਼ੁਰੂ ਹੋਵੇਗੀ। ਦੱਸ ਦੇਈਏ ਕਿ ਕੰਗਨਾ ਰਣੌਤ ਬਾਲੀਬੁੱਡ 'ਚ 13 ਸਾਲ ਪੂਰੇ ਕਰ ਚੁੱਕੀ ਹੈ। ਉਨ੍ਹਾਂ ਨੇ 2006 'ਚ ਅਨੁਰਾਗ ਬਾਸੂ ਦੀ ਫਿਲਮ 'ਗੈਂਗਸਟਰ' ਨਾਲ ਬਾਲੀਵੁੱਡ ਡੈਬਿਊ ਕੀਤਾ ਸੀ।