FacebookTwitterg+Mail

ਵਾਇਰਲ ਵੀਡੀਓ 'ਚ ਪਹਿਨੀ ਕੰਗਨਾ ਦੀ ਡਰੈੱਸ ਆਈ ਚਰਚਾ 'ਚ, ਕੀਮਤ ਜਾਣ ਕੇ ਹੋ ਜਾਓਗੇ ਹੈਰਾਨ

kangana ranaut video viral
21 May, 2018 01:44:24 PM

ਮੁੰਬਈ(ਬਿਊਰੋ)— 'ਕਾਨਸ 2018' 'ਚ ਐਸ਼ਵਰਿਆ ਰਾਏ, ਦੀਪਿਕਾ ਪਾਦੂਕੋਣ, ਸੋਨਮ ਕਪੂਰ ਤੋਂ ਇਲਾਵਾ ਕੰਗਨਾ ਰਣੌਤ ਦੇ ਗਲੈਮਰਸ ਲੁਕਸ ਦੇਖਣ ਨੂੰ ਮਿਲੇ। ਇਨ੍ਹਾਂ ਸਾਰੀਆਂ ਅਭਿਨੇਤਰੀਆਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਅਜੇ ਵੀ ਛਾਈਆਂ ਹੋਈਆਂ ਹਨ। ਕਾਨਸ ਤੋਂ ਕੰਗਨਾ ਦੀ ਇਕ ਵੀਡੀਓ ਸਾਹਮਣੇ ਆਈ ਸੀ, ਜਿਸ 'ਚ ਉਹ ਮਸਤ ਡਾਂਸ ਕਰਦੀ ਦਿਖ ਰਹੀ ਸੀ। ਸੋਸ਼ਲ ਮੀਡੀਆ 'ਤੇ ਕੰਗਨਾ ਦੀ ਇਹ ਵੀਡੀਓ ਕਾਫੀ ਵਾਇਰਲ ਹੋਈ ਸੀ।

ਹੁਣ ਕੰਗਨਾ ਦੀ ਉਸ ਵੀਡੀਓ 'ਚ ਪਾਈ ਡਰੈੱਸ ਕਾਫੀ ਚਰਚਾ 'ਚ ਹੈ। ਅਸਲ 'ਚ ਕੰਗਨਾ ਦੀ ਇਹ ਡਰੈੱਸ ਉਸ ਦੀ ਕੀਮਤ ਕਾਰਨ ਚਰਚਾ 'ਚ ਹੈ। ਕੰਗਨਾ ਦੀ ਇਹ ਵੀਡੀਓ ਕਿਸੇ ਨਾਈਟ ਕਲੱਬ ਦੀ ਹੈ, ਜਿੱਥੇ ਉਹ ਪਾਰਟੀ ਕਰਨ ਪੁੱਜੀ ਹੈ। ਕੰਗਨਾ ਪਾਰਟੀ 'ਚ ਫਨੀ ਡਾਂਸ ਮੂਵਸ ਕਰਦੀ ਦਿਖ ਰਹੀ ਹੈ। ਵਾਇਰਲ ਹੋ ਰਹੀ ਇਸ ਵੀਡੀਓ 'ਚ ਉਹ ਡਿਸਕੋ ਲੁੱਕ 'ਚ ਦਿਖ ਰਹੀ ਹੈ। ਪਾਰਟੀ 'ਚ ਕੰਗਨਾ ਰਣੌਤ ਨੇ halpern studio ਦੀ ਪਾਰਟੀ ਕਲੈਕਸ਼ਨ ਦੀ ਡਰੈੱਸ ਪਾਈ ਹੋਈ ਹੈ।

Punjabi Bollywood Tadka

ਉਂਝ ਕੰਗਨਾ ਦੀ ਇਹ ਡਰੈੱਸ ਉਨ੍ਹਾਂ ਦੀ ਕਾਨਸ ਪੇਸ਼ਕਾਰੀ ਦੇ ਅੱਗੇ ਕੁਝ ਖਾਸ ਨਹੀਂ ਹੈ ਪਰ ਇਸ ਦੀ ਕੀਮਤ ਕਾਰਨ ਇਹ ਚਰਚਾ 'ਚ ਬਣੀ ਹੋਈ ਹੈ। halpern studio ਨੇ ਇਸ ਡਰੈੱਸ ਨੂੰ ਇੰਸਟਾਗਰਾਮ 'ਤੇ ਵੀ ਦਿਖਾਇਆ ਹੈ। ਰਿਪੋਰਟਸ ਮੁਤਾਬਕ ਕੰਗਨਾ ਨੇ ਇਸ ਡਿਸਕੋ ਡਰੈੱਸ ਲਈ ਡੇਢ ਲੱਖ ਰੁਪਏ ਤੋਂ ਵੀ ਵੱਧ ਰੁਪਏ ਖਰਚ ਕੀਤੇ ਹਨ। ਇਸ ਡਰੈੱਸ ਦੀ ਕੀਮਤ 1,89,160 ਰੁਪਏ ਦੱਸੀ ਜਾ ਰਹੀ ਹੈ।


Tags: Kangana Ranaut Cannes 2018InstagramVideoViral

Edited By

Chanda Verma

Chanda Verma is News Editor at Jagbani.