ਮੁੰਬਈ— ਜੀ.ਕਿਊ ਐਵਾਰਡਜ਼ 2016 'ਚ ਬਾਲੀਵੁੱਡ ਅਦਾਕਾਰਾ ਕੰਗਣਾ ਰਨੌਤ ਨੂੰ 'ਵੁਮਨ ਆਫ ਦੀ ਈਅਰ' ਦਾ ਟਾਈਟਲ ਮਿਲਿਆ। ਸ਼ੋਅ ਦੇ ਰੈੱਡ ਕਾਰਪੇੱਟ 'ਤੇ ਕੰਗਣਾ ਉਲਯਾਨਾ ਸਰਜੀਨਕੋ ਦੇ ਪਿੰਕ ਸਟੈਪਲੈੱਸ ਡ੍ਰੈੱਸ 'ਚ ਕਾਫੀ ਗਲੈਮਰਸ ਲੱਗ ਰਹੀ ਸੀ। ਉੱਥੇ ਦੂਜੇ ਪਾਸੇ ਰਣਵੀਰ ਸਿੰਘ ਨੂੰ 'ਐਕਟਰ ਆਫ ਦੀ ਈਅਰ' ਐਵਾਰਡ ਨਾਲ ਨਵਾਜ਼ਿਆ ਗਿਆ। ਰਣਵੀਰ ਇਸ ਦੌਰਾਨ ਬੇਹੱਦ ਵੱਖਰੀ ਪੋਸ਼ਾਕ 'ਚ ਨਜ਼ਰ ਆਏ, ਜਿਸ 'ਚ ਉਹ ਬੇਹੱਦ ਹੈਂਡਸਮ ਲੱਗ ਰਹੇ ਸਨ।
ਜ਼ਿਕਰਯੋਗ ਹੈ ਕਿ ਜੀ.ਕਿਊ ਐਵਾਰਡਜ਼ ਦੇ ਰੈੱਡ ਕਾਰਪੇੱਟ 'ਤੇ ਅਮਿਤਾਭ ਬੱਚਨ ਆਪਣੀ ਪਤਨੀ ਜਯਾ ਬੱਚਨ ਨਾਲ ਪਹੁੰਚੇ। ਟਾਈਗਰ ਸ਼ਰਾਫ ਅਤੇ ਉਨ੍ਹਾਂ ਦੀ ਪ੍ਰੇਮਿਕਾ ਦਿਸ਼ਾ ਪਟਾਨੀ ਰੈੱਡ ਕਾਰਪੇੱਟ 'ਤੇ ਸਟਾਈਲਿਸ਼ ਲੁੱਕ 'ਚ ਨਜ਼ਰ ਆਏ। ਸੈਫ ਅਲੀ ਖਾਨ, ਹੁਮਾ ਕੁਰੈਸ਼ੀ, ਡਾਇਨਾ ਪੇਂਟੀ, ਮੰਦਿਰਾ ਬੇਦੀ, ਰਾਧਿਕਾ ਆਪਟੇ, ਸੁਰਵੀਨ ਚਾਵਲਾ, ਸਾਰਾ ਜੇਨ ਡਿਆਜ਼, ਪੂਜਾ ਹੇਗੜੇ ਸਮੇਤ ਕਈ ਸਿਤਾਰੇ ਇਸ ਐਵਾਰਡਜ਼ ਨਾਈਟ 'ਚ ਸ਼ਾਮਲ ਹੋਏ।