FacebookTwitterg+Mail

ਪਰਿਵਾਰ ਖਿਲਾਫ ਜਾ ਕੇ ਕੰਗਨਾ ਨੇ ਚੁੱਕਿਆ ਵੱਡਾ ਕਦਮ, ਖਰਚ ਕੀਤੇ 48 ਕਰੋੜ

kangana then took a big step against the wishes of the family
28 May, 2020 10:08:37 AM

ਮੁੰਬਈ (ਬਿਊਰੋ) : 48 ਕਰੋੜੀ ਮਹਿਲ ਵਰਗਾ ਬੰਗਲਾ ਖਰੀਦਣ ਤੋਂ ਬਾਅਦ ਚਰਚਾ 'ਚ ਆਈ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਇੱਕ ਵੱਡਾ ਖੁਲਾਸਾ ਕੀਤਾ ਹੈ। ਕੰਗਨਾ ਇਸ ਸਮੇਂ ਤਾਲਾਬੰਦੀ ਕਰਕੇ ਆਪਣੇ ਪਰਿਵਾਰ ਨਾਲ ਹਿਮਾਚਲ ਪ੍ਰਦੇਸ਼ 'ਚ ਰਹਿ ਰਹੀ ਹੈ। ਇੱਕ ਇੰਟਰਵਿਊ 'ਚ ਕੰਗਨਾ ਨੇ ਕਿਹਾ ਕਿ ਉਸ ਲਈ ਬੰਗਲਾ ਖਰੀਦਣਾ ਸੌਖਾ ਨਹੀਂ ਸੀ ਕਿਉਂਕਿ ਪੂਰਾ ਪਰਿਵਾਰ ਇਸ ਫੈਸਲੇ ਦੇ ਵਿਰੁੱਧ ਸੀ। ਅਦਾਕਾਰਾ ਨੇ ਦੱਸਿਆ, “ਮੇਰਾ ਪਰਿਵਾਰ 48 ਕਰੋੜ ਦੀ ਜਾਇਦਾਦ ਖਰੀਦਣ ਦੇ ਫੈਸਲੇ ਨਾਲ ਸਹਿਮਤ ਨਹੀਂ ਸੀ ਪਰ ਇਹ ਸਿਰਫ ਮੇਰੀ ਪੁਰਜ਼ੋਰ ਇੱਛਾ ਅਤੇ ਆਤਮਾ ਦੀ ਆਵਾਜ਼ ਕਾਰਨ ਹੀ ਸੰਭਵ ਹੋਇਆ ਸੀ।''
 (Image: Instagram)
ਕੰਗਨਾ ਨੇ ਦੱਸਿਆ ਕਿ ਪਰਿਵਾਰ ਨੇ ਉਸ ਨੂੰ ਕਿਤੇ ਵੀ ਕੰਮ ਕਰਨ ਦੀ ਸਲਾਹ ਦਿੱਤੀ। ਉਨ੍ਹਾਂ ਇਹ ਸੁਝਾਅ ਵੀ ਦਿੱਤਾ ਕਿ ਬੰਗਲਾ ਖਰੀਦਣ ਦੀ ਬਜਾਏ ਉਸ ਨੂੰ ਅਪਾਰਟਮੈਂਟ ਕਿਰਾਏ 'ਤੇ ਲੈਣਾ ਚਾਹੀਦਾ ਹੈ। ਕੰਗਨਾ ਨੇ ਕਿਹਾ, ''ਮੈਂ ਪਰਿਵਾਰ ਨੂੰ ਆਪਣੀ ਚੋਣ ਦੱਸੀ। ਮੈਂ ਉਨ੍ਹਾਂ ਨੂੰ ਕਿਹਾ ਕਿ ਮੈਨੂੰ ਸ਼ੀਸ਼ੇ ਦੇ ਚੈਂਬਰ 'ਚ ਜਾਣਾ ਪਸੰਦ ਨਹੀਂ, ਜਿੱਥੇ ਕੋਈ ਜਾਨ ਨਹੀਂ ਪਰ ਮੈਂ ਆਪਣੇ ਆਲੇ-ਦੁਆਲੇ ਆਰਗੈਨਿਕ ਫੈਬਰਿਕ ਪੌਦੇ ਚਾਹੁੰਦੀ ਹਾਂ।''
Punjabi Bollywood Tadka
48 ਕਰੋੜ ਦੇ ਨਿਵੇਸ਼ 'ਤੇ ਕੋਈ ਨਹੀਂ ਸੀ ਰਾਜ਼ੀ  
ਕੰਗਨਾ ਨੇ ਦੱਸਿਆ ਕਿ ਉਸ ਦੀ ਭੈਣ ਨੇ ਉਸ ਨੂੰ ਹਰ ਤਰ੍ਹਾਂ ਨਾਲ ਮਨਾਉਣ ਦੀ ਕੋਸ਼ਿਸ਼ ਕੀਤੀ। ਉਸ ਦੇ ਅਕਾਊਂਟੈਂਟ ਨੇ ਵੀ ਇਹ ਸੁਝਾਅ ਦਿੱਤਾ ਕਿ ਪੈਸੇ ਨੂੰ ਰੈਸਟੋਰੈਂਟਾਂ ਤੇ ਬਾਂਡਾਂ 'ਚ ਲਾਇਆ ਜਾਣਾ ਚਾਹੀਦਾ ਹੈ। ਪਿੱਛੇ ਨਾ ਮੁੜਨ ਤੋਂ ਬਾਅਦ, ਉਸ ਨੇ ਆਖਰਕਾਰ ਪੁੱਛਿਆ ਕਿ ਉਸ ਨੂੰ ਇੱਕ ਬੰਗਲਾ ਖਰੀਦਣ 'ਤੇ ਪੈਸੇ ਕਿਉਂ ਨਹੀਂ ਖਰਚਣੇ ਚਾਹੀਦੇ ਹਨ? ਕੰਗਨਾ ਦੇ ਅਨੁਸਾਰ, ਉਸ ਦਾ ਇਰਾਦਾ ਬਿਲਕੁਲ ਦ੍ਰਿੜ ਸੀ।
Punjabi Bollywood Tadka


Tags: Kangana RanautBig StepAgainst Wishes FamilySpending Rs 48 Crore

About The Author

sunita

sunita is content editor at Punjab Kesari