ਨਵੀਂ ਦਿੱਲੀ (ਇੰਟ.)-ਕੰਗਨਾ ਰਣੌਤ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਰਹਿੰਦੀ ਹੈ। ਉਹ ਆਪਣਾ ਹਲ ਪਲ ਫੈਂਸ ਨਾਲ ਸ਼ੇਅਰ ਕਰਦੀ ਰਹਿੰਦੀ ਹੈ। ਅਦਾਕਾਰਾ ਨੇ ਦੁਰਗਾਅਸ਼ਟਮੀ ਮੌਕੇ 'ਤੇ ਆਪਣੇ ਸੋਸ਼ਲ ਮੀਡੀਆ ਅਕਾਉਂਟ 'ਤੇ ਇਕ ਪੋਸਟ ਸ਼ੇਅਰ ਕੀਤੀ, ਜਿਸ ਵਿਚ ਪ੍ਰਸਾਦ ਦੀ ਥਾਲੀ ਦਿਖਾਈ ਦੇ ਰਹੀ ਸੀ। ਜਿਸ ਨੂੰ ਦੇਖ ਲੋਕ ਉਨ੍ਹਾਂ ਨੂੰ ਟ੍ਰੋਲ ਕਰਨ ਲੱਗ ਗਏ।
ਦਰਅਸਲ ਥਾਲੀ ਵਿਚ ਪਿਆਜ ਰੱਖੇ ਹੋਏ ਸਨ, ਜਿਸ ਕਾਰਣ ਉਹ ਕਾਫੀ ਟ੍ਰੋਲ ਹੋਈ। ਉਨ੍ਹਾਂ ਦੀ ਇਹ ਪੋਸਟ ਇੰਨੇ ਟ੍ਰੋਲ ਹੋਈ ਕਿ #Onion ਵੀ ਟ੍ਰੋਲ ਹੋਣ ਲੱਗ ਗਿਆ। ਟ੍ਰੋਲ ਦੇਖਣ ਤੋਂ ਬਾਅਕ ਅਦਾਕਾਰਾ ਨੇ ਇਸ ਪੋਸਟ ਨੂੰ ਲੈਕੇ ਸਫਾਈ ਦਿੱਤੀ।


ਅਦਾਕਾਰਾ ਨੇ ਟਵੀਟ ਦਾ ਜਵਾਬ ਦਿੰਦੇ ਹੋਏ ਲਿਖਿਆ,'ਯਕੀਨ ਨਹੀਂ ਹੁੰਦਾ ਕਿ ਪਿਆਜ ਟੌਪ ਟ੍ਰੈਂਡਸ ਵਿਚ ਸ਼ਾਮਲ ਹੈ। ਇਹ ਕਿਸੇ ਨੂੰ ਠੇਸ ਪਹੁੰਚਾਉਣ ਲਈ ਨਹੀਂ ਸੀ। ਮੇਰਾ ਅੱਜ ਵਰਤ ਹੈ ਪਰ ਜੇਕਰ ਮੇਰਾ ਪਰਿਵਾਰ ਪ੍ਰਸਾਦ ਦੇ ਨਾਲ ਸਲਾਦ ਖਾਣਾ ਚਾਹੁੰਦਾ ਹੈ ਤਾਂ ਉਨ੍ਹਾਂ ਦਾ ਮਜ਼ਾਕ ਨਾ ਉਡਾਓ।