ਮੁੰਬਈ— ਨਿਰਦੇਸ਼ਤ ਹਾਸਲਾ ਮਹਿਤਾ ਨੇ ਹਾਲ ਹੀ 'ਚ ਬਾਲੀਵੁੱਡ ਅਭਿਨੇਤਰੀ ਕੰਗਨਾ ਰਣਾਵਤ ਦੀ ਇਕ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ 'ਚ ਉਸ ਦੀ ਅਜੀਬ ਦਿਖ ਨਜ਼ਰ ਆ ਰਹੀ ਹੈ। ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਕੀ ਇਹ ਉਨ੍ਹਾਂ ਦੀ ਆਉਣ ਵਾਲੀ ਫਿਲਮ 'ਸਿਮਰਨ' ਦੀ ਨਵੀਂ ਦਿਖ ਹੈ। ਇਸ ਫਿਲਮ 'ਚ ਉਨ੍ਹਾਂ ਦੇ ਵਾਲ ਚਿੱਟੇ ਨਜ਼ਰ ਨਜ਼ਰ ਰਹੇ ਹਨ। ਉਨ੍ਹਾਂ ਨੇ ਨਿਰਦੇਸ਼ਤ ਹਾਸਲਾ ਮਹਿਤਾ ਦੀ ਇਸ ਫਿਲਮ ਲਈ ਵਰਕਸ਼ਾਪ ਤੋਂ ਸ਼ੁਰੂਆਤ ਕੀਤੀ ਅਤੇ ਇਸ ਤੋਂ ਬਾਅਦ ਹੁਣ ਸ਼ੂਟਿੰਗ ਸੈੱਟ 'ਤੇ ਕੰਮ ਕਰ ਰਹੀ ਹੈ।
ਖਬਰਾਂ ਮੁਤਾਬਕ ਹਾਲ ਹੀ 'ਚ ਸੈੱਟ ਤੋਂ ਉਨ੍ਹਾਂ ਦੀ ਇਕ ਤਸਵੀਰ ਵਾਇਰਲ ਹੋਈ ਹੈ। ਇਸ ਤਸਵੀਰ 'ਚ ਉਨ੍ਹਾਂ 'ਤੇ ਉਮਰ ਦਾ ਅਸਰ ਸਾਫ ਨਜ਼ਰ ਆ ਰਿਹਾ ਹੈ ਅਤੇ ਵਾਲ ਵੀ ਚਿੱਟੇ ਨਜ਼ਰ ਆ ਰਹੇ ਹਨ। ਫਿਲਮ 'ਸਿਮਰਨ' ਦੀ ਕਹਾਣੀ ਅਸਲ ਜ਼ਿੰਦਗੀ 'ਤੇ ਆਧਾਰਿਤ ਹੈ। ਇਸ ਫਿਲਮ 'ਚ ਉਹ ਤਲਾਕਸ਼ੁਦਾ ਦਾ ਕਿਰਦਾਰ ਨਿਭਾਉਦੀ ਨਜ਼ਰ ਆਵੇਗੀ। ਫਿਲਹਾਲ ਉਹ ਇਸ ਫਿਲਮ ਦੀ ਸ਼ੂਟਿੰਗ 'ਚ ਵਿਆਸਥ ਹੈ। ਇਹ ਫਿਲਮ ਅਗਲੇ ਸਾਲ ਪ੍ਰਦਰਸ਼ਿਤ ਹੋਵੇਗੀ।