ਜਲੰਧਰ (ਬਿਊਰੋ)— 'ਉਲਝੀ' ਤੇ 'ਹਾਏ ਮੇਰਾ ਦਿਲ : ਰਿਲੋਡਿਡ' ਵਰਗੇ ਹਿੱਟ ਗੀਤਾਂ ਨਾਲ ਚਰਚਾ ਖੱਟਣ ਵਾਲੀ ਪੁਰਵਾ ਮੰਤਰੀ ਦਾ ਥੋੜ੍ਹੇ ਸਮੇਂ ਪਹਿਲਾਂ ਰਿਲੀਜ਼ ਹੋਇਆ ਗੀਤ 'ਕੰਗਨਾ : ਰਿਲੋਡਿਡ' ਉਸ ਦੇ ਪੰਜਾਬੀ ਫੈਨਜ਼ ਲਈ ਇਕ ਖਾਸ ਤੋਹਫਾ ਹੈ। ਇਸ ਗੀਤ ਨੂੰ ਸੰਗੀਤ ਰਾਮਜੀ ਗੁਲਾਟੀ ਨੇ ਦਿੱਤਾ ਹੈ। ਯੂਨਾਈਟਿਡ ਵਾਈਟ ਫਲੈਗ ਨੇ ਇਸ ਦੀ ਵੀਡੀਓ ਕੀਤੀ ਹੈ, ਜਿਹੜਾ ਪੁਰਵਾ ਮੰਤਰੀ ਦੇ ਯੂਟਿਊਬ ਚੈਨਲ 'ਤੇ ਰਿਲੀਜ਼ ਹੋਇਆ ਹੈ। ਗੀਤ ਨੂੰ ਹੁਣ ਤਕ 8 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।
ਪੁਰਵਾ ਕਹਿੰਦੀ ਹੈ, 'ਤੂਫਾਨ ਦੇ ਜਾਣ ਦੀ ਉਡੀਕ ਕਰਨ ਦੀ ਬਜਾਏ, ਮੀਂਹ 'ਚ ਡਾਂਸ ਕਰਨ ਨੂੰ ਹੀ ਜ਼ਿੰਦਗੀ ਕਹਿੰਦੇ ਹਨ। ਇਹ ਗੀਤ ਆਪਣੇ ਆਪ ਨੂੰ ਪਿਆਰ ਕਰਨ ਦੇ ਬਾਰੇ 'ਚ ਹੈ। ਇਸ ਲਈ ਤੁਸੀਂ ਖੁਦ 'ਚ ਜਨੂੰਨ ਰੱਖੋ, ਇਕ ਅਜਿਹਾ ਜਨੂੰਨ ਜੋ ਆਪਣੇ ਆਪ ਨਾਲ ਪਿਆਰ ਕਰਕੇ ਮੁਕਤ ਬਣਨ ਲਈ ਹੋਵੇਗਾ। ਖੁਦ ਨੂੰ ਮੁਕਤ ਕਰਕੇ ਖੁਦ ਨਾਲ ਪਿਆਰ ਕਰਨਾ ਸਿੱਖੋ ਕਿਉਂਕਿ ਜ਼ਿੰਦਗੀ ਇਕ ਪਿਆਰ ਭਰਿਆ ਸਫਰ ਹੈ।'
'ਕੰਗਨਾ : ਰਿਲੋਡਿਡ' ਇਹ ਗੀਤ ਉਨ੍ਹਾਂ ਨੌਜਵਾਨਾਂ ਵਿਚਾਲੇ ਪ੍ਰਸਿੱਧ ਰਿਹਾ ਹੈ, ਜੋ ਇਸ ਗੀਤ ਦੇ ਮੁਫਤ ਉਤਸ਼ਾਹ ਨੂੰ ਮਹਿਸੂਸ ਕਰਦੇ ਹਨ। ਪੁਰਵਾ ਮੰਤਰੀ ਨੂੰ ਉਸ ਦੇ ਐਨਰਜੀ ਨਾਲ ਭਰਪੂਰ ਗੀਤਾਂ ਲਈ ਭਾਰਤੀ ਸ਼ਕੀਨਾ ਦੇ ਰੂਪ 'ਚ ਵੀ ਜਾਣਿਆ ਜਾਂਦਾ ਹੈ।