ਜਲੰਧਰ (ਵੈੱਬ ਡੈਸਕ) - ਗਾਇਕਾ ਕਨਿਕਾ ਕਪੂਰ ਨੇ ਇੰਸਟਾਗ੍ਰਾਮ ਉੱਤੇ 6 ਪੋਸਟਾਂ ਡਿਲੀਟ ਕੀਤੀਆਂ ਹਨ, ਜਿਨ੍ਹਾਂ ਵਿਚ ਉਸ ਨੇ ਆਪਣੇ ਕੋਰੋਨਾ ਵਾਇਰਸ ਦੇ ਪਾਜ਼ੀਟਿਵ ਹੋਣ ਦੀ ਜਾਣਕਾਰੀ ਦਿੱਤੀ ਸੀ। ਮੰਨਿਆ ਜਾ ਰਿਹਾ ਹੈ ਕਿ ਉਸ ਨੇ ਇਹ ਫੈਸਲਾ ਟਰੋਲਿੰਗ ਤੋਂ ਪ੍ਰੇਸ਼ਾਨ ਹੋ ਕੇ ਲਿਆ ਹੈ। ਜਦੋ ਤੋਂ ਉਸ ਦੇ ਕੋਰੋਨਾ ਵਾਇਰਸ ਦੇ ਪਾਜ਼ੀਟਿਵ ਹੋਣ ਦੀ ਖ਼ਬਰ ਸਾਹਮਣੇ ਆਈ ਹੈ, ਉਦੋਂ ਤੋਂ ਉਹ ਸੋਸ਼ਲ ਮੀਡੀਆ ਯੂਜ਼ਰਸ ਨੇ ਨਿਸ਼ਾਨੇ ਉੱਤੇ ਹੈ। ਖਾਸਕਰ ਲੰਡਨ ਤੋਂ ਆਉਣ ਤੋਂ ਬਾਅਦ ਸਾਵਧਾਨੀ ਨਾ ਵਰਤਣ ਅਤੇ ਪਾਰਟੀ ਕਰਦੇ ਰਹਿਣ ਨੂੰ ਲੈ ਕੇ ਲੋਕਾਂ ਨੇ ਉਸ ਨੂੰ ਖਰੀਆਂ ਖੋਟੀਆਂ ਸੁਣਾ ਰਹੇ ਹਨ।
ਕੀ ਲਿਖਿਆ ਸੀ ਕਨਿਕਾ ਨੇ ਆਪਣੀ ਪੋਸਟ ਵਿਚ
ਕਨਿਕਾ ਨੇ ਇਹ ਪੋਸਟ 20 ਮਾਰਚ ਨੂੰ ਪੋਸਟ ਕੀਤੀ ਸੀ, ਜਿਸ ਵਿਚ ਲਿਖਿਆ ਸੀ - ਸਾਰਿਆਂ ਨੂੰ ਨਮਸਕਾਰ, ਪਿਛਲੇ 4 ਦਿਨ ਤੋਂ ਮੈਨੂੰ ਫਲੂ ਦੇ ਸੰਕੇਤ ਮਿਲ ਰਹੇ ਹਨ। ਜਾਂਚ ਕਾਰਵਾਈ ਤਾਂ ਪਤਾ ਲੱਗਾ ਕਿ ਮੈਨੂੰ COVID-19 ਹੈ। ਮੈਂ ਤੇ ਮੇਰਾ ਪਰਿਵਾਰ ਪੂਰੀ ਤਰ੍ਹਾਂ ਕਵਾਰੇਂਟਾਇਨ ਵਿਚ ਅਤੇ ਮੈਡੀਕਲ ਅਡਵਾਇਸ ਤੇ ਹਾਂ। ਮੈਂ ਜਿਨ੍ਹਾਂ ਲੋਕਾਂ ਦੇ ਸੰਪਰਕ ਵਿਚ ਆਈ, ਉਨ੍ਹਾਂ ਲੋਕਾਂ ਨਾਲ ਮੈਂ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੀ ਹਾਂ। ਆਪਣੀ ਪੋਸਟ ਵਿਚ ਕਨਿਕਾ ਨੇ ਇਹ ਵੀ ਦਾਅਵਾ ਕੀਤਾ ਸੀ ਕਿ 9 ਮਾਰਚ ਨੂੰ ਲੰਡਨ ਤੋਂ ਭਾਰਤ ਆਉਣ ਤੋਂ ਬਾਅਦ ਏਅਰਪੋਰਟ ਉੱਤੇ ਨੌਰਮਲ ਪ੍ਰੋਸੀਜ਼ਰ ਦੇ ਤਹਿਤ ਸਕ੍ਰੀਨਿੰਗ ਹੋਈ ਸੀ। ਮੈਂ ਸਾਰਿਆਂ ਨੂੰ ਕਹਿਣਾ ਚਾਹੁੰਦੀ ਹਾਂ ਕਿ ਜੇਕਰ ਤੁਹਾਨੂੰ ਵੀ ਪਾਜ਼ੀਟਿਵ ਸਾਇਨ ਦਿਖਾਈ ਦਿੰਦੇ ਹਨ ਤਾਂ ਤੁਸੀਂ ਖੁਦ ਦੇ ਸੈਲਫ ਆਈਸੋਲੇਸ਼ਨ ਦੀ ਪ੍ਰੈਕਟਿਸ ਸ਼ੁਰੂ ਕਰ ਦਿਓ। ਮੈਂ ਚੰਗਾ ਮਹਿਸੂਸ ਕਰ ਰਹੀ ਹਾਂ। ਹੁਣ ਨੌਰਮਲ ਫਲੂ ਤੇ ਹਲਕਾ ਬੁਖਾਰ ਹੈ। ਇਸ ਤੋਂ ਇਲਾਵਾ ਉਸ ਨੇ ਕਿਹਾ ਸਾਨੂ ਚੰਗੇ ਨਾਗਰਿਕ ਹੋਣ ਦੇ ਨਾਤੇ ਆਪਣੇ ਆਲੇ-ਦੁਆਲੇ ਦੇ ਲੋਕਾਂ ਬਾਰੇ ਵੀ ਸੋਚਣਾ ਚਾਹੀਦਾ ਹੈ।

ਦੱਸਣਯੋਗ ਹੈ ਕਿ ਕਨਿਕਾ 20 ਮਾਰਚ ਤੋਂ ਸੰਜੇ ਗਾਂਧੀ ਪੋਸਟ ਗਰੈਜੂਏਟ ਇੰਸੀਟਿਊਟ ਆਫ ਮੈਡੀਕਲ ਸਾਇੰਸ ਦੇ ਆਈਸੋਲੇਸ਼ਨ ਵਾਰਡ ਵਿਚ ਦਾਖਲ ਹੈ। 22 ਮਾਰਚ ਨੂੰ ਉਸਦੀ ਦੁਬਾਰਾ ਜਾਂਚ ਕੀਤੀ ਗਈ ਸੀ, ਜਿਸ ਵਿਚ ਉਹ ਕੋਰੋਨਾ ਪਾਜ਼ੀਟਿਵ ਪਾਈ ਗਈ।