ਜਲੰਧਰ (ਬਿਊਰੋ) : ਪੰਜਾਬੀ ਮਾਡਲ ਅਤੇ ਅਦਾਕਾਰਾ ਕਨਿਕਾ ਮਾਨ ਦੀ ਪੰਜਾਬ ਤੋਂ ਬਾਅਦ ਹੁਣ ਮੁੰਬਈ 'ਚ ਵੀ ਵਧੀਆ ਫੈਨ ਫੋਲਵਿੰਗ ਬਣਾਈ ਹੈ। ਕਨਿਕਾ ਮਾਨ ਨੇ ਟੀ. ਵੀ. ਸੀਰੀਅਲ 'ਗੁੱਡਣ ਤੁਮਸੇ ਨਾ ਹੋ ਪਾਏਗਾ' 'ਚ ਮੁੱਖ ਭੂਮਿਕਾ ਨਿਭਾ ਕੇ ਦਰਸ਼ਕਾਂ ਦੇ ਦਿਲਾਂ 'ਚ ਖਾਸ ਪਛਾਣ ਬਣਾਈ।
ਕਨਿਕਾ ਮਾਨ ਬਰਾਈਡਲ ਲੁੱਕ ਇਮੇਜ਼
ਇਨ੍ਹੀਂ ਦਿਨੀਂ ਕਨਿਕਾ ਮਾਨ ਆਪਣੀਆਂ ਤਸਵੀਰਾਂ ਨੂੰ ਲੈ ਕੇ ਖੂਬ ਸੁਰਖੀਆਂ 'ਚ ਛਾਈ ਹੋਈ ਹੈ। ਦਰਅਸਲ ਕਨਿਕਾ ਮਾਨ ਦੀਆਂ ਕੁਝ ਬ੍ਰਾਈਡਲ ਲੁੱਕ 'ਚ ਤਸਵੀਰਾਂ ਸਾਹਮਣੇ ਆਈਆਂ ਹਨ, ਜੋ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ।
ਇਨ੍ਹਾਂ ਤਸਵੀਰਾਂ 'ਚ ਕਨਿਕਾ ਮਾਨ ਕਾਫੀ ਖੂਬਸੂਰਤ ਨਜ਼ਰ ਆ ਰਹੀ ਹੈ। ਦੱਸ ਦਈਏ ਕਿ ਇਨ੍ਹਾਂ ਤਸਵੀਰਾਂ 'ਚ ਕਨਿਕਾ ਨੇ ਰੈੱਡ ਕਲਰ ਦਾ ਬ੍ਰਾਈਡਲ ਲਹਿੰਗਾ ਪਾਇਆ ਹੈ, ਜੋ ਉਸ ਦੀ ਖੂਬਸੂਰਤੀ ਨੂੰ ਚਾਰ ਚੰਨ ਲਾ ਰਿਹਾ ਹੈ।
ਉਸ ਦਾ ਇਹ ਲੁੱਕ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਹਾਲਾਂਕਿ ਇਸ ਤੋਂ ਪਹਿਲਾਂ ਵੀ ਕਨਿਕਾ ਮਾਨ ਕਈ ਤਸਵੀਰਾਂ ਸੋਸ਼ਲ ਮੀਡੀਆ ਦੇ ਜ਼ਰੀਏ ਫੈਨਜ਼ ਨਾਲ ਸ਼ੇਅਰ ਕਰ ਚੁੱਕੀ ਹੈ।
ਦੱਸਣਯੋਗ ਹੈ ਕਿ ਕਨਿਕਾ ਮਾਨ ਪੰਜਾਬੀ ਫਿਲਮ 'ਰੌਕੀ ਮੈਂਟਲ' ਅਤੇ 'ਦਾਣਾ ਪਾਣੀ' 'ਚ ਨਜ਼ਰ ਆ ਚੁੱਕੀ ਹੈ।
ਇਨ੍ਹਾਂ ਫਿਲਮਾਂ 'ਚ ਕਨਿਕਾ ਮਾਨ ਦੀ ਐਕਟਿੰਗ ਨੂੰ ਕਾਫੀ ਪਸੰਦ ਕੀਤਾ ਗਿਆ। ਇਸ ਤੋਂ ਇਲਾਵਾ ਕਨਿਕਾ ਮਾਨ ਕਈ ਪੰਜਾਬੀ ਮਿਊਜ਼ਿਕ ਵੀਡੀਓਜ਼ 'ਚ ਵੀ ਨਜ਼ਰ ਆ ਚੁੱਕੀ ਹੈ।