ਬੈਂਗਲੁਰੂ— ਸੋਮਵਾਰ ਨੂੰ ਬੈਂਗਲੁਰੂ ਦੇ ਕੋਲ ਫਿਲਮ 'ਮਸਤੀਗੁੜੀ' ਦੀ ਸ਼ੂਟਿੰਗ ਦੌਰਾਨ ਜਿੰਨਾਂ ਦੋ ਆਰਟਿਸਟਾ ਦੀ ਜਾਨ ਗਈ। ਉਨ੍ਹਾਂ 'ਚੋ ਇਕ ਸਨ ਅਨਿਲ ਕੁਮਾਰ। ਪੱਤਰਕਾਰਾਂ ਦੇ ਮੁਤਾਬਕ, ਅਨਿਲ ਕੁਮਾਰ ਫਿਲਮ 'ਚ ਵਿਲੇਨ ਦਾ ਕਿਰਦਾਰ ਨਿਭਾਅ ਰਹੇ ਸਨ। ਉਨ੍ਹਾਂ ਨੇ ਇਸ ਲਈ ਟ੍ਰੇਨਿੰਗ ਵੀ ਲਈ ਸੀ। ਫਿਲਮ ਲਈ ਖਾਸ ਤੌਰ 'ਤੇ 8 ਪੈਕ ਐਬਸ ਬਣਾਏ ਸਨ। ਇਕ ਇੰਟਰਵਿਊ 'ਚ ਕਿਹਾ, 'ਉਹ ਵਿਜੇ ਨਾਲ ਤਾਕਤਵਰ ਨਕਾਰਾਤਮਕ ਕਿਰਦਾਰ ਨੂੰ ਲੈ ਕੇ ਕਾਫੀ ਉਤਸੁਕ ਹਨ।
ਅਨਿਲ ਨੇ ਕੰਨੜ੍ਹ ਦੀਆਂ ਕਰੀਬ 25 ਫਿਲਮਾਂ 'ਚ ਕੰਮ ਕੀਤਾ ਅਤੇ ਜ਼ਿਆਦਾਤਰ ਉਹ ਨਕਾਰਾਤਮਕ ਕਿਰਦਾਰ 'ਚ ਹੀ ਦਿਖਾਈ ਦਿੱਤੇ। 'ਮਸਤੀਗੁੜੀ' ਲਈ ਉਨ੍ਹਾਂ ਨੇ ਇਕ ਸਪੈਸ਼ਲ ਫੋਟੋਸ਼ੂਟ ਵੀ ਕਰਵਾਇਆ ਸੀ। ਜਿਸ 'ਚ ਉਨ੍ਹਾਂ ਨੇ 8 ਪੈਕ ਐਬਸ ਦਿਖਾਏ ਸਨ, ਜੋ ਕਿ ਤਸਵੀਰਾਂ 'ਚ ਸਾਫ ਦਿਖਾਈ ਦੇ ਰਹੇ ਹਨ