FacebookTwitterg+Mail

ਵਿਵਾਦਾਂ ’ਚ ਅਕਸ਼ੈ ਕੁਮਾਰ ਦੀ ਫਿਲਮ Bell Bottom, ਹੋ ਸਕਦੀ ਹੈ ਕਾਨੂੰਨੀ ਕਾਰਵਾਈ

kannada director ravi varma to take legal action against akshay kumar
28 November, 2019 12:00:11 PM

ਮੁੰਬਈ(ਬਿਊਰੋ)- ਅਕਸ਼ੈ ਕੁਮਾਰ ਇਨ੍ਹੀਂ ਦਿਨੀਂ ਲਗਾਤਾਰ ਆਪਣੀਆਂ ਫਿਲਮਾਂ ਵਿਚ ਬਿਜ਼ੀ ਹਨ । ‘ਹਾਊਸਫੁਲ 4‘ ਦੀ ਰਿਲੀਜ਼ ਤੋਂ ਬਾਅਦ ਹੁਣ ਉਹ ਆਪਣੀ ਆਉਣ ਵਾਲੀ ਫਿਲਮ ‘ਗੁੱਡ ਨਿਊਜ‘ ਦੇ ਪ੍ਰਮੋਸ਼ਨ ਵਿਚ ਬਿਜ਼ੀ ਹਨ। ਬੀਤੇ ਦਿਨੀਂ ਅਕਸ਼ੈ ਨੇ ਆਪਣੀ ਫਿਲਮ ‘ਬੇਲ ਬਾਟਮ’ ਦਾ ਫਰਸਟ ਲੁੱਕ ਰਿਲੀਜ਼ ਕੀਤਾ ਸੀ ਪਰ ਹੁਣ ਉਨ੍ਹਾਂ ਦੀ ਇਹ ਫਿਲਮ ਮੁਸ਼ਕਲ ਵਿਚ ਫਸਦੀ ਨਜ਼ਰ ਆ ਰਹੀ ਹੈ। ਦਰਅਸਲ ਅਕਸ਼ੈ ਦੀ ਫਿਲਮ ‘ਬੇਲ ਬਾਟਮ’ ਦਾ ਫਰਸਟ ਲੁੱਕ ਸਾਹਮਣੇ ਆਉਂਦਿਆਂ ਹੀ ਫਿਲਮ ਵਿਵਾਦਾਂ ’ਚ ਘਿਰ ਗਈ ਸੀ। ਇਸ ਦੇ ਪਿੱਛੇ ਦਾ ਕਾਰਨ ਸੀ ਕਿ ਇਸ ਸਾਲ ਦੇ ਸ਼ੁਰੂਆਤ ਵਿਚ ਇਸ ਨਾਮ ਨਾਲ ਇਕ ਕੰਨੜ ਫਿਲਮ ਵੀ ਰਿਲੀਜ਼ ਹੋਈ ਸੀ। ਦਰਸ਼ਕਾਂ ਨੂੰ ਲੱਗ ਰਿਹਾ ਸੀ ਕਿ ਅਕਸ਼ੈ ਦੀ ਫਿਲਮ ਇਸ ਕੰਨੜ ਫਿਲਮ ਦੀ ਰੀਮੇਕ ਹੈ। ਹਾਂਲਾਕਿ ਅਕਸ਼ੈ ਨੇ ਇਸ ਗੱਲ ਤੋਂ ਇਨਕਾਰ ਕੀਤਾ ਸੀ।


ਇਸ ਫਿਲਮ ਦੇ ਰੀਮੇਕ ਰਾਈਟਸ ਕੰਨੜ ਡਾਇਰੈਕਟਰ ਅਤੇ ਸਟੰਟ ਕੋਰੀਓਗਰਾਫਰ ਰਵੀ ਵਰਮਾ ਕੋਲ ਹਨ। ਰਵੀ ਇਨ੍ਹਾਂ ਰਾਈਟਸ ਨੂੰ ਲੈ ਕੇ ਅਕਸ਼ੈ ਦੀ ਫਿਲਮ ਦੀ ਅਨਾਊਂਸਮੈਂਟ ਤੋਂ ਖਫਾ ਹਨ । ਉਹ ਇਸ ਮਾਮਲੇ ਵਿਚ ਲੀਗਲ ਐਕਸ਼ਨ ਲੈਣ ਬਾਰੇ ਸੋਚ ਰਹੇ ਹਨ। ਗੱਲਬਾਤ ਦੌਰਾਨ ਰਵੀ ਵਰਮਾ ਨੇ ਕਿਹਾ,‘‘ਅਸੀਂ ਕਿਸੇ ਨੂੰ ਵੀ ਹੁਣ ਤੱਕ ਕੋਈ ਲੀਗਲ ਨੋਟਿਸ ਨਹੀਂ ਭੇਜਿਆ ਹੈ ਪਰ ਕੰਨੜ ਅਤੇ ਹਿੰਦੀ ‘ਬੇਲ ਬਾਟਮ’ ਵਿਚਕਾਰ ਕੋਈ ਸਮਾਨਤਾ ਨਹੀਂ ਹੋਣੀ ਚਾਹੀਦੀ ਹੈ। ‘ਬੇਲ ਬਾਟਮ’ ਦੇ ਅਧਿਕਾਰ ਪ੍ਰਾਪਤ ਕਰਨ ਤੋਂ ਬਾਅਦ ਮੈਂ ਮੁੰਬਈ ਵਿਚ ਕੁਝ ਪ੍ਰੋਡਕਸ਼ਨ ਹਾਊਸ ਨੂੰ ਫਿਲਮ ਦਿੱਤੀ ਸੀ। ਨਿਖਿਲ ਅਡਵਾਣੀ ਵੀ ਉਨ੍ਹਾਂ ਵਿਚੋਂ ਇਕ ਹਨ। ਮੈਨੂੰ ਲੱਗਦਾ ਹੈ ਕਿ ਉਨ੍ਹਾਂ ਨੇ ਕੰਨੜ ਫਿਲਮ ‘ਬੇਲ ਬਾਟਮ’ ਹੀ ਕਹਾਣੀ ਅਤੇ ਸਟਾਇਲ ਕਾਪੀ ਕੀਤਾ ਹੈ।


ਰਵੀ ਨੇ ਅੱਗੇ ਕਿਹਾ, ਫਿਲਮ ਦਾ ਟਾਈਟਲ ਅਤੇ ਅਕਸ਼ੈ ਕੁਮਾਰ ਦਾ ਕੈਰੇਕਟਰ ਕੰਨੜ ਫਿਲਮ ‘ਬੇਲ ਬਾਟਮ’ ਨਾਲ ਹੂ-ਬੁ-ਹੂ ਮਿਲਦਾ ਹੈ। ਮੈਂ ਇਸ ਬਾਰੇ ਵਿਚ ਹਿੰਦੀ ਫਿਲਮ ਦੀ ਟੀਮ ਨੂੰ ਜਾਣਕਾਰੀ ਦਿੱਤੀ ਹੈ ਅਤੇ ਉਨ੍ਹਾਂ ਨੇ ਮੈਨੂੰ ਦੱਸਿਆ ਕਿ ਅਕਸ਼ੈ ਕੁਮਾਰ ਇਸ ਬਾਰੇ ਵਿਚ ਮੇਰੇ ਨਾਲ ਗੱਲ ਕਰਨਗੇ। ਰਵੀ ਨੇ ਅੱਗੇ ਕਿਹਾ, ‘‘ਟਾਈਟਲ ਤੋਂ ਇਲਾਵਾ ‘ਬੇਲ ਬਾਟਮ’ ਹਿੰਦੀ ਦਾ ਪੋਸਟਰ ਵੀ ਕੰਨੜ ਨਾਲ ਕਾਫੀ ਮਿਲਦਾ-ਜੁਲਦਾ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਟੀਮ ’ਚੋਂ ਕਿਸੇ ਨੇ ‘ਬੇਲ ਬਾਟਮ’ ਦੇ ਹਿੰਦੀ ਟਾਈਟਲ ਨੂੰ ਬੁੱਕ ਕੀਤਾ ਸੀ। ਇਸ ਲਈ ਉਹ ਇਹ ਸੋਚ ਕੇ ਕੰਫਿਊਜ ਹਨ ਕਿ ਅਕਸ਼ੈ ਦੀ ਫਿਲਮ ਦੇ ਮੇਕਰਸ ਨੂੰ ਇਹ ਟਾਈਟਲ ਕਿਵੇਂ ਮਿਲਿਆ।’’ ਦੱਸ ਦਿਓ ਕਿ ਫਿਲਮ ‘ਬੇਲ ਬਾਟਮ’ ਵਿਚ ਅਕਸ਼ੈ ਕੁਮਾਰ ਜਾਸੂਸ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ। ਇਸ ਫਿਲਮ ਨੂੰ ਰੰਜੀਤ ਏਮ ਤਿਵਾਰੀ ਡਾਇਰੈਕਟ ਕਰਨਗੇ । ਫਿਲਹਾਲ ਫਿਲਮ ਦੀ ਸਕਰਿਪਟਿੰਗ ਚੱਲ ਰਹੀ ਹੈ ਅਤੇ ਸ਼ੂਟਿੰਗ 2019 ਦੇ ਆਖੀਰ ਤੱਕ ਸ਼ੁਰੂ ਹੋ ਜਾਵੇਗੀ। ਇਹ ਫਿਲਮ 2021 ਵਿਚ ਰਿਲੀਜ਼ ਹੋਵੇਗੀ।


Tags: Akshay KumarRavi Varmalegal ActionBell BottomNikhil Advani

About The Author

manju bala

manju bala is content editor at Punjab Kesari