FacebookTwitterg+Mail

ਅੱਜ ਰਿਲੀਜ਼ ਹੋਵੇਗਾ ਕੰਠ ਕਲੇਰ ਦਾ ਸਿੰਗਲ ਟਰੈਕ 'ਦਿਲ ਕਿਤੇ ਲੱਗਦਾ ਨਹੀਂ'

kanth kaler
30 April, 2019 09:03:58 AM

ਜਲੰਧਰ (ਬਿਊਰੋ) — ਅਨੇਕਾਂ ਸੁਪਰਹਿੱਟ ਸਿੰਗਲ ਟਰੈਕਾਂ ਨਾਲ ਦਰਸ਼ਕਾਂ ਦੇ ਦਿਲਾਂ 'ਤੇ ਰਾਜ ਕਰਨ ਵਾਲੇ ਗਾਇਕ ਕੰਠ ਕਲੇਰ ਦਾ ਨਵਾਂ ਸਿੰਗਲ ਟਰੈਕ 'ਦਿਲ ਕਿਤੇ ਲੱਗਦਾ ਨਹੀਂ' 30 ਅਪ੍ਰੈਲ ਯਾਨੀ ਕਿ ਅੱਜ ਪੰਜਾਬ ਦੀ ਮਸ਼ਹੂਰ ਕੰਪਨੀ ਟੀ-ਸੀਰੀਜ਼ ਵਲੋਂ ਰਿਲੀਜ਼ ਕੀਤਾ ਜਾ ਰਿਹਾ ਹੈ। ਜਾਣਕਾਰੀ ਦਿੰਦਿਆਂ ਕਮਲ ਕਲੇਰ ਨੇ ਦੱਸਿਆ ਕਿ ਇਸ ਸਿੰਗਲ ਟਰੈਕ ਦਾ ਮਿਊਜ਼ਿਕ ਜੱਸੀ ਬ੍ਰਦਰਜ਼ ਤੇ ਖੁਦ ਮੇਰੇ ਵਲੋਂ ਤਿਆਰ ਕੀਤਾ ਗਿਆ ਹੈ, ਜਿਸ ਨੂੰ ਕਮਲ ਮਾਨ ਨੇ ਕਲਮਬੱਧ ਕੀਤਾ ਹੈ। ਇਸ ਸਿੰਗਲ ਟਰੈਕ ਦਾ ਵੀਡੀਓ ਵਿੱਕੀ ਘਈ ਵਲੋਂ ਪੰਜਾਬ ਦੀਆਂ ਵੱਖ-ਵੱਖ ਲੋਕੇਸ਼ਨਾਂ 'ਤੇ ਸ਼ੂਟ ਕੀਤਾ ਗਿਆ ਹੈ, ਜੋ ਕਿ ਯੂਟਿਊਬ ਦੇ ਨਾਲ-ਨਾਲ ਪੰਜਾਬੀ ਚੈਨਲਾਂ 'ਤੇ ਵੀ ਚਲਾਇਆ ਜਾਵੇਗਾ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾ ਕੰਠ ਕਲੇਰ ਕਈ ਸੁਪਰਹਿੱਟ ਗੀਤ ਦਰਸ਼ਕਾਂ ਦੀ ਝੋਲੀ 'ਚ ਪਾ ਚੁੱਕੇ ਹਨ। ਉਨ੍ਹਾਂ ਦੇ ਗੀਤਾਂ ਨੂੰ ਹਮੇਸ਼ਾ ਹੀ ਲੋਕਾਂ ਵਲੋਂ ਖੂਬ ਪਿਆਰ ਮਿਲਦਾ ਹੈ।


Tags: Kanth KalerDil Kite Lagda NiLatest SongPunjabi Singer

Edited By

Sunita

Sunita is News Editor at Jagbani.