FacebookTwitterg+Mail

ਕੰਠ ਕਲੇਰ ਦਾ ਗਾਣਾ 'ਬਰੋਕਨ ਹਾਰਟ' ਦਾ ਟੀਜ਼ਰ ਹੋਇਆ ਰਿਲੀਜ਼!

21 December, 2016 02:23:15 PM
ਮੁੰਬਈ— ਪੰਜਾਬੀ ਮਸ਼ਹੂਰ ਗਾਇਕ ਕੰਠ ਕਲੇਰ (ਹਰਵਿੰਦਰ ਕਲੇਰ) ਦੇ ਗੀਤ 'ਬਰੋਕਨ ਹਾਰਟ' ਦਾ ਟੀਜ਼ਰ ਰਿਲੀਜ਼ ਹੋ ਚੁੱਕਾ ਹੈ। ਉਨ੍ਹਾਂ ਦੇ ਇਸ ਗੀਤ ਨੂੰ ਸੰਗੀਤ ਦਿੱਤਾ ਹੈ ਪ੍ਰਿੰਸ ਘੁੰਮਣ ਨੇ। ਇਸ ਗੀਤ ਦੇ ਟੀਜ਼ਰ ਨੂੰ ਯੂ. ਟਿਊਬ 'ਤੇ ਵੇਖਿਆ ਜਾ ਸਕਦਾ ਹੈ। ਸੋਸ਼ਲ ਮੀਡੀਆ 'ਤੇ ਵੀ ਟੀਜ਼ਰ ਕਾਫੀ ਵਾਇਰਲ ਹੋ ਰਿਹਾ ਹੈ। ਗੀਤ ਦੀ ਵੀਡੀਓ ਕਾਫੀ ਸ਼ਾਨਦਾਰ ਲੱਗ ਰਹੀ ਹੈ। ਕੰਠ ਕਲੇਰ ਨੂੰ ਸੈਡ ਸੌਂਗ ਲਈ ਜਾਣਿਆ ਜਾਂਦਾ ਹੈ, ਪਰ ਉਨ੍ਹਾਂ ਨੇ ਭੰਗੜੇ ਅਤੇ ਫੋਕ ਗੀਤਾਂ ਨੂੰ ਵੀ ਆਪਣੀ ਆਵਾਜ਼ 'ਚ ਬੜੀ ਚੰਗੀ ਤਰ੍ਹਾਂ ਗਾਇਆ ਹੈ। ਗਾਣਾ 'ਬਰੋਕਨ ਹਾਰਟ' ਆਉਣ ਵਾਲੀ 24 ਦਸੰਬਰ ਨੂੰ ਰਿਲੀਜ਼ ਹੋਵੇਗਾ।

Tags: ਕੰਠ ਕਲੇਰਟੀਜ਼ਰਬਰੋਕਨ ਹਾਰਟ kanth kaler teaser Broken Heart