FacebookTwitterg+Mail

ਕੰਠ ਕਲੇਰ ਆਪਣੇ ਨਵੇਂ ਸਿੰਗਲ ਟਰੈਕ 'ਇਕ ਚਾਹਤ' ਨਾਲ ਦਰਸ਼ਕਾਂ 'ਚ ਦੇਣਗੇ ਜਲਦ ਦਸਤਕ

kanth kaler
08 March, 2017 09:32:07 AM
ਜਲੰਧਰ— 'ਮੇਰੀ ਪੱਗ ਨੂੰ ਦਾਗ ਨਾ ਲਾਈਂ', 'ਰਹਿਣ ਵਸਦੀਆਂ ਰੱਬਾ ਮੇਰੇ ਪਿੰਡ ਦੀਆਂ ਕੁੜੀਆਂ', 'ਇਕ ਸਾਹ', 'ਸਵੈਟਰ' ਤੋਂ ਇਲਾਵਾ ਹੋਰ ਆਪਣੇ ਅਨੇਕਾਂ ਹਿੱਟ ਗੀਤਾਂ ਨਾਲ ਆਪਣੀ ਵੱਖਰੀ ਪਛਾਣ ਬਣਾਉਣ ਵਾਲੇ ਮਸ਼ਹੂਰ ਗਾਇਕ ਕੰਠ ਕਲੇਰ ਦਾ ਸਿੰਗਲ ਟਰੈਕ 'ਇਕ ਚਾਹਤ' ਜਲਦੀ ਹੀ ਟੀ ਸੀਰੀਜ਼ ਕੰਪਨੀ ਵੱਲੋਂ ਰਿਲੀਜ਼ ਕੀਤਾ ਜਾ ਰਿਹਾ ਹੈ। ਜਾਣਕਾਰੀ ਦਿੰਦਿਆਂ ਟੀ. ਐੱਸ. ਤੀਰ ਨੇ ਦੱਸਿਆ ਕਿ ਇਸ ਸਿੰਗਲ ਟਰੈਕ ਦਾ ਮਿਊਜ਼ਿਕ ਏ. ਪੀ. ਸਿੰਘ ਵੱਲੋਂ ਤਿਆਰ ਕੀਤਾ ਗਿਆ ਹੈ। ਇਸ ਗੀਤ ਨੂੰ ਕਲਮਬੱਧ ਬਲਵਿੰਦਰ ਸੰਧੂ ਨੇ ਕੀਤਾ ਹੈ। ਇਸ ਦਾ ਵੀਡੀਓ ਟੀ. ਐੱਸ. ਤੀਰ ਵੱਲੋਂ ਸ਼ੂਟ ਕੀਤਾ ਗਿਆ ਹੈ, ਜੋ ਕਿ ਜਲਦੀ ਹੀ ਯੂ-ਟਿਊਬ ਦੇ ਨਾਲ-ਨਾਲ ਪੰਜਾਬੀ ਚੈਨਲਾਂ 'ਤੇ ਚਲਾਇਆ ਜਾਵੇਗਾ।

Tags: Kanth Kalerek chahatT SeriesBalwinder Sandhuਕੰਠ ਕਲੇਰਇਕ ਚਾਹਤਟੀ ਸੀਰੀਜ਼ਬਲਵਿੰਦਰ ਸੰਧੂ