FacebookTwitterg+Mail

ਕਲੇਰ ਕੰਠ ਨੇ ਆਪਣੀ ਸੁਰੀਲੀ ਆਵਾਜ਼ ਨਾਲ ਲੁੱਟਿਆ ਮੇਲਾ

kanth kaler
18 March, 2017 01:24:02 PM
ਜਲੰਧਰ— ਪਿੰਡ ਡੱਲਾ ਜ਼ਿਲਾ ਤਰਨਤਾਰਨ 'ਚ ਆਯੋਜਿਤ ਕੀਤੇ ਗਏ ਪੀਰਾਂ ਦੇ ਮੇਲੇ 'ਚ ਕੰਠ ਕਲੇਰ ਨੇ ਆਪਣੀ ਗਾਇਕੀ ਨਾਲ ਸਰੋਤਿਆਂ ਨੂੰ ਕੀਲ ਕੇ ਰੱਖ ਦਿੱਤਾ। ਹਜ਼ਾਰਾਂ ਦੇ ਭਰਵੇਂ ਇਕੱਠ 'ਚ ਕੰਠ ਕਲੇਰ ਨੇ ਸਰੋਤਿਆਂ ਦਾ ਰੱਝਵਾਂ ਪਿਆਰ ਅਤੇ ਪ੍ਰਸ਼ੰਸਾ ਪ੍ਰਾਪਤ ਕੀਤੀ। ਸਰੋਤਿਆਂ ਵੱਲੋਂ ਕੀਤੀਆਂ ਗਈਆਂ ਫਰਮਾਇਸ਼ਾਂ ਨੂੰ ਕੰਠ ਕਲੇਰ ਨੇ ਪੂਰਾ ਕਰਦਿਆਂ ਹਰੇਕ ਦੇ ਦਿਲ ਨੂੰ ਖੁਸ਼ ਕੀਤਾ। ਕੰਠ ਕਲੇਰ ਨੇ ਨੌਜਵਾਨਾਂ ਨੂੰ ਨਸ਼ੇ ਤੋਂ ਬਚਣ ਲਈ ਪ੍ਰੇਰਿਤ ਕਰਦਿਆਂ ਗੀਤ 'ਆਖੀ ਹੋਈ ਸਿਆਣਿਆਂ ਦੀ ਗੱਲ ਦਾ, ਬੁਰਾ ਨਾ ਮਨਾਈਂ ਪਾੜ੍ਹਿਆ' ਨਸ਼ਿਆਂ ਤੋਂ ਬਚ ਕੇ ਰਹਿ ਜਵਾਨਾਂ, ਮਾਪਿਆਂ ਦੀ ਅੱਖ ਦਿਆ ਤਾਰਿਆ।'' ਗਾਇਆ ਤਾਂ ਸਾਰੇ ਹੀ ਪ੍ਰਸ਼ੰਸਾ ਕਰਨ ਲੱਗੇ। ਇਸ ਤੋਂ ਇਲਾਵਾ ਕਲੇਰ ਕੰਠ ਨੇ 'ਹੁਣ ਤੇਰੀ ਨਿਗ੍ਹਾ ਬਦਲ ਗਈ', 'ਇਕ ਮੇਰਾ ਦਿਲ', 'ਇਕ ਸਾਹ', 'ਨੈਣਾਂ' ਅਤੇ ਹੋਰ ਕਈ ਗੀਤ ਵੀ ਪੇਸ਼ ਕੀਤੇ।

Tags: Kanth KalerTarn Taran SahibHun Teri Nigaah Badal GaiIk Mera Dilਕਲੇਰ ਕੰਠਤਰਨਤਾਰਨ