FacebookTwitterg+Mail

ਮਸ਼ਹੂਰ ਗਾਇਕ ਕੰਠ ਕਲੇਰ ਅੱਜ ਨੰਗਲ ਖੇੜਾ ਵਿਖੇ ਲਾਉਣਗੇ ਹਾਜ਼ਰੀ

kanth kaler
21 May, 2017 12:03:43 PM

ਜਲੰਧਰ— ਪੰਜਾਬੀ ਮਸ਼ਹੂਰ ਗਾਇਕ ਕੰਠ ਕਲੇਰ ਨੇ ਆਪਣੇ ਗੀਤਾਂ ਨਾਲ ਦਰਸ਼ਕਾਂ 'ਚ ਖਾਸ ਪਛਾਣ ਬਣਾਈ ਹੈ। ਜੱਦੀ ਕਲੇਰ ਜਠੇਰੇ ਪਿੰਡ ਨੰਗਲਖੇੜਾ (ਫਗਵਾੜਾ) ਵਿਖੇ 25ਵੇਂ ਸਾਲਾਨਾ ਜੋੜ ਮੇਲੇ ਦੌਰਾਨ ਵਿਸ਼ਵ ਪ੍ਰਸਿੱਧ ਗਾਇਕ ਕੰਠ ਕਲੇਰ ਅੱਜ 21 ਮਈ (ਐਤਵਾਰ) ਨੂੰ ਆਪਣੇ ਫਨ ਦਾ ਮੁਜ਼ਾਹਰਾ ਕਰਨਗੇ। ਇਸ ਤੋਂ ਇਲਾਵਾ ਕਲੇਰ ਸਿਸਟਰ, ਕੇ. ਐੱਸ. ਮਹਿਮੀ, ਅਮਰਜੀਤ ਅਮਰ ਵੀ ਆਪਣੀ ਹਾਜ਼ਰੀ ਲਵਾਉਣਗੇ। ਸਵੇਰੇ ਨਿਸ਼ਾਨ ਸਾਹਿਬ ਦੀ ਰਸਮ ਉਪਰੰਤ ਸੱਭਿਆਚਾਰਕ ਸਟੇਜ ਦਾ ਆਰੰਭ ਹੋਵੇਗਾ। ਮੇਲੇ ਸਬੰਧੀ ਇਹ ਜਾਣਕਾਰੀ ਕਮਲ ਕਲੇਰ ਵੱਲੋਂ ਦਿੱਤੀ ਗਈ ਹੈ।


Tags: Kanth KalerPhagwaraNangalkaraਕੰਠ ਕਲੇਰਫਗਵਾੜਾਨੰਗਲਖੇੜਾ