FacebookTwitterg+Mail

ਕੰਠ ਕਲੇਰ ਦੇ ਬਰੈਂਪਟਨ ਸ਼ੋਅ ਨੇ ਸਰੋਤਿਆਂ ਨੂੰ ਟੁੰਬਿਆ

kanth kaler
14 June, 2017 09:05:59 AM

ਜਲੰਧਰ— ਆਪਣੀ ਸੁਰੀਲੀ ਅਤੇ ਸਾਫ-ਸੁਥਰੀ ਗਾਇਕੀ ਨਾਲ ਹਮੇਸ਼ਾ ਹੀ ਚਰਚਾ 'ਚ ਰਹਿਣ ਵਾਲਾ ਕੰਠ ਕਲੇਰ ਇਨ੍ਹੀਂ ਦਿਨੀਂ ਕੈਨੇਡਾ ਫੇਰੀ 'ਤੇ ਹੈ। ਬੀਤੇ ਦਿਨੀਂ ਏ. ਵੀ. ਆਈ. ਇੰਟਰਟੇਨਮੈਂਟ ਇੰਕ ਅਤੇ ਕੈਨੇਡੀਅਨ ਫਰਾਈਟ ਸਿਸਟਮ ਇੰਕ ਦੇ ਪ੍ਰਬੰਧਾਂ ਹੇਠ ਜੇ. ਸੰਧਰ ਟਰਾਂਸਪੋਰਟ, ਸੀ. ਐੱਫ. ਐੱਸ. ਟਰਾਂਸਪੋਰਟ, ਫਲਾਇੰਗ ਜੇ. ਪਿਕਰਿੰਗ, ਰਿਵਾਜ ਦਿ ਟਰੈਂਡਜ਼ ਅਤੇ ਅਲਫਾ ਟਰੱਕਿੰਗ ਵਰਗੇ ਸਪਾਂਸਰਾਂ ਦੇ ਸਹਿਯੋਗ ਨਾਲ ਸ਼ਿੰਗਾਰ ਬੈਂਕੁਇਟ ਹਾਲ ਬਰੈਂਪਟਨ 'ਚ ਇਕ ਸੰਗੀਤਕ ਸ਼ੋਅ ਕਰਵਾਇਆ ਗਿਆ। ਕੰਠ ਕਲੇਰ ਦੀ ਸੁਰੀਲੀ ਗਾਇਕੀ ਸੁਣਨ ਵਾਲਿਆਂ ਨੇ ਵੱਡਾ ਉਤਸ਼ਾਹ ਦਿਖਾਇਆ ਅਤੇ ਹਾਊਸਫੁਲ ਸ਼ੋਅ ਦੌਰਾਨ ਕੰਠ ਕਲੇਰ ਨੇ ਆਪਣੇ ਨਵੇਂ-ਪੁਰਾਣੇ ਗੀਤ 'ਇਕ ਚਾਹਤ', 'ਦੁਨੀਆ', 'ਉਡੀਕਾਂ', 'ਰਾਜ਼ ਦੀਆਂ ਗੱਲਾਂ', 'ਇਕ ਸਾਹ' ਅਤੇ 'ਫਨਾਹ' ਵਰਗੇ ਸੁਪਰਹਿੱਟ ਗੀਤਾਂ ਨਾਲ ਸਰੋਤਿਆਂ ਦੇ ਦਿਲਾਂ ਨੂੰ ਟੁੰਬਿਆ, ਜਿਸ ਕਾਰਨ ਉਸ ਨੂੰ ਇਕ ਤੋਂ ਬਾਅਦ ਇਕ ਗਾਣਿਆਂ ਦੀ ਫਰਮਾਇਸ਼ਾਂ ਸਰੋਤਿਆਂ ਵਲੋਂ ਕੀਤੀਆਂ ਜਾ ਰਹੀਆਂ ਸਨ। ਸ਼ੋਅ ਤੋਂ ਬਾਅਦ ਕੰਠ ਕਲੇਰ ਨੇ ਦੱਸਿਆ ਕਿ ਉਸ ਦੇ ਪਹਿਲੇ ਸ਼ੋਅ ਦੀ ਸਫਲਤਾ ਨੇ ਉਸ ਦੇ ਹੌਸਲੇ ਬੁਲੰਦ ਕੀਤੇ ਹਨ ਅਤੇ ਹੁਣ ਉਹ ਆਪਣੇ 30 ਜੂਨ ਦੇ ਸਰੀ, 7 ਜੁਲਾਈ ਦੇ ਕੈਲਗਿਰੀ ਅਤੇ 8 ਜੁਲਾਈ ਦੇ ਐਡਮਿੰਟਨ ਸ਼ੋਅ ਦੀ ਸਫਲਤਾ ਦੀ ਵੀ ਇਹੋ ਜਿਹੀ ਹੀ ਆਸ ਰੱਖਦਾ ਹੈ।


Tags: Punjabi SingerCanadaCanadian Freight System IncKanth Kalerਕੈਨੇਡਾਕੈਨੇਡੀਅਨ ਫਰਾਈਟ ਸਿਸਟਮ ਇੰਕ ਕੰਠ ਕਲੇਰ