FacebookTwitterg+Mail

ਕੰਠ ਕਲੇਰ ਦੀ ਭੇਟਾਂ ਦੀ ਵੀਡੀਓ 'ਮਾਂ ਤੂੰ ਬਖਸ਼ ਲਈਂ' ਨੂੰ ਮਿਲਿਆ ਸੰਗਤਾਂ ਵੱਲੋਂ ਭਰਵਾਂ ਹੁੰਗਾਰਾ : ਕਮਲ ਕਲੇਰ

kanth kaler
26 July, 2017 10:07:32 AM

ਜਲੰਧਰ— 'ਦਾਤੀਏ ਕਰ ਛਾਵਾਂ' ਵੀ. ਸੀ. ਡੀ. ਨਾਲ ਆਪਣੀ ਵੱਖਰੀ ਪਛਾਣ ਬਣਾਉਣ ਵਾਲੇ ਗਾਇਕ ਕੰਠ ਕਲੇਰ ਦੀ ਸਾਉਣ ਮਹੀਨੇ ਵਿਚ ਰਿਲੀਜ਼ ਕੀਤੀ ਗਈ ਭੇਟਾਂ ਦੀ ਵੀ. ਸੀ. ਡੀ. 'ਮਾਂ ਤੂੰ ਬਖਸ਼ ਲਈਂ' ਨੂੰ ਸੰਗਤਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

ਜਾਣਕਾਰੀ ਦਿੰਦਿਆਂ ਕਮਲ ਕਲੇਰ ਨੇ ਦੱਸਿਆ ਕਿ ਇਸ ਵੀ. ਸੀ. ਡੀ. ਨੂੰ ਟੀ. ਸੀਰੀਜ਼ ਕੰਪਨੀ ਵੱਲੋਂ ਰਿਲੀਜ਼ ਕੀਤਾ ਗਿਆ ਹੈ, ਜਿਸ ਵਿਚ ਕੁਲ 7 ਭੇਟਾਂ ਹਨ, ਜਿਸ ਦਾ ਮਿਊਜ਼ਿਕ ਜੱਸੀ ਬ੍ਰਦਰਸ ਤੇ ਬਾਂਸਲ ਵੱਲੋਂ ਤਿਆਰ ਕੀਤਾ ਗਿਆ ਹੈ, ਜਿਸ ਨੂੰ ਕਲਮਬੱਧ ਕੀਤਾ ਹੈ ਮਿੰਟੂ ਉਪਲਾਂਵਾਲਾ, ਪ੍ਰੀਤ ਬਲਿਹਾਰ, ਰਾਜ (ਯੂ. ਐੱਸ. ਏ.), ਸਿੱਧੂ ਵਡਾਲਾ ਅਤੇ ਸਰਦਾਰੀ ਲਾਲ ਨੇ। ਇਸ ਵੀ. ਸੀ. ਡੀ. ਭੇਟਾਂ ਦੀ ਵੀਡੀਓ ਲਾਡੀ ਲੁਧਿਆਣਾ ਵੱਲੋਂ ਸ਼ੂਟ ਕੀਤੀ ਗਈ ਹੈ, ਜੋ ਕਿ ਯੂ-ਟਿਊਬ ਦੇ ਨਾਲ-ਨਾਲ ਪੰਜਾਬੀ ਚੈਨਲਾਂ 'ਤੇ ਵੀ ਚਲ ਰਹੀ ਹੈ।


Tags: Punjabi Devi BhajanKanth Kaler Maa Tu Baksh Layin ਕੰਠ ਕਲੇਰਮਾਂ ਤੂੰ ਬਖਸ਼ ਲਈਂ