FacebookTwitterg+Mail

B'Day: ਸਰਕਾਰੀ ਨੌਕਰੀ ਕਰਵਾਉਣਾ ਚਾਹੁੰਦੇ ਸਨ ਪਿਤਾ ਪਰ ਇੰਝ ਬਦਲੀ ਕੰਠ ਕਲੇਰ ਦੀ ਜ਼ਿੰਦਗੀ

kanth kaler birthday special
07 May, 2018 02:59:31 PM

ਜਲੰਧਰ (ਬਿਊਰੋ)— ਸਾਫ-ਸੁੱਥਰੀ ਗਾਇਕੀ ਨਾਲ ਹਰ ਵਰਗ ਦੇ ਪੰਜਾਬੀਆਂ ਦੇ ਦਿੱਲਾਂ 'ਤੇ ਰਾਜ ਕਰਨ ਵਾਲੇ ਮਸ਼ਹੂਰ ਗਾਇਕ ਕੰਠ ਕਲੇਰ ਦਾ ਅੱਜ 46ਵਾਂ ਜਨਮਦਿਨ ਹੈ। 'ਹੁਣ ਤੇਰੀ ਨਿਗਾਹ ਬਦਲ ਗਈ', 'ਦਸ ਅਸੀਂ ਕਿਹੜਾ ਤੇਰੇ ਬਿਨਾਂ ਮਰ ਚੱਲੇ ਆਂ', 'ਉਡੀਕਾਂ' ਅਤੇ 'ਤੇਰੀ ਯਾਦ ਸੱਜਣਾ' ਵਰਗੇ ਹਿੱਟ ਗੀਤ ਦੇ ਚੁੱਕੇ ਮਸ਼ਹੂਰ ਪੰਜਾਬੀ ਗਾਇਕ ਕੰਠ ਕਲੇਰ ਜਦੋਂ ਵੀ ਕਿਸੇ ਵਿਆਹ ਦੇ ਪ੍ਰੋਗਰਾਮ 'ਚ ਪਰਫਾਰਮੈਂਸ ਦੇਣ ਜਾਂਦੇ ਹਨ, ਤਾਂ ਦਰਸ਼ਕ ਉਨ੍ਹਾਂ ਤੋਂ ਵਿਆਹ ਦੇ ਗੀਤ ਸੁਣਨ ਤੋਂ ਬਾਅਦ ਸੈਡ ਸਾਂਗ ਦੀ ਡਿਮਾਂਡ ਜ਼ਰੂਰ ਕਰਦੇ ਹਨ। 

Punjabi Bollywood Tadka

ਦੂਜੀ ਵਾਰ ਬਦਲਿਆ ਨਾਂ
ਜਲੰਧਰ ਜ਼ਿਲੇ ਦੇ ਨਕੋਦਰ ਦੇ ਰਹਿਣ ਵਾਲੇ ਕਲੇਰ ਕੰਠ ਦਾ ਅਸਲੀ ਨਾਂ ਹਰਵਿੰਦਰ ਕਲੇਰ ਹੈ, ਜਿਸ ਨੂੰ ਉਨ੍ਹਾਂ ਨੇ ਆਪਣੀ ਪਹਿਲੀ ਐਲਬਮ ਦੌਰਾਨ ਬਦਲ ਕੇ ਕਲੇਰ ਕੰਠ ਕਰ ਦਿੱਤਾ ਪਰ ਹੁਣ ਆਪਣੇ ਗੁਰੂ ਅਤੇ ਪੀਰ ਦੇ ਕਹਿਣ 'ਤੇ ਉਨ੍ਹਾਂ ਨੇ ਆਪਣਾ ਨਾਂ ਇਕ ਵਾਰ ਫਿਰ ਤੋਂ ਬਦਲ ਕੇ ਕੰਠ ਕਲੇਰ ਰੱਖ ਦਿੱਤਾ ਹੈ।

Punjabi Bollywood Tadka

ਪਰਿਵਾਰ 'ਚ ਕੋਈ ਗਾਇਕੀ ਨਾਲ ਸੰਬੰਧ ਨਹੀਂ ਰੱਖਦਾ
ਕਲੇਰ ਨੇ ਇਕ ਇੰਟਰਵਿਊ ਦੌਰਾਨ ਦੱਸਿਆ ਸੀ ਕਿ ਉਨ੍ਹਾਂ ਦੇ ਪਿਤਾ ਉਨ੍ਹਾਂ ਨੂੰ ਕਿਸੇ ਸਰਕਾਰੀ ਨੌਕਰੀ 'ਚ ਨਿਯੁਕਤ ਦੇਖਣਾ ਚਾਹੁੰਦੇ ਸਨ ਪਰ ਉਨ੍ਹਾਂ ਨੂੰ ਬਚਪਨ ਤੋਂ ਹੀ ਗਾਇਕੀ ਦਾ ਸ਼ੌਕ ਸੀ।

Punjabi Bollywood Tadka

ਸਕੂਲਾਂ 'ਚ ਹੋਣ ਵਾਲੇ ਪ੍ਰੋਗਰਾਮ 'ਚ ਉਹ ਹਿੱਸਾ ਲੈਂਦੇ ਸਨ।

Punjabi Bollywood Tadka

ਕਾਲਜ ਦੌਰਾਨ 1997 'ਚ ਇਕ ਪ੍ਰੋਗਰਾਮ ਦੌਰਾਨ ਉਨ੍ਹਾਂ ਨੂੰ ਮਸ਼ਹੂਰ ਗੀਤਕਾਰ ਮਦਨ ਜਲੰਧਰੀ ਨੇ ਦੇਖਿਆ ਅਤੇ ਉਸੇ ਸਮੇਂ ਤੋਂ ਹੁਣ ਤੱਕ ਉਨ੍ਹਾਂ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ।''

Punjabi Bollywood Tadka

ਜ਼ਿਕਰਯੋਗ ਹੈ ਕਿ ਕਲੇਰ ਨੇ ਕਦੇ ਵੀ ਗਾਇਕੀ ਦਾ ਰਿਆਜ਼ ਨਹੀਂ ਕੀਤਾ ਬਲਕਿ ਗਾਇਕੀ ਤਾਂ ਉਨ੍ਹਾਂ ਦੇ ਖੂਨ 'ਚ ਹੈ।


Tags: Kanth KalerBirthdayHun Teri Nigah Badal Gai Dass Asi Kehra Tere Bina Mar Challea Udikan Teri Yaad SajnaMadan JalandhariPunjabi Singer

Edited By

Chanda Verma

Chanda Verma is News Editor at Jagbani.