FacebookTwitterg+Mail

B'Day Spl : ਕੰਵਰ ਗਰੇਵਾਲ ਨੇ ਅਜਿਹੇ ਝਮੇਲਿਆਂ ਕਰਕੇ ਛੱਡੀ ਸੀ ਯੂਨੀਵਰਸਿਟੀ ਦੀ ਨੌਕਰੀ

kanwar grewal happy birthday
01 January, 2020 12:19:32 PM

ਜਲੰਧਰ (ਬਿਊਰੋ) — 'ਨਾ ਜਾਈ ਮਸਤਾਂ ਦੇ ਵਿਹੜੇ ਨੀ ਮਸਤ ਬਣਾ ਦੇਣਗੇ ਬੀਬਾ' ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਵੱਖਰੀ ਪਛਾਣ ਬਣਾਉਣ ਵਾਲੇ ਕੰਵਰ ਗਰੇਵਾਲ ਹਮੇਸ਼ਾ ਹੀ ਆਪਣੇ ਗੀਤਾਂ 'ਚ ਇਸ਼ਕ ਮਿਜਾਜ਼ੀ ਦੇ ਨਾਲ-ਨਾਲ ਇਸ਼ਕ ਹਕੀਕੀ ਦੀ ਗੱਲ ਕਰਦੇ ਹਨ। ਕੰਵਰ ਗਰੇਵਾਲ ਅੱਜ ਆਪਣਾ 36ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ। ਗੀਤਾਂ ਨਾਲ ਸਰੋਤਿਆਂ ਨੂੰ ਰੱਬ ਦੀ ਇਬਾਦਤ ਕਰਵਾਉਣ ਵਾਲੇ ਇਸ ਫੱਕਰ ਕਲਾਕਾਰ ਦਾ ਜਨਮ 1 ਜਨਵਰੀ 1984 ਨੂੰ ਹੋਇਆ ਸੀ।

ਲੱਚਰ ਗਾਇਕੀ ਦੇ ਨੇ ਸਖਤ ਵਿਰੁੱਧ
ਕੰਵਰ ਗਰੇਵਾਲ ਕਈ ਵਾਰ ਪੰਜਾਬ 'ਚ ਦਿਨੋਂ-ਦਿਨ ਵੱਧ ਰਹੀ ਲੱਚਰ ਗਾਇਕੀ 'ਤੇ ਬੋਲ ਚੁੱਕੇ ਹਨ। ਉਹ ਹਮੇਸ਼ਾ ਹੀ ਲੋਕਾਂ ਨੂੰ ਰੱਬ ਨਾਲ ਜੁੜਨ ਦੀ ਸਲਾਹ ਦਿੰਦੇ ਹਨ। ਪੰਜਾਬੀ ਗਾਇਕ ਕੰਵਰ ਗਰੇਵਾਲ ਇਕ ਸੂਫੀ ਗਾਇਕ ਹਨ, ਜੋ ਹਮੇਸ਼ਾਂ ਹੀ ਕਿਸੇ ਨਾ ਕਿਸੇ ਮੁੱਦੇ ਨੂੰ ਆਪਣੇ ਗੀਤ 'ਚ ਪੇਸ਼ ਕਰਦੇ ਹਨ।

Image may contain: 1 person, beard
ਦੋ ਸਾਲ ਪੰਜਾਬੀ ਯੂਨੀਵਰਸਿਟੀ ਪਟਿਆਲਾ 'ਚ ਕੀਤੀ ਨੌਕਰੀ
ਐੱਮ. ਏ. ਦੀ ਪੜ੍ਹਾਈ ਕਰਨ ਤੋਂ ਬਾਅਦ ਕੰਵਰ ਗਰੇਵਾਲ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ 'ਚ ਦੋ ਸਾਲ ਨੌਕਰੀ ਕੀਤੀ ਹੈ। ਕੰਵਰ ਗਰੇਵਾਲ ਨੇ ਯੂਨੀਵਰਸਿਟੀ 'ਚ ਮਿਊਜ਼ਿਕ ਡਾਇਰੈਕਟਰ ਦੀ ਨੌਕਰੀ ਇਸ ਲਈ ਛੱਡ ਦਿੱਤੀ ਕਿਉਂਕਿ ਉਹ ਦੁਨੀਆ ਦੇ ਝਮੇਲਿਆਂ ਤੋਂ ਦੂਰ ਰਹਿਣਾ ਚਾਹੁੰਦਾ ਸਨ।
Punjabi Bollywood Tadka

ਬਚਪਨ ਤੋਂ ਸੀ ਗਾਉਣ ਦਾ ਸ਼ੋਂਕ
ਸੂਫੀ ਗਾਇਕ ਕੰਵਰ ਗਰੇਵਾਲ ਦੇ ਸੰਗੀਤਕ ਕਰੀਅਰ ਦੀ ਗੱਲ ਕੀਤੀ ਜਾਵੇ ਤਾਂ ਕੰਵਰ ਨੂੰ ਛੋਟੇ ਹੁੰਦੇ ਹੀ ਗਾਉਣ ਦਾ ਸ਼ੌਂਕ ਸੀ ਪਰ ਮਿਊਜ਼ਿਕ ਦੇ ਖੇਤਰ 'ਚ ਉਨ੍ਹਾਂ ਦਾ ਦੋਸਤ ਕੁਲਵਿੰਦਰ ਸਿੰਘ ਲੈ ਕੇ ਆਇਆ ਸੀ ।
Punjabi Bollywood Tadka
ਗਾਇਕ ਹੋਣ ਦੇ ਨਾਲ-ਨਾਲ ਚੰਗੇ ਸਾਜ਼ੀ ਵੀ ਨੇ
ਕੰਵਰ ਗਰੇਵਾਲ ਦਾ ਪਹਿਲਾ ਗੀਤ 'ਮਾਫ ਕਰੀ ਰੋਣਾ ਸੀ' ਹੈ। ਇਸ ਤੋਂ ਬਾਅਦ ਕੰਵਰ ਗਰੇਵਾਲ ਨੇ 'ਅੱਖੀਆਂ' ਅਤੇ 'ਛੱਲਾ' ਗੀਤ ਕੱਢਿਆ, ਜੋ ਸਰੋਤਿਆਂ ਦੀ ਪਸੰਦ 'ਤੇ ਖਰੇ ਉਤਰੇ। ਕੰਵਰ ਗਰੇਵਾਲ ਜਿੰਨੇ ਵਧੀਆ ਗਾਇਕ ਹਨ, ਉਨ੍ਹਾਂ ਹੀ ਵਧੀਆ ਸਾਜ਼ੀ ਵੀ ਹਨ।
Punjabi Bollywood Tadka
ਹਾਰਮੋਨੀਅਮ ਵਜਾਉਣ ਤੇ ਗਾਉਣਾ ਸਿੱਖਿਆ ਇਨ੍ਹਾਂ ਲੋਕਾਂ ਤੋਂ
ਉਨ੍ਹਾਂ ਨੇ ਹਾਰਮੋਨੀਅਮ ਵਜਾਉਣ ਦੇ ਗੁਣ ਗੁਰਜੰਟ ਸਿੰਘ ਕਲਿਆਣ ਤੋਂ ਸਿੱਖੇ ਹਨ ਜਦੋਂ ਕਿ ਗਾਉਣਾ ਉਨ੍ਹਾਂ ਨੇ ਸਕੂਲੀ ਸਮੇਂ 'ਚ ਰਵੀ ਸ਼ਰਮਾ ਤਂੋ ਸਿੱਖਿਆ ਸੀ ਅਤੇ ਕਾਲਜ ਦੇ ਦਿਨਾਂ 'ਚ ਵਿਜੇ ਕੁਮਾਰ ਸੱਚਦੇਵਾ ਕੋਲੋਂ ਮਿਊਜ਼ਿਕ ਦੀ ਸਿੱਖਿਆ ਹਾਸਲ ਕੀਤੀ ਸੀ।
Punjabi Bollywood Tadka
ਨੌਵੀਂ ਕਲਾਸ ਦੌਰਾਨ ਲਾਇਆ ਸੀ ਵਿਆਹ 'ਚ ਪਹਿਲਾ ਅਖਾੜਾ
ਕੰਵਰ ਗਰੇਵਾਲ ਨੇ ਨੌਵੀਂ ਜਮਾਤ 'ਚ ਪੜਦਿਆ ਹੀ ਆਪਣੇ ਇਕ ਦੋਸਤ ਦੇ ਵਿਆਹ 'ਤੇ ਅਖਾੜਾ ਲਾਇਆ ਸੀ ਤੇ ਅੱਜ ਉਨ੍ਹਾਂ ਦੇ ਅਖਾੜਿਆਂ 'ਚ ਲੱਖਾਂ ਲੋਕਾਂ ਦੀ ਭੀੜ ਜੁੱਟ ਦੀ ਹੈ।
Punjabi Bollywood Tadka


Tags: Kanwar GrewalHappy BirthdayChhallaTera IshqSun SajnaBanjaraPunjabi Singerਕੰਵਰ ਗਰੇਵਾਲਯੂਨੀਵਰਸਿਟੀ ਦੀ ਨੌਕਰੀ

About The Author

sunita

sunita is content editor at Punjab Kesari