FacebookTwitterg+Mail

ਜਲਦ ਰਿਲੀਜ਼ ਹੋਵੇਗਾ ਕੰਵਰਦੀਪ ਦਾ ਗੀਤ 'ਮੇਰੇ ਸਾਈਆਂ'

kanwardeep new song mere saiyaan
20 March, 2019 09:39:56 AM

ਜਲੰਧਰ (ਬਿਊਰੋ) — ਪੰਜਾਬੀ ਗਾਇਕ ਕੰਵਰਦੀਪ ਜਲਦ ਹੀ ਆਪਣੇ ਨਵੇਂ ਗੀਤ 'ਮੇਰੇ ਸਾਈਆਂ' ਨਾਲ ਦਰਸ਼ਕਾਂ ਦੀ ਕਚਿਹਰੀ 'ਚ ਦਸਤਕ ਦੇਣ ਜਾ ਰਹੇ ਹਨ। ਜੀ ਹਾਂ, ਹਾਲ ਹੀ 'ਚ ਕੰਵਰਦੀਪ ਨੇ ਆਪਣੇ ਨਵੇਂ ਗੀਤ 'ਮੇਰੇ ਸਾਈਆਂ' ਦਾ ਪੋਸਟਰ ਸ਼ੇਅਰ ਕਰਦਿਆ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਹਾਲਾਂਕਿ ਉਨ੍ਹਾਂ ਦੇ ਗੀਤ 'ਮੇਰੇ ਸਾਈਆਂ' ਦਾ ਟੀਜ਼ਰ ਵੀ ਰਿਲੀਜ਼ ਹੋ ਚੁੱਕਾ ਹੈ। ਦੱਸ ਦਈਏ ਕਿ ਗੀਤ ਦੇ ਟੀਜ਼ਰ ਕੰਵਰਦੀਪ ਨੇ ਪੰਜਾਬੀ ਸੱਭਿਆਚਾਰਕ ਦੀ ਝਲਕ ਦਿਖਾਈ ਹੈ। ਉਮੀਦ ਹੈ ਕਿ ਇਹ ਗੀਤ ਲੋਕਾਂ ਦੀ ਪਸੰਦ 'ਤੇ ਜ਼ਰੂਰ ਖਰਾ ਉਤਰੇਗਾ।


ਦੱਸਣਯੋਗ ਹੈ ਕਿ ਗੀਤ 'ਮੇਰੇ ਸਾਈਆਂ' ਦੇ ਬੋਲ ਕੰਵਰਦੀਪ ਦੇ ਨੇ ਖੁਦ ਸ਼ਿੰਗਾਰੇ ਹਨ ਜਦੋਂ ਕਿ ਗੀਤ ਦਾ ਮਿਊਜ਼ਿਕ ਦਿਨੇਸ਼ ਡੀ. ਕੇ. ਵਲੋਂ ਤਿਆਰ ਕੀਤਾ ਗਿਆ ਹੈ। ਕੰਵਰਦੀਪ ਦੇ ਗੀਤ 'ਮੇਰੇ ਸਾਈਆਂ' ਦੀ ਵੀਡੀਓ ਟੀਮ ਆਸ਼ੂ ਫਿਲਮਸ ਵਲੋਂ ਬਣਾਈ ਗਈ ਹੈ ਅਤੇ ਗੀਤ ਦੇ ਪ੍ਰੋਡਿਊਸਰ ਸੁਰਜੀਤ ਸਿੰਘ ਹਨ। ਦੱਸ ਦਈਏ ਕਿ ਕੰਵਰਦੀਪ ਦਾ ਗੀਤ 'ਮੇਰੇ ਸਾਈਆਂ' ਬਹੁਤ ਜਲਦ ਯੂਟਿਊਬ ਦੇ ਨਾਲ-ਨਾਲ ਪੰਜਾਬੀ ਚੈਨਲਾਂ 'ਤੇ ਵੀ ਰਿਲੀਜ਼ ਕੀਤਾ ਜਾ ਰਿਹਾ ਹੈ।
 


Tags: TeserMere SaiyaanKanwardeepDinesh DKTeam Ashu FilmsSurjit SinghPunjabi Celebrity

Edited By

Sunita

Sunita is News Editor at Jagbani.