FacebookTwitterg+Mail

ਫੈਸ਼ਨ 'ਚ ਚੋਰੀ ਕਰਦਾ ਫੜ੍ਹਿਆ ਗਿਆ ਕਿਮ ਦਾ ਪਤੀ

kanye west and kim kardashian
05 December, 2018 02:31:37 PM

ਮੁੰਬਈ(ਬਿਊਰੋ)— ਰੈਪਰ ਕੈਨੀ ਵੈਸਟ ਨੂੰ ਇਕ ਫੈਸ਼ਨ ਸ਼ੋਅ 'ਚ ਈਅਰਰਿੰਗ (ਝੂਮਕਿਆਂ) ਦੀ ਚੋਰੀ ਕਰਦੇ ਫੜ੍ਹਿਆ ਗਿਆ ਹੈ। ਰੈਪਰ ਤੇ ਉਸ ਦੀ ਪਤਨੀ ਕਿਮ ਕਰਦਰਸ਼ੀਆਂ 2 ਦਸੰਬਰ ਨੂੰ ਬ੍ਰਾਂਡ ਦੇ ਨਿਊਯਾਰਕ ਪ੍ਰੀ-ਫਾਲ ਫੈਸ਼ਨ ਦੌਰਾਨ ਸਭ ਤੋਂ ਅੱਗੇ ਬੈਠੇ ਸਨ ਕਿ ਅਚਾਨਕ ਕੈਨੀ ਦੀ ਨਜ਼ਰ ਉਥੇ ਪਏ ਏਅਰਰਿੰਗ 'ਤੇ ਪਈ। ਕਿਮ ਦੁਆਰਾ ਪਤੀ ਦਾ ਇਹ ਕਾਰਨਾਮਾ ਸ਼ੂਟ ਕਰ ਲਿਆ ਗਿਆ। ਕਿਮ ਦੀ ਇੰਸਟਾਗ੍ਰਾਮ ਸਟੋਰੀ 'ਤੇ ਸ਼ੇਅਰ ਕੀਤੇ ਗਏ ਇਕ ਵੀਡੀਓ 'ਚ ਉਸ ਦਾ ਪਤੀ ਆਖ ਰਿਹਾ ਹੈ, ''ਮੈਂ ਉਥੇ ਡਿੱਗਾ ਏਅਰਰਿੰਗ ਚੋਰੀ ਕਰਨ ਵਾਲਾਂ ਹਾਂ। ਉਹ ਸੋਚਦੇ ਹੋਣਗੇ ਕਿ ਮੈਂ ਉਸ ਨੂੰ ਇਹ ਵਾਪਸ ਕਰ ਦੇਵਾਂਗਾ ਪਰ ਮੈਂ ਉਸ ਨੂੰ ਚੋਰੀ ਕਰਨ ਵਾਲਾ ਹਾਂ।''

ਕਿਮ ਨੇ ਇਸ ਦੌਰਾਨ ਡੋਨਾਟੇਲਾ ਵਰਸੋਸੇ ਦੀ ਸਿਲਵਰ ਰੰਗ ਦੀ ਮਿੰਨੀ ਡਰੈੱਸ ਪਾਈ ਸੀ, ਜਦੋਂਕਿ ਉਸ ਦੇ ਪਤੀ ਨੇ ਨੇਵੀ ਰੰਗ ਦਾ ਕੋਟਰ ਤੇ ਟਰੈਕਸੂਟ ਪੈਂਟ ਪਾਇਆ ਸੀ। ਕਿਮ ਨੇ ਹਾਲਾਂਕਿ ਹਾਲੇ ਤੱਕ ਖੁਲਾਸਾ ਨਹੀਂ ਕੀਤਾ ਹੈ ਕਿ ਉਸ ਦੇ ਪਤੀ ਨੇ ਏਅਰਰਿੰਗ ਵਾਪਸ ਕੀਤਾ ਹੈ ਜਾਂ ਨਹੀਂ।


Tags: Kanye West Kim Kardashian Fashion Show Jewellery Hollywood Celebrity

Edited By

Sunita

Sunita is News Editor at Jagbani.