FacebookTwitterg+Mail

ਕਪਿਲ ਦੀ 'ਭੂਆ' ਉਪਾਸਨਾ ਨਾਲ ਛੇੜਛਾੜ

kapil  s   bhua   upasana molestation
13 March, 2018 12:22:00 AM

ਜੀਰਕਪੁਰ (ਗੁਰਪ੍ਰੀਤ)— ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾਂ ਦੇ ਵੱਖ-ਵੱਖ ਸ਼ੋਅਜ਼ 'ਚ ਕਪਿਲ ਸ਼ਰਮਾਂ ਦੀ ਭੂਆ ਦਾ ਕਿਰਦਾਰ ਨਿਭਾਉਣ ਵਾਲੀ ਬਾਲੀਵੁੱਡ ਅਭਿਨੇਤਰੀ ਉਪਾਸਨਾ ਸਿੰਘ ਨਾਲ ਛੇੜਛਾੜ ਦਾ ਮਾਮਲਾ ਸਾਹਮਣੇ ਆਇਆ ਹੈ। ਉਪਾਸਨਾ ਸਿੰਘ ਸ਼ਹਿਰ ਦੇ ਇਕ ਹੋਟਲ 'ਚ ਰੁਕੀ ਹੋਈ ਹੈ ਤੇ ਉਸਨੇ ਇਕ ਟੈਕਸੀ ਡਰਾਈਵਰ 'ਤੇ ਛੇੜਛਾੜ ਦੇ ਦੋਸ਼ ਲਾਉਂਦਿਆਂ ਜੀਰਕਪੁਰ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਹੈ। ਇਸ ਹਾਈਪ੍ਰੋਫਾਈਲ ਮਾਮਲੇ 'ਚ ਸ਼ਿਕਾਇਤ ਮਿਲਣ ਤੋਂ ਬਾਅਦ ਇਕ ਦਮ ਹਰਕਤ 'ਚ ਆਈ ਪੁਲਸ ਨੇ ਟੈਕਸੀ ਡਰਾਈਵਰ ਨੂੰ ਹਿਰਾਸਤ 'ਚ ਲੈ ਕੇ ਜਾਂਚ ਸ਼ੁਰੂ ਕੀਤੀ ਪਰ ਸ਼ਾਮ ਨੂੰ ਉਪਾਸਨਾ ਸਿੰਘ ਨੇ ਅਪਾਣੀ ਸ਼ਿਕਾਇਤ ਵਾਪਸ ਲੈ ਲਈ।

PunjabKesari
ਬਾਲੀਵੁੱਡ ਅਭਿਨੇਤਰੀ ਉਪਾਸਨਾ ਸਿੰਘ ਨੇ ਪੁਲਸ ਨੂੰ ਦਿੱਤੀ ਸਿਕਾਇਤ 'ਚ ਦੱਸਿਆ ਕਿ ਉਹ ਲਾਂਡਰਾ (ਮੋਹਾਲੀ) 'ਚ ਕਿਸੇ ਸ਼ੂਟਿੰਗ ਦੇ ਸਿਲਸਿਲੇ 'ਚ ਇੱਥੇ ਆਈ ਸੀ। ਸ਼ੁੱਕਰਵਾਰ ਤੋਂ ਉਹ ਚੰਡੀਗੜ-ਅੰਬਾਲਾ ਰੋਡ 'ਤੇ ਇਕ ਹੋਟਲ 'ਚ ਰੁਕੀ ਸੀ। ਐਤਵਾਰ ਨੂੰ ਉਹ ਆਪਣੀ ਟੀਮ ਦੇ ਹੋਰਨਾਂ ਮੈਂਬਰਾਂ ਨਾਲ ਸ਼ੂਟਿੰਗ ਲਈ ਲਾਂਡਰਾ ਗਈ, ਜਿੱਥੋਂ ਦੇਰ ਰਾਤ ਉਸ ਨੇ ਵਾਪਸ ਜੀਰਕਪੁਰ ਪਰਤਣਾ ਸੀ। ਦੋਸ਼ ਹੈ ਕਿ ਟੈਕਸੀ ਡਰਾਈਵਰ ਵਿਵੇਕ ਗੱਡੀ ਨੂੰ ਜਾਣਬੁੱਝ ਕੇ ਪੀ. ਆਰ. 7 ਰਿੰਗ ਰੋਡ (ਚੰਡੀਗੜ੍ਹ) 'ਤੇ ਲੈ ਗਿਆ। ਉਸ ਸਮੇਂ ਰਾਤ ਦੇ ਕਰੀਬ 10 ਵੱਜੇ ਸਨ। ਟੈਕਸੀ ਡਰਾਈਵਰ ਦੀ ਹਰਕਤ ਤੋਂ ਡਰ ਕੇ ਉਸ ਨੇ ਫੋਨ ਤੋਂ ਪੁਲਸ ਕੰਟਰੋਲ ਰੂਮ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਜੀਰਕਪੁਰ ਪੁਲਸ ਤੁਰੰਤ ਮੌਕੇ 'ਤੇ ਪਹੁੰਚ ਗਈ। ਉਥੋਂ ਪੁਲਸ ਨੇ ਉਪਾਸਨਾ ਸਿੰਘ ਨੂੰ ਹੋਰ ਕਾਰ ਨਾਲ ਹੋਟਲ ਲਈ ਰਵਾਨਾ ਕੀਤਾ ਤੇ ਟੈਕਸੀ ਡਰਾਈਵਰ ਨੂੰ ਹਿਸਾਸਤ 'ਚ ਲੈ ਕੇ ਆਪਣੇ ਨਾਲ ਥਾਣੇ ਲੈ ਗਈ। ਉਥੇ ਹੀ ਅਗਲੇ ਦਿਨ ਸੋਮਵਾਰ ਨੂੰ ਟੈਕਸੀ ਡਰਾਈਵਰ ਵਿਵੇਕ ਨੇ ਆਪਣੀ ਗਲਤੀ ਕਬੂਲ ਕਰਦੇ ਹੋਏ ਉਪਾਸਨਾ ਸਿੰਘ ਤੋਂ ਲਿਖਤੀ ਮੁਆਫੀ ਮੰਗੀ। ਇਸ ਤੋਂ ਬਾਅਦ ਉਪਾਸਨਾ ਨੇ ਆਪਣੀ ਸ਼ਿਕਾਇਤ ਵਾਪਸ ਲੈ ਲਈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੁਲਸ ਥਾਣਾ ਜੀਕਰਪੁਰ ਦੇ ਐੱਸ.ਐੱਚ.ਓ. ਪਵਨ ਸ਼ਰਮਾ ਨੇ ਦੱਸਿਆ ਕਿ ਉਪਾਸਨਾ ਸਿੰਘ ਨੇ ਟੈਕਸੀ ਚਾਲਕ ਦੀ ਸ਼ਿਕਾਇਤ ਕੀਤੀ ਸੀ। ਇਸ 'ਤੇ ਕਾਰਵਾਈ ਕਰਦੇ ਹੋਏ ਪੁਲਸ ਨੇ ਚਾਲਕ ਨੂੰ ਹਿਰਾਸਤ 'ਚ ਲਿਆ ਸੀ ਪਰ ਕਥਿਤ ਦੋਸ਼ੀ ਵਲੋਂ ਲਿਖਤੀ 'ਚ ਮੁਆਫੀ ਮੰਗਣ 'ਤੇ ਉਪਾਸਨਾ ਸਿੰਘ ਨੇ ਆਪਣੀ ਸ਼ਿਕਾਇਤ ਵਾਪਸ ਲੈ ਲਈ।


Tags: molestation upasana ਛੇੜਛਾੜ ਉਪਾਸਨਾ

Edited By

Karan Kumar

Karan Kumar is News Editor at Jagbani.