FacebookTwitterg+Mail

ਕਲੱਬ ਕਬਾਨਾ 'ਚ ਸ਼ੁਰੂ ਹੋਇਆ ਕਪਿਲ ਤੇ ਗਿੰਨੀ ਦਾ ਵਿਆਹ

kapil and ginni get married in club cabana
12 December, 2018 11:13:37 PM

ਜਲੰਧਰ— ਫਗਵਾੜਾ ਜਲੰਧਰ ਰੋਡ 'ਤੇ ਸਥਿਤ ਰਿਜ਼ੋਰਟ ਕਲੱਬ ਕਬਾਨਾ 'ਚ ਅੱਜ ਮਸ਼ਹੂਰ ਕਮੇਡੀਅਨ ਕਪਿਲ ਸ਼ਰਮਾ ਤੇ ਗਿੰਨੀ ਚਤਰਥ ਦਾ ਵਿਆਹ ਹੋ ਰਿਹਾ ਹੈ। ਇਸ ਮੌਕੇ ਬਾਲੀਵੁੱਡ ਤੇ ਟੀ.ਵੀ. ਦੀਆਂ ਕਈ ਵੱਡੀਆਂ ਸ਼ਖਸੀਅਤਾਂ ਸ਼ਾਮਲ ਹੋ ਰਹੀਆਂ ਹਨ। ਜਿਨ੍ਹਾਂ 'ਚ ਕਮੇਡੀਅਨ ਕ੍ਰਿਸ਼ਨਾ, ਭਾਰਤੀ, ਪੰਜਾਬੀ ਸਿੰਗਰ ਰਣਜੀਤ ਬਾਵਾ ਤੇ ਹੰਸ ਰਾਜ ਹੰਸ ਵੀ ਸ਼ਾਮਲ ਹੋਏ ਹਨ।


ਉਥੇ ਹੀ ਕਪਿਲ ਦੇ ਭਰਾ ਅਸ਼ੋਕ ਕੁਮਾਰ ਦਾ ਕਹਿਣਾ ਹੈ ਕਿ ਇਸ ਵਿਆਹ 'ਚ ਬਾਲੀਵੁੱਡ ਅਭਿਨੇਤਾ ਅਮਿਤਾਭ ਬੱਚਨ ਤੇ ਸਲਮਾਨ ਖਾਨ ਵੀ ਪਹੁੰਚ ਸਕਦੇ ਹਨ।



ਮੀਡੀਆ ਰਿਪੋਰਟ ਮੁਤਾਬਕ ਕਪਿਲ ਦੇ ਵਿਆਹ ਦਾ ਵੀਡੀਓ ਯੂਟਿਊਬ ਤੇ ਇੰਸਟਾਗ੍ਰਾਮ 'ਤੇ ਲਾਈਵ ਦਿਖਾਇਆ ਜਾਵੇਗਾ। ਜਿਸ ਦੀ ਤਿਆਰੀ ਕਪਿਲ ਦੇ ਦੋਸਤਾਂ ਨੇ ਪਹਿਲਾਂ ਹੀ ਕਰ ਰੱਖੀ ਹੈ।


Tags: Club Cabana Kapil Sharma Ginni Chatrath Jalandhar Marriageਕਲੱਬ ਕਬਾਨਾਕਪਿਲ ਸ਼ਰਮਾਗਿੰਨੀ ਚਤਰਥਜਲੰਧਰਵਿਆਹ

About The Author

Inder Prajapati

Inder Prajapati is content editor at Punjab Kesari