FacebookTwitterg+Mail

ਕਪਿਲ ਦਾ DOG ਲਿਖਦੈ 'ਕਾਮੇਡੀ ਨਾਈਟਸ' ਦੀ ਸਕ੍ਰਿਪਟ

    1/2
24 October, 2015 06:40:10 PM
ਨਵੀਂ ਦਿੱਲੀ- ਛੋਟੇ ਪਰਦੇ ਦਾ ਮਸ਼ਹੂਰ ਸ਼ੋਅ 'ਕਾਮੇਡੀ ਨਾਈਟਸ ਵਿਦ ਕਪਿਲ' ਦੇ ਹੋਸਟ ਤੇ ਕਾਮੇਡੀਅਨ ਕਪਿਲ ਸ਼ਰਮਾ ਦੇ ਪੰਚ ਸੁਣ ਕੇ ਲੋਕਾਂ ਦੇ ਮਨ 'ਚ ਇਹ ਗੱਲ ਜ਼ਰੂਰ ਆਉਂਦੀ ਹੋਵੇਗੀ ਕਿ ਆਖਿਰ ਉਨ੍ਹਾਂ ਦੇ ਇਹ ਸ਼ਾਨਦਾਰ ਪੰਚ ਲਿਖਦਾ ਕੌਣ ਹੈ? ਤਾਂ ਹੁਣ ਤੁਹਾਨੂੰ ਇਸ ਲਈ ਜ਼ਿਆਦਾ ਸੋਚਣ ਦੀ ਲੋੜ ਨਹੀਂ ਹੈ ਕਿਉਂਕਿ ਕਪਿਲ ਨੇ ਖੁਦ ਇਸ ਗੱਲ ਦਾ ਖੁਲਾਸਾ ਕਰ ਦਿੱਤਾ ਹੈ।
ਕਪਿਲ ਨੇ ਦੱਸਿਆ ਕਿ ਉਨ੍ਹਾਂ ਦੇ ਸ਼ੋਅ ਦੀ ਸਕ੍ਰਿਪਟਿੰਗ ਕੋਈ ਹੋਰ ਨਹੀਂ, ਸਗੋਂ ਉਨ੍ਹਾਂ ਦਾ ਸਭ ਤੋਂ ਪਿਆਰਾ ਸਾਥੀ ਉਨ੍ਹਾਂ ਦਾ ਡੌਗ 'ਜ਼ੰਜੀਰ' ਕਰਦਾ ਹੈ। ਹੈਰਾਨ ਨਾ ਹੋਵੋ, ਕਪਿਲ ਨੇ ਖੁਦ ਇਸ ਦੀ ਜਾਣਕਾਰੀ ਦਿੱਤੀ ਹੈ। ਜੀ ਹਾਂ, ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਜ਼ੰਜੀਰ ਦੀ ਲੈਪਟਾਪ ਦੇ ਸਾਹਮਣੇ ਬੈਠ ਕੇ ਕੰਮ ਕਰਦਿਆਂ ਦੀ ਤਸਵੀਰ ਸ਼ੇਅਰ ਕੀਤੀ ਹੈ। ਫੋਟੋ ਸ਼ੇਅਰ ਕਰਕੇ ਉਨ੍ਹਾਂ ਲਿਖਿਆ ਕਿ ਜੰਜੂ 'ਕਾਮੇਡੀ ਨਾਈਟਸ ਵਿਦ ਕਪਿਲ' ਦੇ ਕੱਲ ਦੇ ਸ਼ੂਟ ਦੀ ਸਕ੍ਰਿਪਟ ਫਾਈਨਲ ਕਰ ਰਿਹਾ ਹੈ।

'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।

Tags: ਕਪਿਲ ਸ਼ਰਮਾ ਜ਼ੰਜੀਰ Kapil Sharma Zanjeer