FacebookTwitterg+Mail

ਗਿੰਨੀ ਚਤਰਥ ਦੇ ਬੇਬੀ ਸ਼ਾਵਰ ’ਚ ਦੁੱਧ ਦੀ ਬੋਤਲ ਪੀਣ ਲੱਗੇ ਕ੍ਰਿਸ਼ਣਾ ਤੇ ਭਾਰਤੀ, ਵੀਡੀਓ ਵਾਇਰਲ

kapil sharma  s wife  ginni  s baby shower
21 October, 2019 10:31:54 AM

ਮੁੰਬਈ(ਬਿਊਰੋ)- ਕਪਿਲ ਸ਼ਰਮਾ ਅਤੇ ਉਨ੍ਹਾਂ ਦੀ ਪਤਨੀ ਗਿੰਨੀ ਚਤਰਥ ਜਲਦ ਹੀ ਮਾਤਾ-ਪਿਤਾ ਬਣਨ ਵਾਲੇ ਹਨ। ਹਾਲ ਹੀ ਵਿਚ ਗਿੰਨੀ ਦੇ ਬੇਬੀ ਸ਼ਾਵਰ ਦੀ ਇਕ ਗਰੈਂਡ ਪਾਰਟੀ ਕਪਿਲ ਨੇ ਦਿੱਤੀ। ਇਸ ਪਾਰਟੀ ਵਿਚ ਉਨ੍ਹਾਂ ਦੀ ‘ਦਿ ਕਪਿਲ ਸ਼ਰਮਾ ਸ਼ੋਅ’ ਦੀ ਪੂਰੀ ਟੀਮ ਵੀ ਪਹੁੰਚੀ ਪਰ ਇਸ ਪਾਰਟੀ ਵਿਚ ਕੁੱਝ ਅਜਿਹਾ ਹੋਇਆ ਕਿ ਕਪਿਲ ਦੇ ਸ਼ੋਅ ’ਤੇ ਨਜ਼ਰ ਆਉਣ ਵਾਲੇ ਕਾਮੇਡੀ ਦੇ ਵੱਡੇ-ਵੱਡੇ ਸਿਤਾਰੇ ਪਾਰਟੀ ਵਿਚ ਬੱਚਿਆਂ ਦੀ ਨਿੱਪਲ ਵਾਲੀਆਂ ਬੋਤਲਾਂ ’ਚ ਦੁੱਧ ਪੀਂਦੇ ਨਜ਼ਰ ਆਏ। ਅਰਚਨਾ ਪੂਰਣ ਸਿੰਘ ਇਸ ਪਾਰਟੀ ਦੀ ਪੋਲ ਖੋਲ੍ਹੀ ਹੈ। ਤੁਸੀਂ ਵੀ ਸੋਚ ਰਹੇ ਹੋਵੋਗੇ ਕਿ ਕਪਿਲ ਸ਼ਰਮਾ ਦੀ ਪਾਰਟੀ ਵਿਚ ਅਖੀਰ ਅਜਿਹੀ ਕੀ ਮਜ਼ਬੂਰੀ ਆ ਗਈ ਕਿ ਭਾਰਤੀ ਤੋਂ ਲੈ ਕੇ ਕ੍ਰਿਸ਼‍ਣਾ ਅਭਿਸ਼ੇਕ ਤੱਕ, ਸਾਰੇ ਬੋਤਲ ਨਾਲ ਦੁੱਧ ਪੀਂਦੇ ਨਜ਼ਰ ਆਏ। ਆਓ ਦੱਸਦੇ ਹਾਂ ਤੁਹਾਨੂੰ ਇਸ ਕਿੱਸੇ ਬਾਰੇ।


ਕਪਿਲ ਸ਼ਰਮਾ ਅਤੇ ਗਿੰਨੀ ਚਤਰਥ ਦੀ ਇਸ ਪਾਰਟੀ ਵਿਚ ਕੀਕੂ ਸ਼ਾਰਦਾ, ਭਾਰਤੀ ਸਿੰਘ, ਕ੍ਰਿਸ਼‍ਣਾ ਅਭਿਸ਼ੇਕ, ਕਸ਼‍ਮੀਰਾ ਸ਼ਾਹ, ਅਰਚਨਾ ਪੂਰਣ ਸਿੰਘ ਵਰਗੇ ਕਈ ਸਿਤਾਰੇ ਪਹੁੰਚੇ। ਅਜਿਹੇ ਵਿਚ ਇਸ ਪਾਰਟੀ ਵਿਚ ਇਕ ਮੁਕਾਬਲਾ ਰੱਖਿਆ ਗਿਆ, ਜਿਸ ਵਿਚ ਸਾਰੇ ਵੱਡੇ ਲੋਕਾਂ ਨੂੰ ਬੱਚਿਆਂ ਦੀਆਂ ਦੁੱਧ ਦੀਆਂ ਬੋਤਲਾਂ ਨਾਲ ਲੀਕ‍ਵਡ ਪੀਣਾ ਸੀ। ਇਸ ਬੋਤਲ ਵਿਚ ਜੂਸ ਭਰਿਆ ਹੋਇਆ ਸੀ, ਜਿਸ ਨੂੰ ਪੀ ਕੇ ਖਤ‍ਮ ਕਰਨਾ ਸੀ। ਹੁਣ ਕ੍ਰਿਸ਼‍ਣਾ ਅਭਿਸ਼ੇਕ, ਭਾਰਤੀ ਸਿੰਘ ਅਤੇ ਕੀਕੂ ਸ਼ਾਰਦਾ ਇਸ ਮੁਕਾਬਲੇ ਵਿਚ ਹਿੱਸਾ ਲੈਂਦੇ ਨਜ਼ਰ ਆਏ। ਹੁਣ ਇਸ ਮੁਕਾਬਲੇ ਦਾ ਜੇਤੂ ਵੀ ਦੱਸ ਦਿੰਦੇ ਹਾਂ, ਤਾਂ ਕੀਕੂ ਸ਼ਾਰਦਾ ਇੱਥੇ ਫਰਸ‍ਟ ਆਏ। ਗਿੰਨੀ ਦੀ ਬੇਬੀ ਸ਼ਾਵਰ ਦਾ ਇਹ ਵੀਡੀਓ ਅਰਚਨਾ ਪੂਰਣ ਸਿੰਘ ਨੇ ਆਪਣੇ ਇੰਸ‍ਟਾਗ੍ਰਾਮ ’ਤੇ ਸ਼ੇਅਰ ਕੀਤਾ ਹੈ। ਇਸ ਵੀਡੀਓ ਵਿਚ ਆਪਣੇ ਬੇਬੀ ਬੰਪ ਨਾਲ ਗਿੰਨੀ ਚਤਰਥ ਵੀ ਨਜ਼ਰ ਆ ਰਹੀ ਹੈ। ਕਪਿਲ ਸ਼ਰਮਾ ਅਤੇ ਗਿੰਨੀ ਚਤਰਥ ਦਾ ਵਿਆਹ ਪਿਛਲੇ ਸਾਲ 12 ਦਸੰਬਰ ਨੂੰ ਹੋਇਆ ਸੀ। ਅਮ੍ਰਿਤਸਰ ਵਿਚ ਵਿਆਹ ਕਰਨ ਤੋਂ ਬਾਅਦ ਕਪਿਲ ਨੇ ਮੁੰਬਈ ਵਿਚ ਵਿਆਹ ਦੀ ਗਰੈਂਡ ਰਿਸੇਪ‍ਸ਼ਨ ਦਿੱਤੀ ਸੀ, ਜਿਸ ਵਿਚ ਬਾਲੀਵੁਡ ਦੀਆਂ ਕਈ ਵੱਡੀਆਂ ਹਸ‍ਤੀਆਂ ਸ਼ਾਮਿਲ ਹੋਈਆਂ ਸਨ।


Tags: Kapil SharmaGinni ChatrathBaby ShowerThe Kapil Sharma ShowArchana Puran SinghBharti SinghKiku ShardaKrushna Abhishek

About The Author

manju bala

manju bala is content editor at Punjab Kesari