FacebookTwitterg+Mail

ਸਿਤਾਰਿਆਂ ਦੇ ਠਹਾਕਿਆਂ ਨਾਲ ਗੂੰਜਿਆਂ ਕਪਿਲ ਦਾ ਸ਼ੋਅ, ਵੀਡੀਓ ਵਾਇਰਲ

kapil sharma
18 December, 2018 03:32:13 PM

ਮੁੰਬਈ(ਬਿਊਰੋ)— ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਆਪਣੀ ਪ੍ਰੇਮਿਕਾ ਗਿੰਨੀ ਚਤਰਥ ਨਾਲ ਵਿਆਹ ਦੇ ਬੰਧਨ 'ਚ ਬੱਝਣ ਤੋਂ ਬਾਅਦ ਟੀ. ਵੀ. 'ਤੇ ਜ਼ਬਰਦਸਤ ਵਾਪਸੀ ਕਰਨ ਲਈ ਤਿਆਰ ਹੈ। ਪਿਛਲੇ ਕਈ ਸਾਲਾਂ ਤੋਂ 'ਦਿ ਕਪਿਲ ਸ਼ਰਮਾ ਸ਼ੋਅ' ਦੇ ਜਰੀਏ ਦੇਸ਼ਭਰ ਦੇ ਲੋਕਾਂ ਨੂੰ ਹਸਾ-ਹਸਾ ਕੇ ਆਪਣਾ ਦੀਵਾਨਾ ਬਣਾਉਣ ਵਾਲੇ ਕਪਿਲ ਸ਼ਰਮਾ ਨੇ ਲੱਖਾਂ ਫੈਨਜ਼ ਬਣਾ ਲਏ ਹਨ। ਜਦੋਂ ਤੋਂ ਕਪਿਲ ਸ਼ਰਮਾ ਦਾ ਕਾਮੇਡੀ ਸ਼ੋਅ ਬੰਦ ਹੋਇਆ ਹੈ, ਫੈਨਜ਼ ਇਹ ਗੁਹਾਰ ਲਾ ਰਹੇ ਹਨ ਕਿ ਉਹ ਜਲਦੀ ਟੀ. ਵੀ. 'ਤੇ ਵਾਪਸੀ ਕਰਨ। ਫਿਲਹਾਲ ਹੁਣ ਕਪਿਲ ਸ਼ਰਮਾ ਉਸ ਦੀ ਮੰਗ ਪੂਰੀ ਕਰਦੇ ਹੋਏ ਜਲਦ ਹੀ ਛੋਟੇ ਪਰਦੇ 'ਤੇ ਵਾਪਸੀ ਕਰ ਰਹੇ ਹਨ। ਕਪਿਲ ਦੇ ਵਿਆਹ ਤੋਂ ਕੁਝ ਦਿਨ ਪਹਿਲਾਂ ਐਂਟਰਟੇਨਮੈਂਟ ਚੈਨਲ ਨੇ ਇਹ ਐਲਾਨ ਕੀਤਾ ਸੀ ਕਿ 'ਦਿ ਕਪਿਲ ਸ਼ਰਮਾ ਸ਼ੋਅ' ਮੁੜ ਤੋਂ ਵਾਪਸੀ ਕਰਨ ਜਾ ਰਹੇ ਹਨ।
 

ਕਪਿਲ ਸ਼ਰਮਾ ਨੇ ਇਸ ਵਾਰ ਕੁਝ ਐਪੀਸੋਡ ਪਹਿਲਾਂ ਤੋਂ ਹੀ ਰਿਕਾਰਡ ਕਰ ਲਏ ਹਨ, ਕਿਉਂਕਿ ਜਦੋਂ 'ਫੈਮਿਲੀ ਟਾਈਮ ਵਿਦ ਕਪਿਲ ਸ਼ਰਮਾ' ਸ਼ੋਅ ਸ਼ੁਰੂ ਹੋਇਆ ਸੀ ਤਾਂ ਪਹਿਲਾਂ ਤੋਂ ਕੋਈ ਵੀ ਐਪੀਸੋਡ ਰਿਕਾਰਡ ਨਹੀਂ ਹੋਏ ਸਨ ਤੇ ਕਪਿਲ ਦੇ ਵਿਵਾਦ 'ਚ ਫਸਣ ਤੇ ਬੀਮਾਰ ਹੋਣ ਕਾਰਨ ਚੈਨਲ ਨੂੰ ਸ਼ੋਅ ਨੂੰ ਬੰਦ ਕਰਕੇ ਇਸ ਦਾ ਹਰਜ਼ਾਨਾ ਭਰਨਾ ਪਿਆ। ਫਿਲਹਾਲ ਸੋਨੀ ਐਂਟਰਟੇਨਮੈਂਟ ਚੈਨਲ ਨੇ 'ਦਿ ਕਪਿਲ ਸ਼ਰਮਾ ਸ਼ੋਅ' ਦਾ ਇਕ ਪ੍ਰੋਮੋ ਸੋਸ਼ਲ ਮੀਡੀਆ 'ਤੇ ਰਿਲੀਜ਼ ਕਰ ਦਿੱਤਾ ਹੈ। ਵੀਡੀਓ 'ਚ ਬਾਲੀਵੁੱਡ ਦੀਆਂ ਕਈ ਹਸਤੀਆਂ ਹੱਸਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ।
 

ਦੱਸ ਦੇਈਏ ਕਿ ਕਪਿਲ ਸ਼ਰਮਾ ਦਾ ਸ਼ੋਅ 'ਦਿ ਕਪਿਲ ਸ਼ਰਮਾ ਸ਼ੋਅ' 'ਚ ਪਹਿਲੇ ਮਹਿਮਾਨ ਦੇ ਤੌਰ 'ਤੇ ਸਲਮਾਨ ਖਾਨ ਆਪਣੇ ਪਰਿਵਾਰ ਨਾਲ ਹਿੱਸਾ ਲੈਣਗੇ। ਅਜਿਹੇ 'ਚ ਪਹਿਲੇ ਐਪੀਸੋਡ ਦੇ ਧਮਾਕੇਦਾਰ ਹੋਣ ਦੀ ਉਮੀਦ ਕੀਤੀ ਹੀ ਜਾ ਸਕਦੀ ਹੈ। ਉਂਝ ਵੀ ਸਲਮਾਨ ਖਾਨ ਜਦੋਂ ਵੀ ਕਪਿਲ ਸ਼ਰਮਾ ਦੇ ਸ਼ੋਅ 'ਚ ਆਏ ਹਨ ਉਨ੍ਹਾਂ ਨੇ ਖੂਬ ਇੰਜੁਆਏ ਕੀਤਾ ਹੈ। ਇਸ ਵਾਰ ਵੀ ਕੁਝ ਅਜਿਹਾ ਹੀ ਨਜਾਰਾ ਰਹਿਣ ਵਾਲਾ ਹੈ।

 


Tags: Kapil Sharma The Kapil Sharma Video Instagram TV Celebrity

Edited By

Sunita

Sunita is News Editor at Jagbani.