ਮੁੰਬਈ(ਬਿਊਰੋ)— ਕਮੇਡੀ ਕਿੰਗ ਕਪਿਲ ਸ਼ਰਮਾ ਆਪਣੀ ਜ਼ਿੰਦਗੀ ਦੇ ਚੰਗੇ ਦਿਨਾਂ 'ਚ ਹਨ। ਹਾਲ ਹੀ 'ਚ ਉਨ੍ਹਾਂ ਦਾ ਵਿਆਹ ਹੋਇਆ ਹੈ। ਇਸ ਦੇ ਨਾਲ ਹੀ ਉਸ ਦੀ ਟੀ.ਵੀ. ਦੀ ਦੁਨੀਆ 'ਚ ਫੇਮਸ ਸ਼ੋਅ 'ਦ ਕਪਿਲ ਸ਼ਰਮਾ ਸ਼ੋਅ' ਨਾਲ ਵਾਪਸੀ ਵੀ ਹੋ ਗਈ ਹੈ, ਜਿਸ ਦਾ ਪਹਿਲਾ ਐਪੀਸੋਡ ਦਸੰਬਰ 'ਚ ਆਨਏਅਰ ਹੋ ਚੁੱਕਿਆ ਹੈ।
ਇਸ ਦੇ ਨਾਲ ਹੀ ਕਪਿਲ ਦਾ ਪੁਰਾਣਾ ਸਾਥੀ ਸੁਨੀਲ ਗਰੋਵਰ ਉਸ ਦੇ ਵਿਆਹ ਅਤੇ ਵਿਆਹ ਦੀ ਰਿਸੈਪਸ਼ਨ 'ਚ ਸ਼ਾਮਲ ਨਹੀਂ ਹੋਇਆ ਸੀ ਪਰ ਸੁਨੀਲ ਨੇ ਕਪਿਲ ਨੂੰ ਵਿਆਹ ਦੀ ਵਧਾਈ ਦਿੱਤੀ ਸੀ। ਜਿਸ ਤੋਂ ਬਾਅਦ ਹੁਣ ਕਪਿਲ ਨੇ ਵੀ ਆਪਣੇ ਦੋਸਤ ਨੂੰ ਉਸ ਦੀ ਵਧਾਈ ਲਈ ਧੰਨਵਾਦ ਮੈਸੇਜ ਕੀਤਾ ਹੈ।
ਪਿਛਲੇ ਲੰਬੇ ਸਮੇਂ ਤੋਂ ਦੋਵਾਂ 'ਚ ਚਲੀ ਆ ਰਹੀ ਲੜਾਈ ਸ਼ਾਇਦ ਜਲਦ ਹੀ ਖ਼ਤਮ ਹੋਣ ਵਾਲੀ ਹੈ ਅਤੇ ਇਨ੍ਹਾਂ ਦੇ ਫੈਨਜ਼ ਵੀ ਦੋਵਾਂ ਨੂੰ ਜਲਦ ਹੀ ਇਕ ਹੀ ਪ੍ਰੋਜੈਕਟ 'ਚ ਕੰਮ ਕਰਦੇ ਦੇਖ ਸਕਣਗੇ।