FacebookTwitterg+Mail

ਕਪਿਲ ਸ਼ਰਮਾ ਨੇ ਇਸ ਅੰਦਾਜ਼ 'ਚ ਦਿੱਤੀ ਮਾਂ ਨੂੰ ਜਨਮਦਿਨ ਦੀ ਵਧਾਈ

kapil sharma
14 January, 2019 02:20:17 PM

ਮੁੰਬਈ(ਬਿਊਰੋ)— ਤੁਹਾਨੂੰ ਸਾਰਿਆਂ ਨੂੰ ਦੱਸ ਦੇਈਏ ਕਿ ਬੀਤੇ ਦਿਨ ਕਾਮੇਡੀਅਨ ਕਪਿਲ ਸ਼ਰਮਾ ਦੀ ਮਾਂ ਦਾ ਜਨਮਦਿਨ ਸੀ ਅਤੇ ਉਨ੍ਹਾਂ ਦੇ ਜਨਮਦਿਨ 'ਤੇ ਕਪਿਲ ਅਤੇ ਉਨ੍ਹਾਂ ਦੀ ਪਤਨੀ ਨੇ ਉਨ੍ਹਾਂ ਨੂੰ ਖਾਸ ਅੰਦਾਜ਼ 'ਚ ਵਿਸ਼ ਕੀਤਾ। ਜੀ ਹਾਂ, ਤੁਸੀਂ ਸਾਰੇ ਜਾਣਦੇ ਹੀ ਹੋ ਕਿ ਕਪਿਲ ਇਕ ਵਾਰ ਫਿਰ ਤੋਂ 'ਦਿ ਕਪਿਲ ਸ਼ਰਮਾ ਸ਼ੋਅ' ਦੇ ਰਾਹੀਂ ਛੋਟੇ ਪਰਦੇ 'ਤੇ ਧਮਾਲ ਮਚਾਉਣ ਜਾ ਰਹੇ ਹਨ ਅਤੇ ਇਸ ਹਫਤੇ ਕਪਿਲ ਦਾ ਸ਼ੋਅ ਟੀ.ਆਰ.ਪੀ. ਦੀ ਰੇਸ 'ਚ ਸਭ ਤੋਂ ਅੱਗੇ ਨਜ਼ਰ ਆਇਆ ਹੈ।

 

ਇਸ ਦੇ ਨਾਲ ਕਪਿਲ ਦੇ ਸ਼ੋਅ ਦੇ ਮਸ਼ਹੂਰ ਹੋਣ ਦਾ ਸੈਲੀਬਰੇਸ਼ਨ ਉਦੋਂ ਡੱਬਲ ਹੋ ਗਿਆ ਹੈ ਜਦੋਂ ਉਨ੍ਹਾਂ ਦੀ ਮਾਂ ਦਾ ਜਨਮਦਿਨ ਕੱਲ ਆ ਗਿਆ। ਜੀ ਹਾਂ। ਕਪਿਲ ਸ਼ਰਮਾ ਨੂੰ ਆਪਣੀ ਮਾਂ ਨਾਲ ਬੇਹੱਦ ਪਿਆਰ ਹੈ। ਉਨ੍ਹਾਂ ਦੀ ਮਾਂ ਦਾ ਜਨਮ ਦਿਨ ਵੀ ਲੋਹੜੀ ਵਾਲੇ ਦਿਨ ਹੀ ਹੁੰਦਾ ਹੈ। ਕਪਿਲ ਨੇ ਮਾਂ ਨੂੰ ਵਿਸ਼ ਕਰਦਿਆਂ ਤਸਵੀਰ ਸ਼ੇਅਰ ਕੀਤੀ। ਇਸ ਪੋਸਟ ਨੂੰ ਹੁਣ ਤੱਕ 1076655 ਲਾਈਕਸ ਮਿਲ ਚੁੱਕੇ ਹਨ।

 

 

ਇਸ ਦੇ ਨਾਲ ਹੀ ਕਪਿਲ ਦੀ ਪਤਨੀ ਗਿੰਨੀ ਚਤਰਥ ਨੇ ਆਪਣੇ ਟਵਿਟਰ ਅਕਾਊਂਟ 'ਤੇ ਇਕ ਤਸਵੀਰ ਸ਼ੇਅਰ ਕੀਤੀ ਹੈ ਅਤੇ ਕੈਪਸ਼ਨ 'ਚ ਲਿਖਿਆ,'' 8appy 2irthday mumy Stay 8appy n 8ealthy always.''

 


Tags: Kapil SharmaGinni ChatrathJanak RaniBirthdayInstagram

About The Author

manju bala

manju bala is content editor at Punjab Kesari