FacebookTwitterg+Mail

ਮੋਦੀ ਨਾਲ ਮੁਲਾਕਾਤ ਤੋਂ ਬਾਅਦ ਕਪਿਲ ਨੇ ਸਾਂਝੀ ਕੀਤੀ ਦਿਲ ਦੀ ਗੱਲ

kapil sharma
21 January, 2019 09:13:47 AM

ਮੁੰਬਈ(ਬਿਊਰੋ)— ਪੀ.ਐੱਮ. ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਮੁੰਬਈ 'ਚ ਭਾਰਤੀ ਸਿਨੇਮਾ ਦੇ ਨੈਸ਼ਨਲ ਮਿਊਜ਼ੀਅਮ ਦਾ ਉਦਘਾਟਨ ਕੀਤਾ ਹੈ। ਭਾਰਤੀ ਸਿਨੇਮਾ ਦੇ ਨੈਸ਼ਨਲ ਮਿਊਜ਼ੀਅਮ ਦੇ ਉਦਘਾਟਨ ਸਮੇਂ ਬਾਲੀਵੁੱਡ ਤੇ ਟੀ.ਵੀ. ਜਗਤ ਦੀਆਂ ਕਈ ਦਿੱਗਜ ਸਿਤਾਰੇ ਮੌਜੂਦ ਰਹੇ। ਮਨੋਰੰਜਨ ਜਗਤ ਦੀਆਂ ਕਈ ਹਸਤੀਆਂ ਨੇ ਇਸ ਮੌਕੇ ਦੌਰਾਨ ਪ੍ਰਧਾਨ ਮੰਤਰੀ ਨਾਲ ਖਾਸ ਮੁਲਾਕਾਤ ਵੀ ਕੀਤੀ।

 

ਕਾਮੇਡੀ ਕਿੱਗ ਕਪਿਲ ਸ਼ਰਮਾ ਨੇ ਵੀ ਪ੍ਰਧਾਨ ਮੰਤਰੀ ਮੋਦੀ ਕੀਤੀ ਮੁਲਾਕਾਤ ਦੀ ਤਸਵੀਰ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ ਤੇ ਨਾਲ ਖਾਸ ਮੈਸਜ਼ ਲਿਖਿਆ ਹੈ, ''ਸਤਿਕਾਰਯੋਗ ਪੀ.ਐੱਮ ਮੋਦੀ, ਤੁਹਾਨੂੰ ਮਿਲ ਕੇ ਵਧੀਆ ਲੱਗਿਆ ਤੇ ਬਹੁਤ ਵਧੀਆ ਵਿਚਾਰ ਨੇ ਤੁਹਾਡੇ ਫਿਲਮ ਇੰਡਸਟਰੀ ਤੇ ਦੇਸ਼ ਦੀ ਤਰੱਕੀ ਵਾਸਤੇ। ਨਾਲ ਹੀ ਮੈਂ ਇਹ ਕਹਿਣਾ ਚਾਵਾਂਗਾ ਕਿ ਤੁਹਾਡਾ ਬਹੁਤ ਹੀ ਵਧੀਆ ਸੈਂਸ ਆਫ ਹਿਊਮਰ ਹੈ।''
Punjabi Bollywood Tadka
ਕਪਿਲ ਸ਼ਰਮਾ ਜਿਸ ਨੇ ਟੀ.ਵੀ. ਜਗਤ 'ਚ ਆਪਣੀ ਵਾਪਸੀ ਕਰ ਲਈ ਹੈ ਤੇ ਉਸ ਦਾ ਟੀ.ਵੀ. ਸ਼ੋਅ ਵੀ ਵਧੀਆ ਚੱਲ ਰਿਹਾ ਹੈ ਅਤੇ ਆਏ ਦਿਨ ਬਾਲੀਵੁੱਡ ਸਿਤਾਰੇ ਇਸ ਸ਼ੋਅ 'ਚ ਆਉਂਦੇ ਰਹਿੰਦੇ ਹਨ।


Tags: Kapil Sharma Narendra ModiMumbaitwitterThe Kapil Sharma Show

About The Author

manju bala

manju bala is content editor at Punjab Kesari