FacebookTwitterg+Mail

ਬੁਰੇ ਸਮੇਂ ਨੂੰ ਯਾਦ ਕਰਕੇ ਭਾਵੁਕ ਹੋਏ ਕਪਿਲ ਸ਼ਰਮਾ

kapil sharma
18 March, 2019 10:28:24 AM

ਜਲੰਧਰ(ਬਿਊਰੋ)— ਕਾਮੇਡੀ ਦੇ ਬਾਦਸ਼ਾਹ ਕਪਿਲ ਸ਼ਰਮਾ ਨੇ ਜਦੋਂ ਤੋ ਟੀ.ਵੀ. 'ਤੇ ਵਾਪਸੀ ਕੀਤੀ ਹੈ ਉਦੋਂ ਤੋਂ ਉਹ ਲਗਾਤਾਰ ਛਾਏ ਹੋਏ ਹਨ। ਇਸ ਤੋਂ ਪਹਿਲਾਂ ਕਪਿਲ ਨੂੰ ਕਾਫੀ ਸਮੇਂ ਤੱਕ ਬੁਰੇ ਦੌਰ ਤੋਂ ਲੰਘਣਾ ਪਿਆ ਸੀ। ਸ਼ੋਅ ਸ਼ੁਰੂ ਹੋਣ ਤੋਂ ਪਹਿਲਾਂ ਕਪਿਲ ਲਗਾਤਾਰ ਗਲਤ ਕਾਰਨਾਂ ਕਾਰਨ ਖਬਰਾਂ 'ਚ ਰਹੇ ਸਨ। ਕਪਿਲ 'ਤੇ ਜਿੱਥੇ ਇਕ ਪੱਤਰਕਾਰ ਵਲੋਂ ਫੋਨ 'ਤੇ ਗਾਲ੍ਹਾਂ ਕੱਢਣ ਦਾ ਦੋਸ਼ ਲੱਗਾ ਸੀ ਤਾਂ ਉਥੇ ਹੀ ਰਿਪੋਰਟਸ ਮੁਤਾਬਕ ਉਹ ਡਿਪ੍ਰੈਸ਼ਨ ਦੇ ਵੀ ਸ਼ਿਕਾਰ ਹੋ ਗਏ ਸਨ। ਇਸ ਦੌਰਾਨ ਉਨ੍ਹਾਂ ਨੂੰ ਆਪਣਾ ਨਵਾਂ ਸ਼ੋਅ 'ਫੈਮਲੀ ਟਾਈਮ ਵਿਦ ਕਪਿਲ ਸ਼ਰਮਾ' ਨੂੰ ਅਚਾਨਕ ਬੰਦ ਕਰਨਾ ਪਿਆ।
Punjabi Bollywood Tadka
ਹੁਣ ਕਪਿਲ ਨੇ ਆਪਣੇ ਬੁਰੇ ਦੌਰ 'ਤੇ ਗੱਲ ਕਰਦੇ ਹੋਏ ਕਿਹਾ,''ਤੁਸੀਂ ਗਲਤੀਆਂ ਤੋਂ ਬਹੁਤ ਕੁਝ ਸਿੱਖਦੇ ਹੋ। ਮੈਂ ਵੀ ਆਪਣੇ ਖਰਾਬ ਸਮੇਂ ਤੋਂ ਕਾਫੀ ਕੁਝ ਸਿੱਖਿਆ ਹੈ ਅਤੇ ਮੈਂ ਉਸ ਨੂੰ ਹੁਣ ਦੁਬਾਰਾ ਨਹੀਂ ਦੋਹਰਾਵਾਂਗਾ। ਮੈਂ ਉਨ੍ਹਾਂ ਸਾਰਿਆਂ ਦਾ ਧੰਨਵਾਦ ਅਦਾ ਕਰਨਾ ਚਾਹਾਂਗਾ ਜੋ ਮੇਰੇ ਬੁਰੇ ਸਮੇਂ 'ਚ ਮੇਰੇ ਨਾਲ ਖੜ੍ਹੇ ਰਹੇ। ਮੈਨੂੰ ਅੱਜ ਸਿਰਫ ਨਕਾਰਾਤਮਕਤਾ ਤੋਂ ਹੀ ਡਰ ਲੱਗਦਾ ਹੈ ਕਿਉਂਕਿ ਇਹੀ ਸਭ ਤੋਂ ਜ਼ਿਆਦਾ ਵੇਚੀ ਜਾਂਦੀ ਹੈ। ਜੋ ਖਬਰਾਂ ਅੱਜ ਪਬਲਿਸ਼ ਹੁੰਦੀਆਂ ਹਨ, ਉਨ੍ਹਾਂ 'ਚ ਬਹੁਤ ਘੱਟ ਸਚਾਈ ਹੁੰਦੀ ਹੈ। ਕੁਝ ਲੋਕਾਂ ਨੂੰ ਮੇਰੇ ਬਾਰੇ ਸਭ ਕੁਝ ਪਤਾ ਹੈ ਅਤੇ ਕੁਝ ਲੋਕਾਂ ਨੂੰ ਮੇਰੇ ਬਾਰੇ ਕੁਝ ਵੀ ਨਹੀਂ ਪਤਾ ਹੈ।''
Punjabi Bollywood Tadka
ਕਪਿਲ ਨੇ ਅੱਗੇ ਕਿਹਾ,''ਮੈਂ ਸਿੱਧੇ ਦਿਲ ਦੀ ਗੱਲ ਕਰਦਾ ਹਾਂ, ਹਾਲਾਂਕਿ ਮੈਂ ਹੁਣ ਥੋੜ੍ਹਾ ਚੇਤੰਨ ਰਹਿਣ ਲੱਗਾ ਹਾਂ। ਇਕ ਸੇਲੇਬ ਹੋਣ ਦੇ ਨਾਅਤੇ ਤੁਹਾਡੇ 'ਤੇ ਬਹੁਤ ਜ਼ਿੰਮੇਦਾਰੀਆਂ ਹੁੰਦੀਆਂ ਹਨ ਅਤੇ ਮੈਨੂੰ ਲੱਗਦਾ ਹੈ ਕਿ ਹੁਣ ਮੈਨੂੰ ਮੈਚਯੋਰ ਹੋ ਜਾਣਾ ਚਾਹੀਦਾ ਹੈ। ਮੈਨੂੰ ਫਾਲਤੂ ਦੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਹਨ।''


Tags: Kapil SharmaFamily Time With Kapil SharmaThe Kapil Sharma ShowTV Celebs Punjabi Newsਟੈਲੀਵਿਜ਼ਨ ਸਮਾਚਾਰ

Edited By

Manju

Manju is News Editor at Jagbani.