ਨਵੀਂ ਦਿੱਲੀ(ਬਿਊਰੋ)- ਕੋਰੋਨਾ ਵਾਇਰਸ ਦਾ ਅਸਰ ਹਰ ਪਾਸੇ ਦੇਖਣ ਨੂੰ ਮਿਲ ਰਿਹਾ ਹੈ। ਇਸ ਦਾ ਸਭ ਤੋਂ ਜ਼ਿਆਦਾ ਅਸਰ ਬਾਲੀਵੁੱਡ 'ਤੇ ਦੇਖਣ ਨੂੰ ਮਿਲ ਰਿਹਾ ਹੈ। ਕਈ ਸਟਾਰਜ਼ ਆਪਣੀਆਂ ਫ਼ਿਲਮਾਂ ਦੀ ਸ਼ੂਟਿੰਗ ਨੂੰ ਛੱਡ ਕੇ ਆਪਣੇ ਘਰ ਵਾਪਸ ਆ ਗਏ ਹਨ ਤਾਂ ਉਥੇ ਹੀ ਕਈਆਂ ਫ਼ਿਲਮਾਂ ਦੀ ਰਿਲੀਜ਼ ਡੇਟ ਅੱਗੇ ਵਧਾ ਦਿੱਤੀ ਹੈ। ਹੁਣ ਕਪਿਲ ਸ਼ਰਮਾ ਦੇ ਸ਼ੋਅ 'ਤੇ ਵੀ ਇਸ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਖਬਰ ਮੁਤਾਬਕ 'ਦਿ ਕਪਿਲ ਸ਼ਰਮਾ ਸ਼ੋਅ' ਦੀ ਸ਼ੂਟਿੰਗ ਵੀ ਹਾਲ ਹੀ 'ਚ ਕਪਿਲ ਸ਼ਰਮਾ ਨੂੰ ਕੈਂਸਲ ਕਰਨੀ ਪਈ।

ਖਬਰ ਮੁਤਾਬਕ 'ਦਿ ਕਪਿਲ ਸ਼ਰਮਾ ਸ਼ੋਅ' ਦਾ ਐਪੀਸੋਡ ਜਿਸ ਦਾ ਸ਼ੂਟ 18 ਮਾਰਚ ਨੂੰ ਕੀਤਾ ਜਾਣਾ ਸੀ। ਉਨ੍ਹਾਂ ਦੀ ਸ਼ੂਟਿੰਗ ਹੁਣ ਕੋਰੋਨਾ ਵਾਇਰਸ ਦੇ ਚੱਲਦੇ ਕੈਂਸਲ ਕਰ ਦਿੱਤੀ ਗਈ ਹੈ। ਸਟਾਰ ਕਾਸਟ ਤੋਂ ਲੈ ਕੇ ਕਰੂ ਤੱਕ ਸਾਰਿਆਂ ਲੋਕਾਂ ਨੂੰ ਘਰ 'ਚ ਰਹਿਣ ਦੇ ਹੁਕਮ ਦਿੱਤੇ ਹਨ।