ਮੁੰਬਈ— ਕਾਮੇਡੀਅਨ ਕਪਿਲ ਸ਼ਰਮਾ ਅਤੇ ਸੁਨੀਲ ਗਰੋਵਰ ਦੇ ਵਿਚਕਾਰ ਹੋਏ ਆਪਸੀ ਵਿਵਾਦ ਤੋਂ ਬਾਅਤ ਦੋਵੇਂ ਹੀ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਵਿਵਾਦ ਤੋਂ ਬਾਅਦ ਸੁਨੀਲ ਦੇ ਨਾਲ-ਨਾਲ ਸ਼ੋਅ ਦੇ ਬਾਕੀ ਮੈਂਬਰ ਅਲੀ ਅਸਗਰ, ਚੰਦਨ ਪ੍ਰਭਾਕਰ, ਸੁਗੰਧਾ ਮਿਸ਼ਰਾ ਕਪਿਲ ਦਾ ਸਾਥ ਛੱਡ ਚੁੱਕੇ ਸੀ। ਜਿਸ ਨਾਲ ਸ਼ੋਅ ਦੀ ਟੀ. ਆਰ. ਪੀ. 'ਤੇ ਵੀ ਬਹੁਤ ਅਸਰ ਪਿਆ ਸੀ। ਬੀਤੇ ਦਿਨੀਂ ਕਪਿਲ ਸ਼ਰਮਾ ਨੇ ਸੁਨੀਲ ਗਰੋਵਰ ਨੂੰ ਟਵਿੱਟਰ 'ਤੇ ਅਨਫਾਲੋਅ ਕਰ ਦਿੱਤਾ ਸੀ।
ਸੂਤਰਾਂ ਮੁਤਾਬਕ ਹਾਲ ਹੀ 'ਚ ਕਪਿਲ ਨੇ ਅਲੀ ਅਸਗਰ ਅਤੇ ਚੰਦਨ ਪ੍ਰਭਾਕਰ ਨੂੰ ਟਵਿੱਟਰ 'ਤੇ ਅਨਫਾਲੋਅ ਕਰ ਦਿੱਤਾ ਹੈ। ਕਪਿਲ ਨੇ ਇਹ ਮਾਮਲਾ ਮੀਡੀਆ 'ਚ ਆਉਣ 'ਤੇ ਉਨ੍ਹਾਂ ਨੂੰ ਅਨਫਾਲੋਅ ਨਹੀਂ ਕੀਤਾ ਸੀ ਪਰ ਹੁਣ ਇਹ ਲੱਗ ਰਿਹਾ ਸੀ ਕਿ ਮਾਮਲਾ ਸੁਲਝਨ ਵਾਲਾ ਨਹੀਂ ਹੈ। ਇਹ ਦੇਖਦੇ ਹੋਏ ਕਪਿਲ ਨੇ ਆਪਣੇ ਬਾਕੀ ਸਾਥੀਆਂ ਨੂੰ ਵੀ ਅਨਫਾਲੋਅ ਕਰਨ ਦਾ ਮਨ੍ਹ ਬਣਾ ਲਿਆ ਹੈ। ਟੀ. ਆਰ. ਪੀ. ਦੇ ਮਾਮਲੇ 'ਚ ਕਪਿਲ ਦਾ ਸ਼ੋਅ 12 ਨੰਬਰ 'ਤੇ ਆ ਗਿਆ ਹੈ। ਇਸ ਤੋਂ ਇਲਾਵਾ ਡਾਂਸ ਸ਼ੋਅ 'ਨੱਚ ਬੱਲੀਏ' ਟੋਪ 10 ਲਿਸਟ 'ਚ ਦਸਤਕ ਦੇ ਚੁੱਕਿਆ ਹੈ। ਇਹ ਦੇਖ ਕੇ ਲੱਗ ਰਿਹਾ ਹੈ ਕਿ ਕਪਿਲ ਦਾ ਸ਼ੋਅ ਕਾਫੀ ਖਤਰੇ 'ਚ ਲੱਗ ਰਿਹਾ ਹੈ।