FacebookTwitterg+Mail

ਕਪਿਲ ਦੇ ਸ਼ੋਅ 'ਚ ਪਹੁੰਚੀ ਮਨੀਸ਼ਾ ਕੋਇਰਾਲਾ, ਇਸ ਖਾਸ ਵਜ੍ਹਾ ਕਰਕੇ ਸੁਮੋਨਾ ਹੋਈ ਖੁਸ਼

    1/3
13 May, 2017 01:54:47 PM

ਮੁੰਬਈ— ਕਾਮੇਡੀਅਨ ਕਪਿਲ ਸ਼ਰਮਾ ਦੇ ਸ਼ੋਅ 'ਚ ਬਾਲੀਵੁੱਡ ਸਟਾਰ ਅਕਸਰ ਆਪਣੀ ਫਿਲਮ ਦੀ ਪ੍ਰਮੋਸ਼ਨ ਲਈ ਸ਼ੋਅ 'ਚ ਮਹਿਮਾਨ ਦੇ ਤੌਰ 'ਤੇ ਆਉਂਦੇ ਰਹਿੰਦੇ ਹਨ। ਹਾਲ ਹੀ 'ਚ ਬਾਲੀਵੁੱਡ ਅਭਿਨੇਤਰੀ ਮਨੀਸ਼ਾ ਕੋਇਰਾਲਾ ਆਪਣੀ ਆਉਣ ਵਾਲੀ ਫਿਲਮ 'ਡਿਅਰ ਮਾਇਆ' ਨੂੰ ਪ੍ਰਮੋਟ ਕਰਨ ਲਈ ਕਪਿਲ ਦੇ ਸ਼ੋਅ 'ਚ ਨਜ਼ਰ ਆਈ ਸੀ। ਮਨੀਸ਼ਾ ਨੇ ਇਹ ਜਾਣਕਾਰੀ ਆਪਣੇ ਟਵੀਟਰ ਅਕਾਊਂਟ ਰਾਹੀ ਸ਼ੇਅਰ ਕੀਤੀ ਹੈ। ਮਨੀਸ਼ਾ ਨੇ ਕਪਿਲ ਦੇ ਸ਼ੋਅ ਦੀ ਤਸਵੀਰ ਟਵੀਟ ਕਰਦੇ ਹੋਏ ਲਿਖਿਆ, ''ਮੈਨੂੰ ਇੰਨਾ ਹਸਾਉਣ ਲਈ ਕਪਿਲ ਤੁਹਾਡਾ ਬਹੁਤ ਧੰਨਵਾਦ।'' ਕਪਿਲ ਨੇ ਮਨੀਸ਼ਾ ਦੀ ਟਵੀਟ ਦਾ ਜਵਾਬ ਦਿੰਦੇ ਹੋਏ ਕਿਹਾ, ''ਤੁਹਾਡਾ ਸਾਡੇ ਸ਼ੋਅ 'ਚ ਆਉਣਾ ਇਕ ਸੁਪਨਾ ਸੱਚ ਹੋਣ ਦੇ ਬਰਾਬਰ ਹੈ, ਸ਼ੋਅ 'ਚ ਆਉਣ ਲਈ ਤੁਹਾਡਾ ਬਹੁਤ ਧੰਨਵਾਦ, ਫਿਲਮ 'ਡਿਅਰ ਮਾਇਆ' ਦੇ ਲਈ ਸ਼ੁਭਕਾਮਨਾਵਾਂ।''

ਜ਼ਿਕਰਯੋਗ ਹੈ ਕਿ ਕਾਮੇਡੀਅਨ ਸੁਮੋਨਾ ਚੱਕਰਵਤੀ ਵੀ ਮਨੀਸ਼ਾ ਦੇ ਆਉਣ 'ਤੇ ਬਹੁਤ ਖੁਸ਼ ਹੋਈ ਸੀ। ਸੁਮੋਨਾ ਨੇ ਟਵੀਟ ਕਰਦੇ ਹੋਏ ਕਿਹਾ, ''ਸਾਲ 1999 'ਚ ਤੁਹਾਡੇ ਨਾਲ ਫਿਲਮ 'ਮਨ੍ਹ' 'ਚ ਕੰਮ ਕੀਤਾ ਸੀ ਅਤੇ 18 ਸਾਲ ਬਾਅਦ ਤੁਹਾਨੂੰ ਮਿਲਣਾ ਬਹੁਤ ਸ਼ਾਨਦਾਰ ਰਿਹਾ। ਹਾਲ ਹੀ 'ਚ ਸੁਮੋਨਾ ਨੇ ਇਕ ਤਸਵੀਰ ਸ਼ੇਅਰ ਕੀਤੀ ਹੈ ਜਿਸ 'ਚ ਸੁਮੋਨਾ ਬੱਚੇ ਦੇ ਰੂਪ 'ਚ ਨਜ਼ਰ ਆ ਰਹੀ ਹੈ। ਇਸ ਤੋਂ ਇਲਾਵਾ ਮਨੀਸ਼ਾ ਦੀ 'ਡਿਅਰ ਮਾਇਆ' 2 ਜੁਨ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ।


Tags: Kapil Sharma Manisha Koirala Dear Maya Sumona Chakravarti ਕਪਿਲ ਸ਼ਰਮਾ ਮਨੀਸ਼ਾ ਕੋਇਰਾਲਾ