FacebookTwitterg+Mail

ਇਸ ਕਾਮੇਡੀਅਨ ਨੂੰ ਵੀ 'ਦਾਦਾ ਸਾਹਿਬ ਫਾਲਕੇ ਅਕੈਡਮੀ ਐਵਾਰਡ' ਨਾਲ ਨਵਾਜਿਆ ਜਾਵੇਗਾ

kapil sharma
31 May, 2017 02:49:48 PM

ਮੁੰਬਈ— ਹਾਲ ਹੀ 'ਚ ਐਲਾਨ ਹੋਇਆ ਸੀ ਕਿ ਬਾਲੀਵੁੱਡ ਅਤੇ ਹਾਲੀਵੁੱਡ ਅਭਿਨੇਤੀਰ ਪ੍ਰਿਯੰਕਾ ਚੋਪੜਾ ਨੂੰ 'ਦਾਦਾ ਸਾਹਿਬ ਫਾਲਕੇ ਅਕੈਡਮੀ ਐਵਾਰਡ' ਨਾਲ ਨਵਾਜਿਆ ਜਾਵੇਗਾ। ਹਾਲ ਹੀ 'ਚ ਖਬਰ ਆਈ ਹੈ ਕਿ ਕਾਮੇਡੀਅਨ ਕਿੰਗ ਕਪਿਲ ਸ਼ਰਮਾ ਨੂੰ ਵੀ 'ਦਾਦਾ ਸਾਹਿਬ ੍ਰਫਾਲਕੇ ਅਕੈਡਮੀ ਐਵਾਰਡ' ਨਾਲ ਨਵਾਜਿਆ ਜਾਵੇਗਾ। ਕਪਿਲ ਇਹ ਐਵਾਰਡ ਇਸ ਵੀਰਵਾਰ ਨੂੰ ਹੀ ਲੈਣ ਵਾਲਾ ਹੈ। ਇਹ ਉਸ ਦਾ ਦੂਜਾ ਅਕੈਡਮੀ ਐਵਾਰਡ ਹੈ। ਇਸ ਤੋਂ ਪਹਿਲਾ ਵੀ ਕਪਿਲ ਨੂੰ ਇਹ ਐਵਾਰਡ ਸਾਲ 2014 'ਚ ਦਿੱਤਾ ਗਿਆ ਸੀ।
ਦੱਸਣਯੋਗ ਹੈ ਤਿ ਕਪਿਲ ਅਤੇ ਪ੍ਰਿਯੰਕਾ ਤੋਂ ਇਲਾਵਾ ਇਹ ਐਵਾਰਡ ਗੁਲਸ਼ਨ ਗਰੋਵਰ, ਵਿਵੇਕ ਓਬਰਾਏ ਸਮੇਤ ਕਈ ਹੋਰ ਮਸ਼ਹੂਰ ਹਸਤੀਆਂ ਨੂੰ ਵੀ ਵੱਖ-ਵੱਖ ਕੈਟੇਗਰੀ ਲਈ ਦਿੱਤਾ ਜਾਵੇਗਾ। ਇਸ ਖਾਸ ਮੌਕੇ 'ਤੇ ਪਹਿਲਾਜ ਨਿਹਲਾਨੀ, ਸਟੇਟ ਕੈਬਿਨੇਟ ਮਿਨੀਸਟਰ ਸੁਭਾਸ਼ ਦੇਸਾਈ ਅਤੇ ਸਿਟੀ ਮੇਅਰ ਵਿਸ਼ਵਨਾਥ ਮਹਾਦੇਸ਼ਵਰਾ ਬਤੌਰ ਗੈਸਟ ਮੌਜੂਦ ਰਹਿਣਗੇ।


Tags: Bollywood CelebritiesPriyanka ChopraDadasaheb Phalke AwardKapil Sharmaਕਪਿਲ ਸ਼ਰਮਾਪ੍ਰਿਯੰਕਾ ਚੋਪੜਾਦਾਦਾ ਸਾਹਿਬ ਫਾਲਕੇ ਅਕੈਡਮੀ ਐਵਾਰਡ