FacebookTwitterg+Mail

ਕਪਿਲ ਦੇ ਫੈਨਜ਼ ਲਈ ਖੁਸ਼ਖਬਰੀ, ਸ਼ੋਅ 'ਚ ਵਾਪਸ ਆ ਰਿਹਾ ਇਹ ਕਾਮੇਡੀਅਨ!

kapil sharma
23 June, 2017 12:36:41 PM

ਮੁੰਬਈ— ਕਾਮੇਡੀਅਨ ਕਪਿਲ ਸ਼ਰਮਾ ਦੇ ਲਈ ਸੁਨੀਲ ਗਰੋਵਰ ਨਾਲ ਹੋਏ ਵਿਵਾਦ ਤੋਂ ਬਾਅਦ ਚੰਗੀ ਖਬਰ ਇਹ ਆਈ ਹੈ ਕਿ ਵਿਵਾਦ ਤੋਂ ਬਾਅਦ ਸ਼ੋਅ ਨੂੰ ਅਲਵਿਦਾ ਕਹਿਣ ਵਾਲੇ ਚੰਦਨ ਪ੍ਰਭਾਕਰ ਸ਼ੋਅ 'ਚ ਵਾਪਸੀ ਕਰਨ ਜਾ ਰਹੇ ਹਨ। ਸੂਤਰਾਂ ਮੁਤਾਬਕ ਕਪਿਲ ਸ਼ਰਮਾ ਨੇ ਚੰਦਨ ਪ੍ਰਭਾਕਰ ਨਾਲ ਗੱਲ ਕਰ ਲਈ ਹੈ ਅਤੇ ਦੋਵਾਂ ਨੇ ਆਪਣੇ ਵਿਚਕਾਰ ਹੋਇਆ ਵਿਵਾਦ ਨੂੰ ਸੁਲਝਾ ਲਿਆ ਹੈ। ਕਪਿਲ ਸ਼ਰਮਾ ਨਾਲ ਜੂੜੇ ਇਕ ਸੂਤਰ ਨੇ ਦੱਸਿਆ ਕਿ ਉਹ ਕਪਿਲ ਸ਼ਰਮਾ ਅਤੇ ਅਲੀ ਅਸਗਰ ਦੇ ਨਵੇਂ ਸ਼ੋਅ ਦੇ ਬਾਰੇ 'ਚ ਜਾਣਦੇ ਹਨ ਅਤੇ ਉਮੀਦ ਕਰਦੇ ਹਨ ਕਿ ਦੋਵੇਂ ਸ਼ੋਅ ਹੀ ਚੰਗਾ ਕਰਨਗੇ। 

Punjabi Bollywood Tadka
ਚੰਦਨ ਦਾ ਕਹਿਣਾ ਹੈ ਕਿ ਮੈਂ ਸ਼ੋਅ 'ਚ ਵਾਪਸ ਆਉਣ ਲਈ ਕਾਫੀ ਉਤਸ਼ਾਹਿਤ ਹਾਂ। ਸਾਡੇ 'ਚ ਵਿਵਾਦ ਜਰੂਰ ਸੀ ਪਰ ਅਸੀਂ ਦੋਵੇਂ ਭਰਾ ਹਾਂ ਅਤੇ ਸਾਨੂੰ ਇਕੱਠੇ ਹੀ ਅੱਗੇ ਜਾਣਾ ਹੋਵੇਗਾ। ਜੋ ਕੁਝ ਵੀ ਸਾਡੇ ਵਿਚਕਾਰ ਹੋਇਆ ਹੈ ਅਸੀਂ ਸਭ ਸੁਲਝਾ ਲਿਆ ਹੈ। ਹਾਲਾਕਿ ਕਪਿਲ ਸ਼ਰਮਾ ਵੱਲੋਂ ਚੰਦਨ ਦੀ ਵਾਪਸੀ 'ਤੇ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।


Tags: Kapil Sharma Sunil Grover ComeBack Chandan Prabhakar The Kapil Sharma Show ਕਪਿਲ ਸ਼ਰਮਾ ਚੰਦਨ ਪ੍ਰਭਾਕਰ