FacebookTwitterg+Mail

ਸੁਮੋਨਾ ਨੇ 'ਦਿ ਕਪਿਲ...' ਦੇ ਸ਼ੂਟ ਕੈਂਸਲ ਹੋਣ ਦੀ ਦੱਸੀ ਵਜ੍ਹਾ, ਜੋ ਤੁਹਾਨੂੰ ਵੀ ਪਾਵੇਗੀ ਹੈਰਾਨੀ 'ਚ

kapil sharma
30 July, 2017 11:49:11 AM

ਮੁੰਬਈ— ਕਾਮੇਡੀਅਨ ਕਪਿਲ ਸ਼ਰਮਾ ਦਾ ਸਮਾਂ ਅੱਜਕੱਲ ਕੁੱਝ ਖਾਸ ਨਹੀਂ ਚਲ ਰਿਹਾ। ਫਲਾਈਟ ਵਿਚ ਸੁਨੀਲ ਗਰੋਵਰ ਦੇ ਨਾਲ ਲੜਾਈ ਤੋਂ ਬਾਅਦ ਕਪਿਲ ਦੀ ਜ਼ਿੰਦਗੀ ਥੋੜੀ ਬਦਲ ਗਈ ਹੈ। ਪਹਿਲੇ ਸੁਨੀਲ ਗਰੋਵਰ, ਅਲੀ ਅਸਗਰ, ਚੰਦਨ ਪ੍ਰਭਾਕਰ ਦੇ 'ਦਿ ਕਪਿਲ ਸ਼ਰਮਾ ਸ਼ੋਅ' ਛੱਡਣ ਤੋਂ ਸ਼ੋਅ ਦੀ ਰੇਟਿੰਗ 'ਤੇ ਅਸਰ ਪਿਆ। ਉਸ ਤੋਂ ਬਾਅਦ ਕਪਿਲ ਦੇ ਖਰਾਬ ਸਿਹਤ ਕਾਰਨ ਉਨ੍ਹਾਂ ਨੂੰ ਸ਼ਾਹਰੁਖ ਖਾਨ, ਅਨੁਸ਼ਕਾ ਸ਼ਰਮਾ ਤੇ ਅਨਿਲ ਕਪੂਰ ਵਰਗੇ ਸਿਤਾਰਿਆਂ ਦੇ ਪ੍ਰਮੋਸ਼ਨ ਸ਼ੂਟ ਕੈਂਸਲ ਕਰਨੇ ਪਏ। ਸ਼ੋਅ 'ਚ ਕਪਿਲ ਦੀ ਪਤਨੀ ਦੇ ਕਿਰਦਾਰ ਵਿਚ ਨਜ਼ਰ ਆਉਣ ਵਾਲੀ ਅਦਾਕਾਰਾ ਸੁਮੋਨਾ ਚਕਰਵਰਤੀ ਨੇ ਕਪਿਲ ਦੇ ਹੈਲਥ ਦੇ ਬਾਰੇ 'ਚ ਮੀਡੀਆ ਨਾਲ ਗੱਲ-ਬਾਤ ਕੀਤੀ । ਉਨ੍ਹਾਂ ਦੱਸਿਆ, ''ਕਪਿਲ ਦੀ ਸਿਹਤ ਬਹੁਤ ਜ਼ਿਆਦਾ ਚੰਗੀ ਨਹੀਂ ਹੈ, ਉਹ ਬਹੁਤ ਦਬਾਵ 'ਚ ਹੈ। ਸਾਰਿਆਂ ਦੀ ਸਿਹਤ 'ਚ ਉਤਾਰ ਚੜਾਵ ਆਉਂਦਾ ਹੈ। ਵਰਕ ਸ਼ੈਡਿਊਲ ਕਾਰਨ ਤੁਸੀਂ ਬਿਮਾਰ ਵੀ ਹੋ ਸਕਦੇ ਹੋ, ਅਜਿਹਾ ਨਹੀਂ ਹੈ ਕਿ ਉਨ੍ਹਾਂ ਨੇ ਸੈਲੇਬਸ ਨੂੰ ਇੰਤਜਾਰ ਕਰਵਾਇਆ, ਸਾਰੇ ਇੱਕ ਦੂਜੇ ਦੀ ਪਰੇਸ਼ਾਨੀ ਨੂੰ ਸਮਝਦੇ ਹਨ”।


Tags: Bollywood and TV CelebrityKapil SharmaSunil GroverSumona ChakravartiShah Rukh Khanਕਪਿਲ ਸ਼ਰਮਾਸੁਨੀਲ ਗਰੋਵਰਸ਼ਾਹਰੁਖ ਖਾਨਸੁਮੋਨਾ ਚਕਰਵਰਤੀ