FacebookTwitterg+Mail

ਕਪਿਲ ਸ਼ਰਮਾ ਨੇ ਕੀਤਾ ਵੱਡਾ ਐਲਾਨ, ਜਾਣੋ ਕਦੋ ਰਿਲੀਜ਼ ਹੋਵੇਗੀ ਉਨ੍ਹਾਂ ਦੀ ਫਿਲਮ 'ਫਿਰੰਗੀ'?

kapil sharma
10 August, 2017 07:26:58 PM

ਮੁੰਬਈ— ਕਾਮੇਡੀਅਨ ਕਪਿਲ ਸ਼ਰਮਾ ਨੇ ਬੀਤੇ ਦਿਨ ਟਵੀਟ ਕਰਕੇ ਦੱਸਿਆ ਸੀ ਕਿ ਤੁਸੀਂ ਸਭ ਲੋਕ ਅੱਜ ਤਿਆਰ ਰਹੋ ਕਿਉਂਕਿ ਮੈਂ ਇਕ ਵੱਡਾ ਐਲਾਨ ਕਰਨ ਵਾਲਾ ਹਾਂ। ਜੀ ਹਾਂ, ਕਪਿਲ ਸ਼ਰਮਾ ਨੇ ਅੱਜ ਵੀਰਵਾਰ ਨੂੰ ਇਹ ਵੱਡਾ ਐਲਾਨ ਕਰ ਦਿੱਤਾ ਹੈ। ਕਪਿਲ ਸ਼ਰਮਾ ਨੇ ਟਵੀਟ ਕਰਦੇ ਹੋਏ ਲਿਖਿਆ, ''ਮੈਨੂੰ ਇਹ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਮੇਰੀ ਫਿਲਮ 'ਫਿਰੰਗੀ' 10 ਨਵੰਬਰ ਨੂੰ ਰਿਲੀਜ਼ ਹੋਵੇਗੀ। ਤੁਹਾਡੇ ਸਭ ਦੇ ਪਿਆਰ ਅਤੇ ਸ਼ੁਭਕਾਮਨਾਵਾਂ ਦੀ ਜਰੂਰਤ ਹੈ। ਹੁਣ ਤਕ ਮਿਲੇ ਤੁਹਾਡੇ ਵਲੋਂ ਪਿਆਰ ਲਈ ਧੰਨਵਾਦ''।


'ਕਿਸ ਕਿਸ ਕੋ ਪਿਆਰ ਕਰੁ' ਤੋਂ ਬਾਅਦ ਕਪਿਲ ਸ਼ਰਮਾ ਇਕ ਵਾਰ ਫਿਰ ਤੋਂ ਵੱਡੇ ਪਰਦੇ 'ਤੇ ਮਨੋਰੰਜਨ ਕਰਨ ਲਈ ਤਿਆਰ ਹਨ। ਇਹ ਫਿਲਮ ਕਪਿਲ ਸ਼ਰਮਾ ਦੀ ਸੁਪਰਹਿੱਟ ਫਿਲਮ ਸੀ ਜਿਸ ਕਾਰਨ ਟ੍ਰੇਡ ਨੂੰ ਉਮੀਦ ਹੈ ਕਿ ਫਿਲਮ 'ਫਿਰੰਗੀ' ਬਾਕਸ ਆਫਿਸ 'ਤੇ ਚੰਗੀਆਂ ਧਮਾਲਾਂ ਪਾਵੇਗੀ। ਇਸ ਫਿਲਮ 'ਚ ਕਪਿਲ ਸ਼ਰਮਾ ਦੀ ਕਾਮੇਡੀ ਤੋਂ ਇਲਾਵਾ ਅਦਾਕਾਰੀ ਨੂੰ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਗਿਆ ਸੀ। ਇਸ ਤੋਂ ਇਲਾਵਾ ਬੀਤੇ ਦਿਨੀਂ ਕਪਿਲ ਸ਼ਰਮਾ ਦੇ ਫੈਨਜ਼ ਲਈ ਇਹ ਖੁਸ਼ਖਬਰੀ ਆਈ ਸੀ ਕਿ ਕਪਿਲ ਸ਼ਰਮਾ ਦਾ ਸੋਨੀ ਟੀ. ਵੀ. ਵਲੋਂ ਇਕਰਾਰਨਾਮਾ ਵਧਾ ਦਿੱਤਾ ਗਿਆ ਹੈ।


Tags: Bollywood Actor Kapil Sharma Firangi Firangi Release date Hindi film ਕਪਿਲ ਸ਼ਰਮਾ ਫਿਰੰਗੀ