ਨਵੀਂ ਦਿੱਲੀ— ਕਾਮੇਡੀਅਨ ਸੁਨੀਲ ਗਰੋਵਰ ਨਾਲ ਹੋਏ ਝਗੜੇ ਤੋਂ ਬਾਅਦ ਕਪਿਲ ਸ਼ਰਮਾ ਲਈ ਸ਼ੁਰੂ ਹੋਏ ਵਿਵਾਦਾਂ ਦਾ ਸਿਲਸਿਲਾ ਹੁਣ ਤੱਕ ਖ਼ਤਮ ਹੋਣ ਦਾ ਨਾਂ ਨਹੀਂ ਲੈ ਰਿਹਾ ਹੈ। ਹਰ ਦਿਨ ਕਪਿਲ ਸ਼ਰਮਾ ਨਾਲ ਕੋਈ ਨਾ ਕੋਈ ਨਵਾਂ ਵਿਵਾਦ ਜੁੜ ਜਾਂਦਾ ਹੈ। ਹਾਲ ਹੀ ਵਿੱਚ ਖ਼ਬਰਾਂ ਆਈਆਂ ਸਨ ਕਿ ਇਨ੍ਹੀਂ ਦਿਨੀਂ ਸ਼ੋਅ ਦੀ ਡਿੱਗਦੀ ਟੀ. ਆਰ. ਪੀ. ਤੋਂ ਫਿਕਰਮੰਦ ਕਪਿਲ ਨੇ ਨਵਜੋਤ ਸਿੱਧੂ ਦੀ ਥਾਂ ਸ਼ੋਅ ਵਿੱਚ ਅਰਚਨਾ ਪੂਰਨ ਸਿੰਘ ਨੂੰ ਦੇ ਦਿੱਤੀ ਹੈ ਪਰ ਇਨ੍ਹਾਂ ਖਬਰਾਂ 'ਤੇ ਪਹਿਲੀ ਵਾਰ ਕਪਿਲ ਸ਼ਰਮਾ ਆਪਣੇ ਆਪ ਸਾਹਮਣੇ ਆਏ ਹਨ ਅਤੇ ਸਿੱਧੂ ਨੂੰ 'ਰਿਪਲੇਸ' ਕਰਨ ਦੀ ਗੱਲ ਉੱਤੇ ਵੱਡਾ ਬਿਆਨ ਦਿੱਤਾ ਹੈ।
ਦੱਸ ਦੇਈਏ ਕਿ ਅਰਚਨਾ ਪੂਰਨ ਸਿੰਘ ਕਪਿਲ ਸ਼ਰਮਾ ਦੀ ਚੰਗੀ ਦੋਸਤ ਹੈ। 'ਦਿ ਕਪਿਲ ਸ਼ਰਮਾ ਸ਼ੋਅ' ਵਿੱਚ ਹਾਲ ਹੀ ਵਿੱਚ ਨਵਜੋਤ ਸਿੰਘ ਸਿੱਧੂ ਦੀ ਸੀਟ 'ਤੇ ਅਰਚਨਾ ਬੈਠੀ ਹੋਈ ਵਿਖਾਈ ਦੇ ਰਹੀ ਸੀ। ਅਜਿਹੇ ਵਿੱਚ ਮੀਡਿਆ ਰਿਪੋਰਟਸ ਵਿੱਚ ਦਾਅਵਾ ਕੀਤਾ ਜਾਣ ਲੱਗਾ ਸੀ ਕਿ ਅਰਚਨਾ ਨੇ ਸ਼ੋਅ ਵਿੱਚ ਸਿੱਧੂ ਦੀ ਥਾਂ ਮੱਲ ਲਈ ਹੈ।
ਨਵਜੋਤ ਸਿੰਘ ਸਿੱਧੂ ਦੇ ਬਦਲ ਦੀਆਂ ਖ਼ਬਰਾਂ 'ਤੇ ਚੁੱਪੀ ਤੋੜਦੇ ਹੋਏ ਕਪਿਲ ਸ਼ਰਮਾ ਹੁਣ ਆਪਣੇ ਆਪ ਸਾਹਮਣੇ ਆਇਆ ਹੈ। ਐਂਟਰਟੇਨਮੈਂਟ ਨਿਊਜ਼ ਪੋਰਟਲ ਪਿੰਕਵਿਲਾ ਨੂੰ ਦਿੱਤੇ ਤਾਜ਼ਾ ਇੰਟਰਵਿਊ ਵਿੱਚ ਕਪਿਲ ਸ਼ਰਮਾ ਨੇ ਸਿੱਧੂ ਨੂੰ ਰਿਪਲੇਸ ਕਰਨ ਦੀਆਂ ਖ਼ਬਰਾਂ 'ਤੇ ਵੱਡਾ ਬਿਆਨ ਦਿੱਤਾ ਹੈ। ਕਪਿਲ ਸ਼ਰਮਾ ਨੇ ਇੰਟਰਵਿਊ ਵਿੱਚ ਕਿਹਾ ਹੈ,“ਅਰਚਨਾ ਸ਼ੋਅ ਵਿੱਚ ਸਿੱਧੂ ਨੂੰ ਰਿਪਲੇਸ ਨਹੀਂ ਕਰ ਰਹੀ ਹੈ। ਸਿੱਧੂ ਕੁੱਝ ਦਿਨਾਂ ਲਈ ਸ਼ੋਅ ਤੋਂ ਬਾਹਰ ਗਏ ਹਨ, ਇਸ ਲਈ ਅਰਚਨਾ ਨੇ ਸ਼ੋਅ ਵਿੱਚ ਉਨ੍ਹਾਂ ਦੀ ਥਾਂ 'ਤੇ ਬੈਠੇ ਹੋਏ ਵਿਖਾਈ ਦੇ ਰਹੀ ਹੈ। ਉਹ ਛੇਤੀ ਹੀ ਸ਼ੋਅ ਵਿੱਚ ਵਾਪਸੀ ਕਰਨ ਵਾਲੇ ਹਨ।“
ਦੱਸਣਯੋਗ ਹੈ ਕਿ ਨਵਜੋਤ ਸਿੰਘ ਸਿੱਧੂ ਤੋਂ ਇਲਾਵਾ ਕਪਿਲ ਨਾਲ ਬਾਲੀਵੁੱਡ ਦੀਆਂ ਕਈ ਵੱਡੀਆਂ ਹਸਤੀਆਂ ਜਿਵੇਂ- ਅਕਸ਼ੈ ਕੁਮਾਰ, ਸਲਮਾਨ ਖਾਨ, ਸ਼ਾਹਰੁਖ ਖਾਨ ਸਮੇਤ ਕਈ ਹੋ ਸਿਤਾਰਿਆਂ ਨੇ ਵੀ ਦੂਰੀਆਂ ਬਣਾ ਕੇ ਆਪਣੀਆਂ ਵੱਖ-ਵੱਖ ਫਿਲਮਾਂ ਦੀ ਪ੍ਰਮੋਸ਼ਨ ਹੋਰਾਂ ਦੇ ਸ਼ੋਅਜ਼ 'ਚ ਕੀਤੀ।