FacebookTwitterg+Mail

ਕਪਿਲ ਨੂੰ ਵੱਡਾ ਝਟਕਾ, ਅਲੀ ਅਸਗਰ ਤੋਂ ਬਾਅਦ ਇਕ ਹੋਰ ਕਾਮੇਡੀਅਨ ਨੇ ਕਿਹਾ ਸ਼ੋਅ ਨੂੰ ਅਲਵਿਦਾ

kapil sharma
29 August, 2017 12:57:51 PM

ਮੁੰਬਈ— ਕਾਮੇਡੀਅਨ ਕ੍ਰਿਸ਼ਣਾ ਅਭਿਸ਼ੇਕ ਦੇ ਸ਼ੋਅ 'ਡਰਾਮਾ ਕੰਪਨੀ' 'ਚ ਕਾਮੇਡੀਅਨ ਅਤੇ ਅਦਾਕਾਰਾ ਉਪਾਸਨਾ ਸਿੰਘ ਦੀ ਐਂਟਰੀ ਹੋਣ ਜਾ ਰਹੀ ਹੈ। ਉਪਾਸਨਾ ਸਿੰਘ ਦਾ ਕ੍ਰਿਸ਼ਣਾ ਦੇ ਸ਼ੋਅ ਨੂੰ ਜਵਾਇੰਨ ਕਰਨਾ ਕਪਿਲ ਸ਼ਰਮਾ ਲਈ ਇਕ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ। 'ਦਿ ਕਪਿਲ ਸ਼ਰਮਾ ਸ਼ੋਅ' 'ਚ ਸੁਨੀਲ ਗਰੋਵਰ ਦੇ ਵਾਪਸ ਜਾਣ ਤੋਂ ਬਾਅਦ ਉੁਪਾਸਨਾ ਸਿੰਘ ਦੀ ਸ਼ੋਅ 'ਚ ਕਾਫੀ ਲੰਬੇ ਸਮੇਂ ਬਾਅਦ ਵਾਪਸੀ ਹੋਈ ਸੀ ਪਰ ਹੁਣ ਉਨ੍ਹਾਂ ਕਪਿਲ ਸ਼ਰਮਾ ਦੇ ਮੁਕਾਬਲੇਬਾਜ਼ ਕ੍ਰਿਸ਼ਣਾ ਦੇ ਸ਼ੋਅ 'ਚ ਜਾਣ ਦਾ ਫੈਸਲਾ ਲੈ ਲਿਆ ਹੈ।

Punjabi Bollywood Tadka
ਤੁਹਾਨੂੰ ਦੱਸ ਦੇਈਏ ਕਿ ਉਪਾਸਨਾ ਸਿੰਘ 'ਡਰਾਮਾ ਕੰਪਨੀ' 'ਚ ਕ੍ਰਿਸ਼ਣਾ ਦੀ ਬੇਟੀ ਦਾ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ। ਇਸ ਤੋਂ ਪਹਿਲਾਂ ਉਪਾਸਨਾ 'ਦਿ ਕਪਿਲ ਸ਼ਰਮਾ ਸ਼ੋਅ' 'ਚ ਕਪਿਲ ਦੀ ਭੂਆ ਦਾ ਕਿਰਦਾਰ ਨਿਭਾਉਂਦੀ ਸੀ। 28 ਅਗਸਤ ਨੂੰ ਉਪਾਸਨਾ ਸਿੰਘ 'ਡਰਾਮਾ ਕੰਪਨੀ' ਦੇ ਸ਼ੂਟਿੰਗ ਸੈੱਟ 'ਤੇ ਪਹੁੰਚੀ ਸੀ।
ਸੂਤਰਾਂ ਮੁਤਾਬਕ ਉਪਾਸਨਾ ਸਿੰਘ ਨੇ 'ਡਰਾਮਾ ਕੰਪਨੀ' ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸ਼ੋਅ ਦੇ ਇਕ ਐਪੀਸੋਡ ਦੀ ਸ਼ੂਟਿੰਗ ਪੂਰੀ ਕਰ ਲਈ ਹੈ ਅਤੇ ਅੱਗੇ ਵੀ ਸ਼ੋਅ ਦਾ ਹਿੱਸਾ ਹੋਵੇਗੀ। ਉਪਾਸਨਾ ਦਾ ਸ਼ੋਅ ਨਾਲ ਅੱਗੇ ਜੁੜੇ ਰਹਿਣ 'ਤੇ ਸਵਾਲ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਉਹ ਡਰਾਮਾ ਕੰਪਨੀ ਨਾਲ ਅੱਗੇ ਕੰਮ ਕਰਦੀ ਰਹੇਗੀ। ਹਾਲਾਕਿ ਕਪਿਲ ਦੇ ਸ਼ੋਅ 'ਚ ਜਾਣ 'ਤੇ ਉਪਾਸਨਾ ਨੇ ਕਿਹਾ ਕਿ ਉਹ ਉਨ੍ਹਾਂ ਦੇ ਕਿਰਦਾਰ 'ਚ ਕੁਝ ਨਵਾਂ ਨਹੀਂ ਹੋਣ ਕਰਕੇ 'ਦਿ ਕਪਿਲ ਸ਼ਰਮਾ ਸ਼ੋਅ' ਤੋਂ ਵੱਖ ਹੋਣ ਦਾ ਫੈਸਲਾ ਲਿਆ ਹੈ। ਇਸ ਤੋਂ ਪਹਿਲਾ ਅਲੀ ਅਸਗਰ ਵੀ ਆਪਣੇ ਕਿਰਦਾਰ 'ਚ ਕੁਝ ਨਵਾਂ ਨਾ ਹੋਣ ਦੀ ਵਜ੍ਹਾ ਕਰਕੇ ਕਪਿਲ ਦੇ ਸ਼ੋਅ ਨੂੰ ਅਲਵਿਦਾ ਨੂੰ ਕਹਿ ਚੁੱਕੇ ਸਨ।


Tags: Bollywood Actor Kapil Sharma Drama Company Upasna Singh Krishna Abhishek ਕਪਿਲ ਸ਼ਰਮਾ ਉਪਾਸਨਾ ਸਿੰਘ