FacebookTwitterg+Mail

Hot Topic : ਕਪਿਲ ਸ਼ਰਮਾ ਲਈ ਆਇਆ ਸਭ ਤੋਂ ਬੁਰਾ ਦੌਰ, ਕਿਉਂ ਸ਼ੋਅ ਹੋਇਆ ਬੰਦ? ਜਾਣੋ ਵਜ੍ਹਾ

kapil sharma
01 September, 2017 05:01:05 PM

ਨਵੀਂ ਦਿੱਲੀ— ਭਾਰਤੀ ਕਾਮੇਡੀਅਨ ਕਪਿਲ ਸ਼ਰਮਾ ਲਈ ਇਕ ਹੋਰ ਮਾੜੀ ਖਬਰ ਸਾਹਮਣੇ ਆਈ ਹੈ। ਸੂਤਰਾਂ ਅਨੁਸਾਰ ਚੈਨਲ 'ਦਿ ਕਪਿਲ ਸ਼ਰਮਾ ਸ਼ੋਅ' ਨੂੰ ਬੰਦ ਕਰਨ ਵਾਲਾ ਹੈ। ਸੋਨੀ ਟੀ. ਵੀ. ਨੇ ਹਾਲ ਹੀ 'ਚ ਪਹਿਰੇਦਾਰ ਪੀਆ ਕੀ' ਨੂੰ ਅਚਾਨਕ ਬੰਦ ਕਰ ਦਿੱਤਾ ਹੈ। ਚੈਨਲ ਸਤੰਬਰ ਦੇ ਅਖੀਰ ਤਕ ਸੁਪਰਹਿੱਟ ਰਿਐਲਿਟੀ ਸ਼ੋਅ 'ਸੁਪਰ ਡਾਂਸਰਜ਼-2' ਵੀ ਲਿਆਉਣ ਵਾਲਾ ਹੈ। ਇਸ ਸ਼ੋਅ ਦੇ ਆਉਣ ਤੋਂ ਬਾਅਦ ਚੈਨਲ ਕੁਝ ਸਮੇਂ ਲਈ ਦਿ ਕਪਿਲ ਸ਼ਰਮਾ ਸ਼ੋਅ ਬੰਦ ਕਰ ਦੇਵੇਗਾ। ਚੈਨਲ ਕਪਿਲ ਨੂੰ ਉਸ ਦੇ ਸ਼ੋਅ 'ਚ ਤਬਦੀਲੀ ਕਰਨ ਤੇ ਆਪਣੀ ਸਿਹਤ ਨੂੰ ਠੀਕ ਕਰਨ ਲਈ ਸਮਾਂ ਦੇਣਾ ਚਾਹੁੰਦਾ ਹੈ।

Punjabi Bollywood Tadka
ਇਕ ਸੂਤਰ ਨੇ ਦੱਸਿਆ ਕਿ 8 ਵਜੇ 'ਦਿ ਡਰਾਮਾ ਕੰਪਨੀ' ਦੀ ਜਗ੍ਹਾ 'ਸੁਪਰ ਡਾਂਸਰਜ਼' ਆਏਗਾ ਤੇ 9 ਵਜੇ 'ਦਿ ਡਰਾਮਾ ਕੰਪਨੀ' ਆਏਗਾ। ਜਦ ਕਪਿਲ ਠੀਕ ਹੋ ਕੇ ਵਾਪਸ ਆਏਗਾ ਤਾਂ ਉਨ੍ਹਾਂ ਦੇ ਸ਼ੋਅ ਨੂੰ 10 ਵਜੇ ਦਾ ਟਾਈਮ ਦਿੱਤਾ ਜਾਵੇਗਾ। ਚੈਨਲ ਦਾ ਕਹਿਣਾ ਹੈ ਕਿ ਉਹ ਕਪਿਲ ਤੋਂ ਪਿੱਛਾ ਨਹੀਂ ਛੁਡਵਾ ਰਹੇ, ਸਗੋਂ ਉਸ ਨੂੰ ਠੀਕ ਹੋਣ ਦਾ ਸਮਾਂ ਦੇ ਰਹੇ ਹਨ।

Punjabi Bollywood Tadka
ਦੱਸਣਯੋਗ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਕਪਿਲ ਦਾ ਸ਼ੋਅ ਲਗਾਤਾਰ ਵਿਵਾਦਾਂ 'ਚ ਬਣਿਆ ਰਿਹਾ। ਇਸ ਸ਼ੋਅ ਤੋਂ ਕਈ ਬਾਲੀਵੁੱਡ ਸਿਤਾਰਿਆਂ ਨੇ ਦੂਰੀ ਬਣਾ ਲਈ। ਹਰ ਵਾਰ ਕਪਿਲ ਦੇ ਸ਼ੋਅ 'ਚ ਆਏ ਬਾਲੀਵੁੱਡ ਸਿਤਾਰਿਆਂ ਨੂੰ ਖਾਲੀ ਹੱਥ ਹੀ ਵਾਪਸ ਪਰਤਨਾ ਪਿਆ।


Tags: TV CelebritySony Entertainment Television The Kapil Sharma ShowKapil SharmaThe Drama Companyਕਪਿਲ ਸ਼ਰਮਾਦਿ ਕਪਿਲ ਸ਼ਰਮਾ ਸ਼ੋਅ