FacebookTwitterg+Mail

ਕਪਿਲ ਸ਼ਰਮਾ ਨੇ ਕੀਤਾ ਖੁਲਾਸਾ, 'ਗੁੱਥੀ ਨਾਲ ਲੜਾਈ ਹੋਣ ਤੋਂ ਬਾਅਦ ਮੈਂ ਸ਼ਰਾਬ ਦਾ ਆਦੀ ਹੋ ਗਿਆ'

kapil sharma
08 September, 2017 04:09:56 PM

ਮੁੰਬਈ— ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਆਪਣਾ ਸ਼ੋਅ ਬੰਦ ਹੋਣ ਤੋਂ ਬਾਅਦ ਇਕ ਵਾਰ ਫਿਰ ਤੋਂ ਸੁਰਖੀਆਂ 'ਚ ਰਹਿ ਰਹੇ ਹਨ ਹਾਲਾਕਿ ਇਸ ਵਾਰ ਕਪਿਲ ਆਪਣੀ ਸ਼ੂਟਿੰਗ ਰੱਦ ਕਰਨ ਜਾਂ ਕਿਸੇ ਹੋਰ ਵਿਵਾਦ ਦੀ ਵਜ੍ਹਾ ਕਰਕੇ ਨਹੀਂ ਬਲਕਿ 'ਦਿ ਕਪਿਲ ਸ਼ਰਮਾ ਸ਼ੋਅ' 'ਚ ਗੁੱਥੀ ਦਾ ਕਿਰਦਾਰ ਨਿਭਾਅ ਚੁੱਕੇ ਸੁਨੀਲ ਗਰੋਵਰ ਨਾਲ ਜੁੜੇ ਖੁਲਾਸੇ ਕਰਨ ਦੀ ਵਜ੍ਹਾ ਕਰਕੇ ਸੁਰਖੀਆਂ 'ਚ ਹਨ।
ਸੂਤਰਾਂ ਮੁਤਾਬਕ ਕਪਿਲ ਨੇ ਇਕ ਇੰਟਰਵਿਊ ਦੌਰਾਨ ਇਹ ਮੰਨ ਲਿਆ ਹੈ ਕਿ ਉਨ੍ਹਾਂ ਤੋਂ ਬਹੁਤ ਵੱਡੀ ਗਲਤੀ ਹੋ ਗਈ ਹੈ ਜਿਸਦੀ ਉਨ੍ਹਾਂ ਨੂੰ ਕੀਮਤ ਚੁਕਾਉਣੀ ਪਈ ਹੈ। ਉਨ੍ਹਾਂ ਦੱਸਿਆ ਕਿ ਅਸਟ੍ਰੇਲੀਆ ਤੋਂ ਵਾਪਸੀ ਦੌਰਾਨ ਸੁਨੀਲ ਨਾਲ ਹੋਏ ਝਗੜੇ ਨੂੰ ਮੀਡੀਆ ਨੇ ਵਧਾ-ਚੜ੍ਹਾ ਕੇ ਲੋਕਾਂ ਸਾਹਮਣੇ ਪੇਸ਼ ਕੀਤਾ ਸੀ। ਉਨ੍ਹਾਂ ਕਿਹਾ ਕਿ ਮੀਡੀਆ 'ਚ ਆਈਆਂ ਖਬਰਾਂ ਮੁਤਾਬਕ ਸਾਡਾ ਝਗੜਾ ਸਿਰਫ ਇਸ ਲਈ ਹੋਇਆ ਸੀ ਕਿਉਂਕਿ ਮੈਨੂੰ ਖਾਣਾ ਪਹਿਲਾਂ ਸਰਵ ਨਹੀਂ ਕੀਤਾ ਗਿਆ ਸੀ ਜਿਸ ਤੋਂ ਬਾਅਦ ਮੈਂ ਗੁੱਸੇ 'ਚ ਸੁਨੀਲ 'ਤੇ ਬੂਟ ਮਾਰਿਆ। ਇਸ ਤੋਂ ਬਾਅਦ ਕਪਿਲ ਨੇ ਪੁੱਛਿਆ, ''ਤੁਸੀਂ ਲੋਕ ਮੈਨੂੰ ਕਾਫੀ ਸਮੇਂ ਤੋਂ ਜਾਣਦੇ ਹੋ ਕਿ ਮੈਂ ਇੰਝ ਕਰ ਸਕਦਾ ਹਾਂ''।
ਕਪਿਲ ਨੇ ਕਿਹਾ, ''ਇਹ ਸੱਚ ਹੈ ਕਿ ਉਸ ਘਟਨਾ ਤੋਂ ਬਾਅਦ ਮੈਂ ਇੰਨਾ ਦੁੱਖੀ ਹੋ ਗਿਆ ਸੀ ਕਿ ਮੈਂ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ ਜਿਸਦਾ ਬੁਰਾ ਪ੍ਰਭਾਵ ਮੇਰੀ ਸਿਹਤ 'ਤੇ ਪਿਆ ਹੈ। ਸੁਨੀਲ, ਅਲੀ ਅਸਗਰ, ਚੰਦਨ ਸਭ ਮੇਰੇ ਦੋਸਤ ਹਨ। ਮੈਂ ਉਸ ਘਟਨਾ ਤੋਂ ਬਾਅਦ ਇੰਨਾ ਦੁੱਖੀ ਸੀ ਕਿ ਮੈਂ ਪੂਰੀ ਤਰ੍ਹਾਂ ਟੁੱਟ ਚੁੱਕਿਆ ਸੀ। ਕਪਿਲ ਨੇ ਮੰਨਿਆ ਕਿ ਉਨ੍ਹਾਂ ਤੋਂ ਬਹੁਤ ਵੱਡੀ ਗਲਤੀ ਹੋ ਗਈ ਹੈ। ਉਨ੍ਹਾਂ ਉਸ ਸਮੇਂ ਮੀਡੀਆ 'ਤੇ ਆਈਆਂ ਸਭ ਗੱਲਾਂ 'ਤੇ ਚੁੱਪੀ ਸਾਧ ਰੱਖੀ ਸੀ। ਮੈਂ ਉਨ੍ਹਾਂ ਗੱਲਾਂ 'ਤੇ ਕੋਈ ਪੁਸ਼ਟੀ ਨਹੀਂ ਕੀਤੀ।
ਇਸ ਤੋਂ ਇਲਾਵਾ ਕਪਿਲ ਨੇ ਦੱਸਿਆ ਕਿ ਮੇਰੀ ਸਿਹਤ ਇਸ ਲਈ ਖਰਾਬ ਹੋ ਗਈ ਸੀ ਕਿਉਂਕਿ ਮੈਂ ਆਪਣੀ ਸਿਹਤ 'ਤੇ ਧਿਆਨ ਨਹੀਂ ਦਿੱਤਾ ਸੀ। ਆਪਣੇ ਖਾਣ-ਪੀਣ 'ਤੇ ਧਿਆਨ ਦਿੱਤੇ ਬਿਨ੍ਹਾ ਹੀ ਮੈਂ ਲਗਾਤਾਰ ਸ਼ੂਟਿੰਗ 'ਤੇ ਕੰਮ ਕਰਦਾ ਰਿਹਾ ਜਿਸਦੀ ਵਜ੍ਹਾ ਕਰਕੇ ਮੇਰੀ ਸਿਹਤ ਖਰਾਬ ਹੋ ਗਈ। ਕਪਿਲ ਨੇ ਕਿਹਾ ਕਿ ਹਾਲਾਕਿ ਡਾਕਟਰ ਵਲੋਂ ਮੈਨੂੰ 40 ਦਿਨ ਹਸਪਤਾਲ 'ਚ ਦਾਖਿਲ ਹੋਣ ਦੀ ਸਲਾਹ ਦਿੱਤੀ ਹੈ ਪਰ ਮੈਂ ਜਲਦ ਹੀ ਆਪਣੇ ਸ਼ੋਅ 'ਦਿ ਕਪਿਲ ਸ਼ਰਮਾ ਸ਼ੋਅ' 'ਤੇ ਵਾਪਸੀ ਕਰਾਗਾ।


Tags: TV Actor Kapil Sharma Sunil Grover Wine Shop Health ਕਪਿਲ ਸ਼ਰਮਾ ਦਿ ਕਪਿਲ ਸ਼ਰਮਾ ਸ਼ੋਅ