FacebookTwitterg+Mail

ਹਸਪਤਾਲ ਤੋਂ ਡਿਸਚਾਰਜ ਹੋਏ ਕਪਿਲ ਸ਼ਰਮਾ, ਸ਼ੋਅ ਨੂੰ ਲੈ ਕੇ ਕਰੀਬੀ ਦੋਸਤ ਨੇ ਕੀਤਾ ਵੱਡਾ ਖੁਲਾਸਾ!!

kapil sharma
20 September, 2017 05:01:00 PM

ਮੁੰਬਈ— ਪਿਛਲੇ ਕੁਝ ਦਿਨਾਂ ਤੋਂ ਕਪਿਲ ਸ਼ਰਮਾ ਦੇ ਸ਼ੋਅ 'ਦਿ ਕਪਿਲ ਸ਼ਰਮਾ ਸ਼ੋਅ' ਦੇ ਬੰਦ ਹੋਣ ਦੀਆਂ ਖਬਰਾਂ ਸੁਰਖੀਆਂ 'ਚ ਸਨ। ਕਪਿਲ ਨੇ ਸਾਫ ਕਿਹਾ ਸੀ ਕਿ ਮੁੜ ਫਿੱਟ ਹੋਣ ਤੋਂ ਬਾਅਦ ਉਹ ਆਪਣੇ ਸ਼ੋਅ 'ਚ ਵਾਪਸ ਆ ਜਾਣਗੇ। ਕਪਿਲ ਬੈਂਗਲੁਰੂ ਦੇ ਹੋਲੀਸਟਿਕ ਹੈਲਥਕੇਅਰ ਸੈਂਟਰ 'ਚ ਆਪਣਾ ਆਯੂਰਵੈਦਿਕ ਇਲਾਜ ਕਰਵਾ ਰਹੇ ਸਨ। ਫਿਲਹਾਲ ਤਾਂ ਉਨ੍ਹਾਂ ਨੇ ਉੱਥੋਂ ਡਿਸਚਾਰਜ ਕਰ ਦਿੱਤਾ ਗਿਆ ਸੀ। ਕਪਿਲ ਦੇ ਪ੍ਰਸ਼ੰਸਕਾਂ ਲਈ ਇਹ ਖਬਰ ਕਿਸੇ ਖੁਸ਼ਖਬਰੀ ਤੋਂ ਘੱਟ ਨਹੀਂ ਹੈ ਪਰ ਤੁਹਾਨੂੰ ਦੱਸ ਦੇਈਏ ਕਿ ਕਪਿਲ ਨਾਲ ਜੁੜੀ ਇਕ ਅਜਿਹੀ ਬੁਰੀ ਖਬਰ ਵੀ ਹੈ, ਜਿਸ ਨੂੰ ਸੁਣ ਤੇ ਤੁਸੀਂ ਹੈਰਾਨ ਹੋ ਜਾਓਗੇ। ਕਪਿਲ ਦੇ ਇਕ ਕਰੀਬੀ ਸੂਤਰ ਨੇ ਦੱਸਿਆ ਕਿ, ''ਕਪਿਲ ਨੂੰ ਅਜੇ ਫਿਲਹਾਲ ਰੈਸਟ ਦੀ ਜ਼ਰੂਰਤ ਹੈ ਤਾਂ ਕਿ ਉਹ ਆਪਣੀ ਆਉਣ ਵਾਲੀ ਫਿਲਮ 'ਫਿਰੰਗੀ' ਦਾ ਪ੍ਰਮੋਸ਼ਨ ਠੀਕ ਢੰਗ ਨਾਲ ਕਰ ਸਕੇ ਅਤੇ ਅਜੇ ਉਨ੍ਹਾਂ ਦੇ ਸ਼ੋਅ 'ਚ ਵਾਪਸੀ ਦੀ ਉਮੀਦ ਘੱਟ ਹੀ ਲੱਗ ਰਹੀ ਹੈ। 
ਸੂਤਰ ਮੁਤਾਬਕ ਕਪਿਲ ਦਾ ਇਲਾਜ ਲਗਭਗ 40 ਦਿਨ ਚਲਣਾ ਸੀ ਪਰ ਕਪਿਲ 12 ਦਿਨ 'ਚ ਹੀ ਵਾਪਸ ਆ ਗਏ ਹਨ। ਉਨ੍ਹਾਂ ਨੇ ਆਪਣੀ ਫਿਲਮ 'ਫਿਰੰਗੀ' ਦੀ ਸ਼ੂਟਿੰਗ ਪੂਰੀ ਕਰਨੀ ਹੈ ਅਤੇ ਉਸ ਤੋਂ ਬਾਅਦ ਹੀ ਇਸ ਦਾ ਪ੍ਰਮੋਸ਼ਨ ਵੀ ਕਰਨਾ ਹੈ। ਪਿਛਲੇ ਦਿਨੀਂ ਕਾਫੀ ਖਬਰਾਂ ਵੀ ਆਈਆਂ ਕਿ ਕਪਿਲ ਅਗਲੇ ਮਹੀਨੇ ਤੱਕ ਆਪਣੇ ਸ਼ੋਅ 'ਤੇ ਵਾਪਸ ਆਉਣਗੇ ਪਰ ਅਜੇ ਉਨ੍ਹਾਂ ਨੇ ਖੁਦ ਨੂੰ ਰਿਕਵਰ ਕਰਨ ਲਈ ਥੋੜ੍ਹਾ ਸਮਾਂ ਚਾਹੀਦਾ ਹੈ। ਕਪਿਲ ਹੁਣ ਪਹਿਲੇ ਤੋਂ ਬਿਹਤਰ ਮਹਿਸੂਸ ਕਰ ਰਹੇ ਹਨ। ਉਨ੍ਹਾਂ ਦੇ ਆਏ ਬਦਲਾਅ ਨੂੰ ਮੈਂ ਮਹਿਸੂਸ ਕਰ ਸਕਦਾ ਹਾਂ। ਪਿਛਲੇ ਕੁਝ ਸਾਲਾਂ ਤੋਂ ਉਨ੍ਹਾਂ ਨੇ ਲਗਾਤਾਰ ਬਹੁਤ ਕੰਮ ਕੀਤਾ ਹੈ। ਉਨ੍ਹਾਂ ਦੇ ਸਰੀਰ ਅਤੇ ਦਿਮਾਗ ਨੇ ਚਿਤਾਵਨੀ ਦੇਣੀ ਸ਼ੁਰੂ ਕਰ ਦਿੱਤੀ ਸੀ ਪਰ ਸਮਾਂ ਰਹਿੰਦੇ ਉਨ੍ਹਾਂ ਨੇ ਇਸ ਵੱਲ ਧਿਆਨ ਨਹੀਂ ਦਿੱਤਾ ਸੀ। ਫਿਲਹਾਲ ਭਗਵਾਨ ਨੇ ਸਭ ਕੁਝ ਠੀਕ ਕਰ ਦਿੱਤਾ ਹੈ, ਕਪਿਲ ਨੇ ਹੁਣ ਲਈ ਪੂਰੀ ਤਰ੍ਹ੍ਹਾਂ ਨਸ਼ਾਂ ਕਰਨਾ ਛੱਡ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਸ਼ੋਅ ਦੀ ਵਾਪਸੀ 'ਤੇ ਜਦੋਂ ਕਪਿਲ ਦੇ ਦੋਸਤ ਤੋਂ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਨੇ ਕਿਹਾ, ''ਸ਼ੋਅ ਦੀ ਵਾਪਸੀ ਉਸ  ਸਮੇਂ ਹੋਵੇਗੀ ਜਦੋਂ ਕਪਿਲ ਪੂਰੀ ਤਰ੍ਹਾਂ ਨਾਲ ਠੀਕ ਹੋ ਜਾਣਗੇ। ਕਪਿਲ ਨੂੰ ਇਸ ਗੱਲ ਦਾ ਅਨੁਭਵ ਹੋ ਗਿਆ ਹੈ ਕਿ ਜ਼ਿੰਦਗੀ 'ਚ ਸਿਹਤ ਦਾ ਕਿੰਨਾ ਮਹੱਤਵ ਹੈ। ਇਹ ਸ਼ੋਅ ਉਨ੍ਹਾਂ ਲਈ ਖਾਸ ਹੈ ਅਤੇ ਇਹ ਕਿਤੇ ਨਹੀਂ ਜਾ ਰਿਹਾ ਹੈ।'' ਕਪਿਲ ਦੇ ਇਸ ਕਰੀਬੀ ਦੋਸਤ ਮੁਤਾਬਕ ਉਨ੍ਹਾਂ ਦਾ ਸ਼ੋਅ ਅਗਲੇ ਸਾਲ ਤੱਕ ਵਾਪਸ ਆ ਸਕਦਾ ਹੈ। ਦਿਲਚਸਪ ਗੱਲ ਇਹ ਹੈ ਕਿ ਸੁਨੀਲ ਗਰੋਵਰ ਨੇ ਵੀ ਆਪਣੇ ਨਵੇਂ ਸ਼ੋਅ ਦਾ ਐਲਾਨ ਕਰ ਦਿੱਤਾ ਹੈ। ਹੁਣ ਦੇਖਣਾ ਹੋਵੇਗਾ ਕਿ ਕਪਿਲ ਆਖਿਰ ਕਦੋਂ ਤੱਕ ਆਪਣੇ ਸ਼ੋਅ 'ਚ ਵਾਪਸ ਆਉਣਗੇ। 
 


Tags: Kapil Sharma Sunil Grover Ali Asgar Kiku Sharda The kapil sharma showTv celebrity ਕਪਿਲ ਸ਼ਰਮਾ