FacebookTwitterg+Mail

'ਦਿ ਕਪਿਲ ਸ਼ਰਮਾ ਸ਼ੋਅ' ਜਲਦ ਵਾਪਸ ਆ ਰਿਹਾ ਹੈ : ਕੀਕੂ ਸ਼ਾਰਦਾ

kapil sharma
21 September, 2017 06:51:18 PM

ਮੁੰਬਈ— ਮਸ਼ਹੂਰ ਕਾਮੇਡੀਅਨ ਕੀਕੂ ਸ਼ਾਰਦਾ ਦਾ ਕਹਿਣਾ ਹੈ ਕਿ 'ਦਿ ਕਪਿਲ ਸ਼ਰਮਾ ਸ਼ੋਅ' 'ਚ ਪਹਿਲੇ ਤੋਂ ਦਮਦਾਰ ਤਰੀਕੇ ਨਾਲ ਵਾਪਸੀ ਕਰਾਗਾ। ਸੂਤਰਾ ਮੁਤਾਬਕ ਕੀਕੂ ਸ਼ਾਰਦਾ ਦਾ ਕਹਿਣਾ ਹੈ ਕਿ ਉਨ੍ਹਾਂ ਸ਼ੋਅ ਤੋਂ ਕੁਝ ਸਮੇਂ ਲਈ ਬ੍ਰੇਕ ਲਿਆ ਹੈ, ਸ਼ੋਅ ਦੇ ਬੰਦ ਹੋਣ ਦੀ ਗੱਲ ਅਫਵਾਹ ਹੈ। ਕੀਕੂ ਨੇ ਕਿਹਾ, ''ਦਿ ਕਪਿਲ ਸ਼ਰਮਾ ਸ਼ੋਅ' 'ਤੇ ਕੁਝ ਸਮੇਂ ਲਈ ਬ੍ਰੇਕ ਲੱਗਿਆ ਹੈ ਅਤੇ ਜਲਦ ਹੀ ਸਾਡਾ ਸ਼ੋਅ ਇਕ ਵਾਰ ਫਿਰ ਤੋਂ ਛੋਟੇ ਪਰਦੇ 'ਤੇ ਵਾਪਸ ਆ ਜਾਵੇਗਾ। 
'ਦਿ ਕਪਿਲ ਸ਼ਰਮਾ ਸ਼ੋਅ' 'ਚ 'ਬੱਚਾ ਯਾਦਵ' ਅਤੇ 'ਸੰਤੋਸ਼' ਦਾ ਕਿਰਦਾਰ ਨਿਭਾਉਣ ਵਾਲੇ ਕੀਕੂ ਨੇ ਕਿਹਾ ਕਿ ਕਪਿਲ ਸ਼ਰਮਾ ਬਹੁਤ ਸਮੇਂ ਤੋਂ ਲੋਕਾਂ ਨੂੰ ਹਸਾ ਰਹੇ ਹਨ ਅਜਿਹੇ 'ਚ ਉਨ੍ਹਾਂ ਨੂੰ ਬ੍ਰੇਕ ਦੀ ਜ਼ਰੂਰਤ ਸੀ। ਕੀਕੂ ਨੇ ਅੱਗੇ ਦੱਸਿਆ ਕਿ ਇਨ੍ਹੀਂ ਦਿਨੀਂ ਕਪਿਲ ਸ਼ਰਮਾ ਬਹੁਤ ਜ਼ਿਆਦਾ ਕੰਮ ਕਰ ਰਹੇ ਹਨ ਜਿਸਦੀ ਵਜ੍ਹਾ ਕਰਕੇ ਉਨ੍ਹਾਂ ਦੀ ਸਿਹਤ ਖਰਾਬ ਹੋ ਗਈ।
ਇਸ ਤੋਂ ਇਲਾਵਾ ਬੀਤੇ ਦਿਨੀਂ ਅਜਿਹੀਆਂ ਖਬਰਾਂ ਸਾਹਮਣੇ ਆਈਆਂ ਸਨ ਕਿ ਕੀਕੂ, ਸੁਨੀਲ ਗਰੋਵਰ ਦੇ ਜਲਦ ਹੀ ਸ਼ੁਰੂ ਹੋਣ ਵਾਲੇ ਸ਼ੋਅ ਦਾ ਹਿੱਸਾ ਬਣਨ ਜਾ ਰਹੇ ਹਨ ਪਰ ਕੀਕੂ ਨੇ ਇਨ੍ਹਾਂ ਸਭ ਖਬਰਾਂ ਨੂੰ ਅਫਵਾਹ ਕਰਾਰ ਦਿੱਤਾ ਹੈ। ਕੀਕੂ ਨੇ ਦੱਸਿਆ 'ਡਰਾਮਾ ਕੰਪਨੀ' ਬੰਦ ਹੋਣ ਜਾ ਰਿਹਾ ਹੈ ਜਦੋਂ ਤੱਕ ਸਾਡਾ ਸ਼ੋਅ ਵਾਪਸੀ ਨਹੀਂ ਕਰਦਾ ਉਦੋਂ ਤੱਕ ਇਹ ਚਲਦਾ ਰਹੇਗਾ।


Tags: kapil Sharma Kiku Sharda The Kapil Sharma Comeback The Drama Company Comedian