ਮੁੰਬਈ (ਬਿਊਰੋ)— ਕਾਮੇਡੀ ਦੇ ਬਾਦਸ਼ਾਹ ਕਪਿਲ ਸ਼ਰਮਾ ਛੋਟੇ ਪਰਦੇ 'ਤੇ ਇਕ ਵਾਰ ਫਿਰ ਤੋਂ ਆਪਣੀ ਕਾਮੇਡੀ ਨਾਲ ਫੈਨਜ਼ ਨੂੰ ਹਸਾਉਣ ਆ ਰਹੇ ਹਨ। ਕਪਿਲ ਹੁਣ ਤੱਕ ਦੋ ਕਾਮੇਡੀ ਸ਼ੋਅ 'ਕਾਮੇਡੀ ਨਾਈਟ ਵਿਦ ਕਪਿਲ', 'ਦਿ ਕਪਿਲ ਸ਼ਰਮਾ ਸ਼ੋਅ' ਦੇ ਨਾਂ ਨਾਲ ਚਰਚਾ 'ਚ ਰਹਿ ਚੁੱਕੇ ਹਨ ਪਰ ਇਸ ਵਾਰ ਕਪਿਲ ਦੂਜੇ ਨਾਂ ਨਾਲ ਸ਼ੋਅ 'ਤੇ ਵਾਪਸੀ ਕਰਨਗੇ। ਕਪਿਲ ਦੇ ਸ਼ੋਅ ਦਾ ਨਾਂ ਹੋਵੇਗਾ 'ਆਦਤ ਸੇ ਮਜਬੂਰ'।
ਸੂਤਰਾਂ ਮੁਤਾਬਕ ਕਪਿਲ ਇਸ ਸ਼ੋਅ ਤੋਂ ਇਲਾਵਾ ਆਪਣੀ ਆਉਣ ਵਾਲੀ ਫਿਲਮ 'ਫਿਰੰਗੀ' ਨੂੰ ਪ੍ਰਮੋਟ ਕਰਨ ਦੀਆਂ ਤਿਆਰੀਆਂ 'ਚ ਬਿਜ਼ੀ ਹੋਣ ਵਾਲੇ ਹਨ। ਇਸ ਫਿਲਮ ਤੋਂ ਬਾਅਦ ਕਪਿਲ ਜਲਦ ਹੀ ਨਵੇਂ ਸ਼ੋਅ ਨਾਲ ਛੋਟੇ ਪਰਦੇ 'ਤੇ ਵਾਪਸੀ ਕਰਨ ਜਾ ਰਹੇ ਹਨ ਪਰ ਫਿਲਹਾਲ ਅਸੀਂ ਅਜੇ ਇੰਤਜ਼ਾਰ ਹੀ ਕਰ ਸਕਦੇ ਹਾਂ ਕਿ ਆਖਿਰ ਕਦੋਂ ਕਪਿਲ ਆਪਣੇ ਫੈਨਜ਼ ਸਾਹਮਣੇ ਆਪਣਾ ਕਾਮੇਡੀ ਸ਼ੋਅ ਲੈ ਕੇ ਆਉਣਗੇ।ਇਸ ਤੋਂ ਇਲਾਵਾ ਬੀਤੇ ਦਿਨੀਂ ਕਪਿਲ ਨੇ ਆਪਣੀ ਆਉਣ ਵਾਲੀ ਫਿਲਮ 'ਫਿਰੰਗੀ' ਦਾ ਪੋਸਟਰ ਰਿਲੀਜ਼ ਕੀਤਾ ਸੀ। ਇਹ ਫਿਲਮ ਸਿਨੇਮਾਘਰਾਂ 'ਚ 10 ਨਵੰਬਰ ਨੂੰ ਰਿਲੀਜ਼ ਹੋਵੇਗੀ।