FacebookTwitterg+Mail

Revealed: ਕਪਿਲ ਦੇ ਸੱਦਣ 'ਤੇ ਵੀ 'ਫਿਰੰਗੀ' ਦੇ ਟਰੇਲਰ ਲਾਂਚ 'ਤੇ ਆਖਿਰ ਕਿਉਂ ਨਹੀਂ ਆਏ ਸੁਨੀਲ ਗਰੋਵਰ?

kapil sharma
25 October, 2017 01:40:00 PM

ਮੁੰਬਈ(ਬਿਊਰੋ)— ਸਟਾਰ ਕਾਮੇਡੀਅਨ ਕਪਿਲ ਸ਼ਰਮਾ ਦੀ ਮੋਸਟ ਅਵੇਟਿਡ ਫਿਲਮ 'ਫਿਰੰਗੀ' ਦਾ ਟਰੇਲਰ ਬੀਤੇ ਦਿਨੀਂ ਲਾਂਚ ਕੀਤਾ ਗਿਆ। ਕਪਿਲ ਨੇ ਬੀਤੇ ਦਿਨ ਇਸ ਨੂੰ ਮੀਡੀਆ ਦੇ ਸਾਹਮਣੇ ਲਾਂਚ ਕੀਤਾ। ਇਸ ਦੌਰਾਨ ਸੁਨੀਲ ਨਾਲ ਲੜ੍ਹਾਈ ਦੇ ਮੁੱਦੇ 'ਤੇ ਗੱਲ ਕਰਦੇ ਹੋਏ ਕਪਿਲ ਨੇ ਦੱਸਿਆ, ''ਮੈਂ ਸੁਨੀਲ ਨਾਲ ਲੜ੍ਹਾਈ ਨਹੀਂ ਕੀਤੀ। ਮੈਂ ਖੁਦ ਇਸ ਪੂਰੇ ਮਾਮਲੇ 'ਚ ਗੱਲ ਕਰਨਾ ਚਾਹੁੰਦਾ ਸੀ। ਸੱਚ ਤਾਂ ਇਹ ਹੈ ਕਿ ਜੋ ਵੀ ਹੋਇਆ ਉਹ ਘੱਟ ਨਹੀਂ ਸੀ ਪਰ ਮੀਡੀਆ 'ਚ ਇਸ ਨੂੰ ਖੂਬ ਵਧਾ-ਚੜ੍ਹਾ ਕੇ ਦਿਖਾਇਆ ਤੇ ਦੱਸਿਆ ਕਿਹਾ।

 

A post shared by Sonu Lakhwani (@supersonex) on

ਤੁਸੀਂ ਸਾਰੇ ਵੀ ਜਾਣਦੇ ਹੋ ਕਿ ਕੀ ਹੋਇਆ ਸੀ ਉਸ ਦਿਨ। ਅਸਲ 'ਚ ਅਸੀਂ ਜਦੋਂ ਆਸਟ੍ਰੇਲੀਆ 'ਚ ਸ਼ੋਅ ਕਰ ਕੇ ਵਾਪਸ ਆ ਰਹੇ ਸਨ, ਉਸੇ ਦਿਨ ਮੈਂ ਬਹੁਤ ਜ਼ਿਆਦਾ ਪਰੇਸ਼ਾਨ ਸੀ। ਮੈਂ ਭਗਵਾਨ ਤਾਂ ਨਹੀਂ ਹਾਂ, ਤਾਂ ਮੇਰੇ ਤੋਂ ਵੀ ਗਲਤੀਆਂ ਹੋ ਸਕਦੀਆਂ ਹਨ ਤੇ ਹੋਈ ਵੀ ਹੈ। ਇਕ ਤਾਂ ਮੈਂ ਪੰਜਾਬੀ ਠਹਿਰਿਆ, ਪੰਜਾਬੀ ਥੋੜ੍ਹੇ ਹੁੰਦੇ ਵੀ ਅਜਿਹੇ ਹਨ।

 

A post shared by Nitin Kakkar (@radiowalanitin) on


ਜ਼ਿਕਰਯੋਗ ਹੈ ਕਿ ਕਪਿਲ ਨੇ ਦੱਸਿਆ ਕਿ ਮੈਂ ਸੁਨੀਲ ਨੂੰ ਟਰੇਲਰ ਲਾਂਚ ਲਈ ਮੈਸੇਜ ਭੇਜਿਆ ਸੀ। ਉਨ੍ਹਾਂ ਨੇ ਦੱਸਿਆ ਕਿ ਮੈਂ ਚਾਹੁੰਦਾ ਸੀ ਕਿ ਸੁਨੀਲ ਮੇਰੀ ਫਿਲਮ ਦਾ ਟਰੇਲਰ ਲਾਂਚ ਕਰੇ। ਮੈਂ ਉਨ੍ਹਾਂ ਨੂੰ ਪੰਜਾਬੀ 'ਚ ਮੈਸੇਜ ਕੀਤੇ ਸਨ ਤਾਂ ਉਨ੍ਹਾਂ ਨੇ ਪੁੱਛਿਆ ਸੀ ਕਿ ਟਰੇਲਰ ਨੂੰ ਲਾਂਚ ਕਿੱਥੇ ਕਰ ਰਹੇ ਹੋ, ਮੈਂ ਕਿਹਾ ਮੁੰਬਈ 'ਚ ਪਰ ਉਸ ਸਮੇਂ ਸੁਨੀਲ ਕੈਨੇਡਾ 'ਚ ਸਨ, ਜਿਸ ਕਾਰਨ ਉਹ ਇਸ ਟਰੇਲਰ ਲਾਂਚ 'ਚ ਨਹੀਂ ਆ ਸਕੇ।


Tags: Sunil GroverFirangiMonica gillKapil sharmaTrailer launchਕਪਿਲ ਸ਼ਰਮਾ ਸੁਨੀਲ ਗਰੋਵਰ