FacebookTwitterg+Mail

ਕਪਿਲ ਸ਼ਰਮਾ ਦਾ ਖੁਲਾਸਾ, ''ਆਪਣੇ ਆਪ ਨੂੰ ਆਫਿਸ 'ਚ ਬੰਦ ਕਰਕੇ 12 ਦਿਨ ਤੱਕ ਪੀਤੀ ਸ਼ਰਾਬ''

kapil sharma
26 October, 2017 09:45:05 AM

ਮੁੰਬਈ(ਬਿਊਰੋ)— ਆਪਣੇ ਸਾਥੀ ਕਲਾਕਾਰ ਸੁਨੀਲ ਗਰੋਵਰ ਨਾਲ ਝੜਪ, ਤਾਂ ਕਦੇ ਸ਼ਾਹਰੁਖ ਅਤੇ ਅਨਿਲ ਕਪੂਰ ਵਰਗੇ ਵੱਡੇ ਬਾਲੀਵੁੱਡ ਕਲਾਕਾਰਾਂ ਨਾਲ ਸ਼ੂਟਿੰਗ ਰੱਦ ਕਰਨ ਵਾਲੇ ਕਾਮੇਡੀ ਕਲਾਕਾਰ ਕਪਿਲ ਸ਼ਰਮਾ ਦਾ ਮੰਨਣਾ ਹੈ ਕਿ ਇਹ ਸਾਲ ਸ਼ੁਰੂ ਤੋਂ ਹੀ ਉਸ ਦੇ ਲਈ ਕੁਝ ਖਾਸ ਨਹੀਂ ਰਿਹਾ। ਹਾਲਾਂਕਿ ਹੁਣ ਉਸ ਨੇ ਕਿਹਾ ਹੈ ਕਿ ਉਸ ਦੇ ਵਰਤਾਓ ਨਾਲ ਜੁੜੇ ਮੁੱਦੇ ਉਸ ਦੇ ਬਿਜ਼ੀ ਸ਼ੈਡਿਊਲ ਕਾਰਨ ਸਨ। ਕਪਿਲ ਨੇ ਇਕ ਇੰਟਰਵਿਊ ਦੌਰਾਨ ਦੱਸਿਆ, ”''ਮੈਂ ਖੁਦ ਨੂੰ ਕਾਫੀ ਨੁਕਸਾਨ ਪਹੁੰਚਾਇਆ ਹੈ ਤੇ ਮੈਨੂੰ ਲੱਗਦਾ ਹੈ ਕਿ ਇਸ ਤੋਂ ਉਭਰਨ ਵਿਚ ਮੈਨੂੰ 3 ਮਹੀਨੇ ਹੋਰ ਲੱਗ ਜਾਣਗੇ। ਲੋਕ ਮੇਰੇ ਕੋਲੋਂ ਸੁਨੀਲ ਨਾਲ ਹੋਈ ਲੜਾਈ ਬਾਰੇ ਪੁੱਛਦੇ ਹਨ ਅਤੇ ਮੈਂ ਮੰਨਦਾ ਹਾਂ ਕਿ ਇਹ ਮੇਰੀ ਗਲਤੀ ਸੀ।”ਕਪਿਲ ਨੇ ਕਿਹਾ, ਮੀਡਿਆ ਵਿੱਚ ਆਪਣੇ ਲਈ ਨਕਾਰਾਤਮਕ ਖਬਰਾਂ ਪੜ੍ਹਕੇ ਮੈਂ ਡਿਪ੍ਰੇਸ਼ਨ ਵਿੱਚ ਚਲਾ ਗਿਆ ਸੀ। ਮੈਨੂੰ ਐਨਜਾਇੰਟੀ ਅਟੈਕ ਆਉਣ ਲੱਗੇ ਸਨ। ਮੈਂ ਆਪਣੇ ਆਪ ਨੂੰ ਬਹੁਤ ਦੁੱਖ ਪਹੁੰਚਾਇਆ ਹੈ। ਇਲਾਜ ਲਈ ਮੈਂ ਬੈਂਗਲੁਰੂ ਗਿਆ। ਮੈਨੂੰ ਲੱਗਦਾ ਹੈ ਇਸ ਤੋਂ ਉਭਰਣ ਲਈ ਮੈਨੂੰ 3 ਮਹੀਨੇ ਲੱਗਣਗੇ। ਡਿਪ੍ਰੇਸ਼ਨ ਦੌਰਾਨ ਮੈਂ ਆਪਣੇ ਆਪ ਨੂੰ ਕਮਰੇ ਵਿੱਚ ਬੰਦ ਕਰ ਲੈਂਦਾ ਸੀ ਅਤੇ ਸ਼ਰਾਬ ਪੀਂਦਾ ਸੀ। ਮੈਂ ਚੀਜਾਂ ਨੂੰ ਸੰਭਾਲਣ ਵਿੱਚ ਨਾਕਾਮ ਰਿਹਾ। 
ਜਾਣਕਾਰੀ ਮੁਤਾਬਕ ਕਪਿਲ ਸ਼ਰਮਾ ਦੀ ਮੋਸਟ ਅਵੇਟਿਡ ਫਿਲਮ 'ਫਿਰੰਗੀ' ਦਾ ਟਰੇਲਰ ਬੀਤੇ ਦਿਨੀਂ ਲਾਂਚ ਕੀਤਾ ਗਿਆ। ਕਪਿਲ ਨੇ ਬੀਤੇ ਦਿਨ ਇਸ ਨੂੰ ਮੀਡੀਆ ਦੇ ਸਾਹਮਣੇ ਲਾਂਚ ਕੀਤਾ। ਇਸ ਦੌਰਾਨ ਸੁਨੀਲ ਨਾਲ ਲੜ੍ਹਾਈ ਦੇ ਮੁੱਦੇ 'ਤੇ ਗੱਲ ਕਰਦੇ ਹੋਏ ਕਪਿਲ ਨੇ ਦੱਸਿਆ, ''ਮੈਂ ਸੁਨੀਲ ਨਾਲ ਲੜ੍ਹਾਈ ਨਹੀਂ ਕੀਤੀ। ਮੈਂ ਖੁਦ ਇਸ ਪੂਰੇ ਮਾਮਲੇ 'ਚ ਗੱਲ ਕਰਨਾ ਚਾਹੁੰਦਾ ਸੀ। ਸੱਚ ਤਾਂ ਇਹ ਹੈ ਕਿ ਜੋ ਵੀ ਹੋਇਆ ਉਹ ਘੱਟ ਨਹੀਂ ਸੀ ਪਰ ਮੀਡੀਆ 'ਚ ਇਸ ਨੂੰ ਖੂਬ ਵਧਾ-ਚੜ੍ਹਾ ਕੇ ਦਿਖਾਇਆ ਤੇ ਦੱਸਿਆ ਕਿਹਾ। ਤੁਸੀਂ ਸਾਰੇ ਵੀ ਜਾਣਦੇ ਹੋ ਕਿ ਕੀ ਹੋਇਆ ਸੀ ਉਸ ਦਿਨ। ਅਸਲ 'ਚ ਅਸੀਂ ਜਦੋਂ ਆਸਟ੍ਰੇਲੀਆ 'ਚ ਸ਼ੋਅ ਕਰ ਕੇ ਵਾਪਸ ਆ ਰਹੇ ਸਨ, ਉਸੇ ਦਿਨ ਮੈਂ ਬਹੁਤ ਜ਼ਿਆਦਾ ਪਰੇਸ਼ਾਨ ਸੀ। ਮੈਂ ਭਗਵਾਨ ਤਾਂ ਨਹੀਂ ਹਾਂ, ਤਾਂ ਮੇਰੇ ਤੋਂ ਵੀ ਗਲਤੀ ਹੋ ਸਕਦੀ ਹੈ ਤੇ ਹੋਈ ਵੀ ਹੈ। ਇਕ ਤਾਂ ਮੈਂ ਪੰਜਾਬੀ ਠਹਿਰਿਆ, ਪੰਜਾਬੀ ਥੋੜ੍ਹੇ ਹੁੰਦੇ ਵੀ ਅਜਿਹੇ ਹਨ। 
ਜ਼ਿਕਰਯੋਗ ਹੈ ਕਿ ਕਪਿਲ ਨੇ ਦੱਸਿਆ ਕਿ ਮੈਂ ਸੁਨੀਲ ਨੂੰ ਟਰੇਲਰ ਲਾਂਚ ਲਈ ਮੈਸੇਜ ਭੇਜਿਆ ਸੀ। ਉਨ੍ਹਾਂ ਨੇ ਦੱਸਿਆ ਕਿ ਮੈਂ ਚਾਹੁੰਦਾ ਸੀ ਕਿ ਸੁਨੀਲ ਮੇਰੀ ਫਿਲਮ ਦਾ ਟਰੇਲਰ ਲਾਂਚ ਕਰੇ। ਮੈਂ ਉਨ੍ਹਾਂ ਨੂੰ ਪੰਜਾਬੀ 'ਚ ਮੈਸੇਜ ਕੀਤੇ ਸਨ ਤਾਂ ਉਨ੍ਹਾਂ ਨੇ ਪੁੱਛਿਆ ਸੀ ਕਿ ਟਰੇਲਰ ਨੂੰ ਲਾਂਚ ਕਿੱਥੇ ਕਰ ਰਹੇ ਹੋ, ਮੈਂ ਕਿਹਾ ਮੁੰਬਈ 'ਚ ਪਰ ਉਸ ਸਮੇਂ ਸੁਨੀਲ ਕੈਨੇਡਾ 'ਚ ਸਨ, ਜਿਸ ਕਾਰਨ ਉਹ ਇਸ ਟਰੇਲਰ ਲਾਂਚ 'ਚ ਨਹੀਂ ਆ ਸਕੇ।


Tags: Sunil GroverFirangiMonica gillKapil sharmaTrailer launchਕਪਿਲ ਸ਼ਰਮਾ ਸੁਨੀਲ ਗਰੋਵਰ