FacebookTwitterg+Mail

'ਫਿਰੰਗੀ' ਦੀ ਪ੍ਰਮੋਸ਼ਨ ਦੌਰਾਨ ਸੁਨੀਲ ਨਾਲ ਹੋਏ ਵਿਵਾਦ 'ਤੇ ਖੁੱਲ੍ਹ ਕੇ ਬੋਲੇ ਕਪਿਲ, 'ਸ਼ਾਇਦ ਇਹ ਹੋਣਾ ਹੀ ਸੀ'

kapil sharma
13 November, 2017 05:24:16 PM

ਮੁੰਬਈ (ਬਿਊਰੋ)— ਅਭਿਨੇਤਾ ਅਤੇ ਕਾਮੇਡੀਅਨ ਕਪਿਲ ਸ਼ਰਮਾ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਫਿਰੰਗੀ' ਨੂੰ ਲੈ ਕੇ ਕਾਫੀ ਚਰਚਾ 'ਚ ਹਨ। ਪਿਛਲੇ ਕਾਫੀ ਸਮੇਂ ਤੋਂ ਕਪਿਲ ਫਿਲਮ ਦੀ ਪ੍ਰਮੋਸ਼ਨ 'ਚ ਲਗਾਤਾਰ ਰੁੱਝੇ ਹੋਏ ਹਨ। ਇਸ ਦੌਰਾਨ ਕਪਿਲ ਨੇ ਸੁਨੀਲ ਨਾਲ ਹੋਏ ਝਗੜੇ 'ਤੇ ਖੁੱਲ੍ਹ ਕੇ ਸਾਹਮਣੇ ਆਏ। ਕਪਿਲ ਨੂੰ ਇਸ ਝਗੜੇ ਦਾ ਬੇਹੱਦ ਅਫਸੋਸ ਹੈ ਪਰ ਉਨ੍ਹਾਂ ਦਾ ਕਹਿਣਾ ਹੈ ਕਿ ਸ਼ਾਇਦ ਉਨ੍ਹਾਂ ਵਿਚਕਾਰ ਇਹ ਝਗੜਾ ਹੋਣਾ ਹੀ ਸੀ।
ਸੂਤਰਾਂ ਮੁਤਾਬਕ ਕਪਿਲ ਨੇ ਦੱਸਿਆ, ''ਇਹ ਘਟਨਾਵਾਂ ਤੁਹਾਨੂੰ ਬਹੁਤ ਕੁਝ ਸਿਖਾਉਂਦੀਆਂ ਹਨ, ਜੇਕਰ ਤੁਸੀਂ ਖੁਸ਼ ਹੋ ਤਾਂ ਵੀ ਤੁਹਾਨੂੰ ਇਕ ਹੱਦ 'ਚ ਰਹਿਣਾ ਚਾਹੀਦਾ ਹੈ, ਜੇਕਰ ਤੁਸੀਂ ਪਰੇਸ਼ਾਨੀ 'ਚ ਹੋ ਤਾਂ ਸਾਂਤ ਰਹੋ ਅਤੇ ਇਸ ਤੋਂ ਬਾਹਰ ਆਉਣ ਲਈ ਸ਼ਰਾਬ ਦਾ ਸੇਵਨ ਨਾ ਕਰੋ...ਇਸ ਨਾਲ ਸਥਿਤੀ ਹੋਰ ਜ਼ਿਆਦਾ ਵਿਗੜਦੀ ਹੈ''। ਉਨ੍ਹਾਂ ਕਿਹਾ, ''ਕਦੇ-ਕਦੇ ਮੈਨੂੰ ਸ਼ੋਅ ਨਾਲ ਇੰਨੀ ਕਮਾਈ ਨਹੀਂ ਹੁੰਦੀ ਹੈ ਜਿੰਨਾ ਕੁ ਮੇਰੀ ਜੇਬ 'ਚੋਂ ਹੀ ਲੱਗ ਜਾਂਦਾ ਸੀ। ਮੈਂ (ਇਹ ਗੱਲਾਂ ਸਮਝਨ ਲਈ) ਵਪਾਰੀ ਨਹੀਂ ਹਾਂ''। ਕਪਿਲ ਨੇ ਕਿਹਾ, ''ਜਦੋਂ ਇਹ ਖਬਰ ਜਨਤਕ ਹੋਈ ਕੀ ਲੰਬੇ ਸਮੇਂ ਦੇ ਸਹਿਯੋਗੀ ਨਾਲ ਝਗੜਾ ਹੋਇਆ ਹੈ ਤਾਂ ਉਹ ਬਹੁਤ ਪਰੇਸ਼ਾਨ ਹੋਏ''।
ਉਨ੍ਹਾਂ ਕਿਹਾ, ''ਜਦੋਂ ਖਬਰਾਂ ਆਉਣ ਲੱਗੀਆਂ ਮੇਰਾ ਮੰਨ੍ਹਣਾ ਹੈ ਕਿ ਚੀਜਾਂ ਮੇਰੇ ਕੰਟਰੋਲ 'ਚ ਨਹੀਂ ਸੀ। ਮੈਂ ਲਗਾਤਾਰ ਹਵਾਈ ਯਾਤਰਾ ਕਰ ਰਿਹਾ ਸੀ, ਮੈਂ ਘਰ ਵੀ ਨਹੀਂ ਜਾ ਰਿਹਾ ਸੀ, ਮੈਂ ਹੋਟਲ ਪਹੁੰਚਦਾ ਸੀ, ਸ਼ੂਟ ਕਰਦਾ ਸੀ ਅਤੇ ਦੂਜੀ ਹਵਾਈ ਯਾਤਰਾ 'ਤੇ ਚਲਾ ਜਾਂਦਾ ਸੀ। ਮੇਰੇ ਕੋਲ ਜਵਾਬ ਦੇਣ ਜਾਂ ਸਮਝਨ ਦਾ ਸਮਾਂ ਵੀ ਨਹੀਂ ਸੀ।
ਕਪਿਲ ਅੱਗੇ ਦੱਸਦੇ ਹਨ, ''ਸੁਨੀਲ ਨਾਲ ਜੋ ਵੀ ਹੋਇਆ, ਉਸ 'ਤੇ ਮੈਨੂੰ ਅਫਸੋਸ ਹੈ, ਮੈਂ ਮੰਨਦਾ ਹਾਂ ਜੋ ਹੋਇਆ ਉਹ ਨਹੀਂ ਹੋਣਾ ਚਾਹੀਦਾ ਸੀ ਪਰ ਕਦੇ-ਕਦੇ ਮੈਂ ਸੋਚਦਾ ਹਾਂ ਕੀ ਉਸਨੂੰ ਕੋਈ ਰੋਕ ਨਹੀਂ ਸੀ ਸਕਦਾ, ਇਹ ਹੋਣਾ ਹੀ ਸੀ ਸ਼ਾਇਦ''। ਇਸ ਤੋਂ ਇਲਾਵਾ ਕਪਿਲ ਨਿਰਦੇਸ਼ਕ ਰਾਜਵੀ ਢੀਂਗਰਾ ਦੇ ਨਿਰਦੇਸ਼ਨ 'ਚ ਬਣੀ ਫਿਲਮ 'ਫਿਰੰਗੀ' ਨਾਲ 24 ਨਵੰਬਰ ਨੂੰ ਸਿਨੇਮਾਘਰਾਂ 'ਚ ਦਸਤਕ ਦੇ ਰਹੇ ਹਨ।


Tags: Kapil Sharma Sunil Grover Firangi Promotion Comedian