FacebookTwitterg+Mail

OMG ਇਕ ਵਾਰ ਫਿਰ ਕਪਿਲ ਮੁਕਰੇ ਵਾਅਦੇ ਤੋਂ, ਪ੍ਰੇਮਿਕਾ ਤੋਂ ਬਾਅਦ ਕੀ ਬਾਲੀਵੁੱਡ ਅਦਾਕਾਰ ਨੂੰ ਬਣਾਇਆ ਉੱਲੂ?

kapil sharma
15 November, 2017 05:22:57 PM

ਮੁੰਬਈ(ਬਿਊਰੋ)— ਪਿਛਲੇ ਕਾਫੀ ਸਮੇਂ ਤੋਂ ਸਟਾਰ ਕਾਮੇਡੀਅਨ ਕਪਿਲ ਸ਼ਰਮਾ ਲਗਾਤਾਰ ਖਬਰਾਂ 'ਚ ਹਨ। ਸੁਨੀਲ ਗਰੋਵਰ ਨਾਲ ਲੜ੍ਹਾਈ ਤੋਂ ਬਾਅਦ ਕਪਿਲ ਆਪਣੀ ਲਗਾਤਾਰ ਵਿਗੜਦੀ ਸਿਹਤ ਦੇ ਕਾਰਨ ਵੀ ਸੁਰਖੀਆਂ 'ਚ ਰਹੇ ਹਨ। ਹੁਣ ਕਪਿਲ ਆਪਣੀ ਕਾਫੀ ਸਮੇਂ ਤੋਂ ਉਡੀਕੀ ਜਾ ਰਹੀ ਫਿਲਮ 'ਫਿਰੰਗੀ' ਦੇ ਪ੍ਰਮੋਸ਼ਨਜ਼ 'ਚ ਜੀ-ਜਾਨ ਨਾਲ ਲੱਗੇ ਹੋਏ ਹਨ, ਕਿਉਂਕਿ ਫਿਲਮ ਦੀ ਰਿਲੀਜ਼ ਡੇਟ ਨੇੜੇ ਆ ਰਹੀ ਹੈ। ਹਾਲ ਹੀ 'ਚ ਕਪਿਲ ਨੇ ਕਈ ਟੀ. ਵੀ. ਸ਼ੋਅਜ਼ 'ਚ ਆਪਣੀ ਫਿਲਮ 'ਫਿਰੰਗੀ' ਦਾ ਪ੍ਰਮੋਸ਼ਨ ਵੀ ਕੀਤਾ। ਇਸੇ ਪ੍ਰਮੋਸ਼ਨ ਦੇ ਸਿਲਸਿਲੇ 'ਚ ਕਪਿਲ ਸਲਮਾਨ ਦੇ ਸ਼ੋਅ 'ਬਿੱਗ ਬੌਸ' 'ਚ ਵੀ ਗਏ ਪਰ ਜਦੋਂ ਅਕਸ਼ੈ ਕੁਮਾਰ ਦੇ ਸ਼ੋਅ 'ਦੀ ਗ੍ਰੇਟ ਇੰਡੀਅਨ ਲਾਫਟਰ ਚੈਲੇਂਜ' ਦੀ ਵਾਰੀ ਆਈ ਤਾਂ ਕਪਿਲ ਨੇ ਨਜ਼ਰਅੰਦਾਜ਼ ਕਰ ਦਿੱਤਾ।

Punjabi Bollywood Tadka

ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਭਲਾ ਕਪਿਲ ਦੀ ਅਕਸ਼ੈ ਨਾਲ ਅਜਿਹੀ ਕੀ ਦੁਸ਼ਮਣੀ ਹੈ ਕਿ ਉਹ ਖਿਲਾੜੀ ਕੁਮਾਰ ਦੇ ਸ਼ੋਅ 'ਚ ਹੀ ਨਹੀਂ ਗਏ ਤਾਂ ਤੁਹਾਨੂੰ ਦੱਸ ਦੇਈਏ ਕਿ ਫਿਲਮ ਪ੍ਰਮੋਸ਼ਨ ਲਈ ਕਪਿਲ ਦਿਨ ਰਾਤ ਮਿਹਨਤ ਕਰ ਰਹੇ ਹਨ ਤੇ ਇਸੇ ਕਾਰਨ ਉਨ੍ਹਾਂ ਦੀ ਸਿਹਤ ਇਕ ਵਾਰ ਫਿਰ ਤੋਂ ਵਿਗੜ ਗਈ ਹੈ। ਇਸੇ ਕਾਰਨ ਕਪਿਲ ਨੂੰ 'ਦੀ ਗ੍ਰੇਟ ਇੰਡੀਅਨ ਲਾਫਟਰ ਚੈਲੇਂਜ' ਦੀ ਸ਼ੂਟਿੰਗ ਕੈਂਸਲ ਕਰਨੀ ਪਈ ਹੈ। ਇੰਡੀਅਨ ਐਕਸਪ੍ਰੈੱਸ ਦੀ ਖਬਰ ਮੁਤਾਬਕ ਕਪਿਲ ਸ਼ਰਮਾ ਨੇ 13 ਨਵੰਬਰ ਨੂੰ 'ਦੀ ਗ੍ਰੇਟ ਇੰਡੀਅਨ ਲਾਫਟਰ ਚੈਲੇਂਜ' ਦੇ ਸ਼ੋਅ 'ਤੇ 14 ਨਵੰਬਰ ਦੇ ਐਪੀਸੋਡ ਸ਼ੂਟ ਕਰਨਾ ਸੀ। ਸ਼ੋਅ ਦੀ ਟੀਮ ਸ਼ੂਟਿੰਗ ਲਈ ਕਪਿਲ ਦੀ ਉਡੀਕ ਵੀ ਕਰਦੀ ਰਹੀ ਪਰ ਕਪਿਲ ਸੈਟ 'ਤੇ ਨਹੀਂ ਪਹੁੰਚੇ। ਉਸ ਤੋਂ ਬਾਅਦ ਦੁਪਹਿਰ ਕਪਿਲ ਸ਼ਰਮਾ ਦੀ ਟੀਮ ਨੇ ਸ਼ੋਅ ਦੀ ਟੀਮ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ ਕਿ ਖਰਾਬ ਸਿਹਤ ਦੇ ਕਾਰਨ ਕਪਿਲ ਸ਼ੂਟਿੰਗ ਨਹੀਂ ਕਰ ਪਾਉਣਗੇ। ਉਂਝ ਅਕਸ਼ੈ ਦੇ ਸ਼ੋਅ ਦੀ ਟੀਮ ਨੇ ਕਪਿਲ ਨੂੰ ਜਲਦ ਠੀਕ ਹੋਣ ਦੀਆਂ ਸ਼ੁਭਕਾਮਨਾਵਾਂ ਭੇਜ ਦਿੱਤੀਆਂ ਹਨ।


Tags: Kapil sharmaGreat indian laughter challengeAkshay kumarBigg boss11Firangiਕਪਿਲ ਸ਼ਰਮਾ ਫਿਰੰਗੀਅਕਸ਼ੈ ਕੁਮਾਰ