ਮੁੰਬਈ(ਬਿਊਰੋ)— ਕਾਮੇਡੀ ਕਿੰਗ ਕਪਿਲ ਸ਼ਰਮਾ ਇਕ ਵਾਰ ਫਿਰ ਤੋਂ ਟੈਲੀਵਿਜ਼ਨ 'ਤੇ ਵਾਪਸੀ ਕਰ ਰਹੇ ਹਨ। ਇਸ ਵਾਪਸੀ ਦਾ ਅੰਦਾਜ਼ ਤੇ ਥੀਮ ਪਹਿਲਾਂ ਨਾਲੋਂ ਕਾਫੀ ਹੱਟ ਕੇ ਹੈ, ਜਿਸ ਦੀ ਝਲਕ ਹਾਲ ਹੀ 'ਚ ਰਿਲੀਜ਼ ਹੋਏ ਪ੍ਰੋਮੋ ਰਾਹੀਂ ਸਾਹਮਣੇ ਆ ਗਈ ਹੈ। ਕੁਝ ਦਿਨ ਪਹਿਲਾਂ ਕਪਿਲ ਦੇ ਪ੍ਰੋਮੋ ਦੀਆਂ ਕੁਝ ਤਸਵੀਰਾਂ ਵਾਇਰਲ ਹੋਈਆਂ ਸਨ, ਜਿਸ 'ਚ ਕਪਿਲ ਕਦੇ ਆਟੋ ਤਾਂ ਕਦੇ ਬਸ ਨਾਲ ਲਟਕਦੇ ਹੋਏ ਦਿਖਾਈ ਦੇ ਰਹੇ ਸਨ। ਹੁਣ ਇਸ ਪ੍ਰੋਮੋ ਦਾ ਵੀਡੀਓ ਸਾਹਮਣੇ ਆ ਗਿਆ ਹੈ, ਜਿਸ ਨੂੰ ਸੋਨੀ ਟੀ. ਵੀ. ਨੇ ਟਵਿਟਰ 'ਤੇ ਸ਼ੇਅਰ ਕੀਤਾ ਹੈ। ਇਸ ਪ੍ਰੋਮੋ ਨੂੰ ਸ਼ੇਅਰ ਕਰਦੇ ਹੋਏ ਸੋਨੀ ਟੀ. ਵੀ. ਨੇ ਲਿਖਿਆ— ''ਵਾਪਸ ਆ ਰਿਹਾ ਹੈ ਕਪਿਲ ਸੋਨੀ ਐਂਟਰਟੇਨਮੈਂਟ ਟੈਲੀਵਿਜ਼ਨ 'ਤੇ... ਕੁਝ ਵੱਖਰਾ ਲੈ ਕੇ। ਇਸ ਵਾਰ ਹਾਸੇ ਤੋਂ ਇਲਾਵਾ ਕੁਝ ਹੋਰ ਵੀ ਹੈ, ਜੋ ਜਾਵੇਗਾ ਦੇ ਕੇ।'' 35 ਸੈਕੰਡ ਦੇ ਪ੍ਰੋਮੋ 'ਚ ਕਪਿਲ ਬਿਲਕੁਲ ਵੱਖਰਾ ਸਟਾਈਲ 'ਚ ਦਿਖਾਈ ਦੇ ਰਹੇ ਹਨ।
ਪ੍ਰੋਮੋ 'ਚ ਕਪਿਲ ਖੁਦ ਦੀ ਬੇਰੋਜ਼ਗਾਰੀ 'ਤੇ ਕਾਮੇਡੀ ਪੰਚ ਮਾਰਦੇ ਵੀ ਦਿਖ ਰਹੇ ਹਨ। ਇਸ ਪ੍ਰੋਮੋ 'ਚ ਕਪਿਲ ਆਟੋ ਵਾਲੇ ਨੂੰ ਸੋਨੀ ਟੀ. ਵੀ. ਚੱਲਣ ਲਈ ਕਹਿ ਰਹੇ ਹਨ ਤੇ ਉਹ (ਆਟੋ ਵਾਲਾ) ਆਪਣਾ ਬਕਾਇਆ ਪੈਸਾ ਮੰਗ ਰਿਹਾ ਹੈ। ਇਸ ਨੂੰ ਦੇਖਣ ਤੋਂ ਬਾਅਦ ਤੁਹਾਨੂੰ ਇੰਨਾ ਤਾਂ ਅੰਦਾਜ਼ਾ ਲੱਗ ਜਾਵੇਗਾ ਕਿ ਇਸ ਵਾਰ ਕਪਿਲ ਲੋਕਾਂ ਨੂੰ ਹਸਾਉਣ ਤੋਂ ਇਲਾਵਾ ਕੁਝ ਹੋਰ ਵੀ ਦੇ ਕੇ ਜਾਵੇਗਾ। ਅਜਿਹੇ ਅੰਦਾਜ਼ੇ ਲਗਾਏ ਜਾ ਰਹੇ ਹਨ ਕਿ ਇਹ ਸ਼ੋਅ ਮਾਰਚ ਦੇ ਆਖੀਰ ਤੱਕ ਟੈਲੀਕਾਸਟ ਹੋਵੇਗਾ, ਜਿਸ 'ਚ ਕੁਝ ਨਵੇਂ ਚਿਹਰਿਆਂ ਨੂੰ ਵੀ ਮੌਕਾ ਮਿਲ ਸਕਦਾ ਹੈ। ਹਾਲਾਂਕਿ ਸੁਨੀਲ ਗਰੋਵਰ ਇਸ ਸ਼ੋਅ ਦਾ ਹਿੱਸਾ ਨਹੀਂ ਹੋਣਗੇ।